ਸੈਲਰ ਮਾਲਕ ਤੋਂ ਅੱਕੇ ਟਰੱਕ ਆਪਰੇਟਰਾਂ ਅਤੇ ਆੜਤੀਆਂ ਰੋਡ ਤੇ ਲਗਾ ਦਿੱਤਾ ਧਰਨਾ
ਰਿਪੋਰਟਰ _ਰੋਹਿਤ ਗੁਪਤਾ
ਗੁਰਦਾਸਪੁਰ 28 ਅਪ੍ਰੈਲ 2024 - ਗੁਰਦਾਸਪੁਰ-ਕਲਨੌਰ ਸਥਿਤ ਸ਼ੈਲਰ ਦੇ ਬਾਹਰ ਟਰੱਕਾਂ ਵਿੱਚੋਂ ਕਣਕ ਦੀ ਅਨਲੋਡਿੰਗ ਨਾ ਕੀਤੇ ਜਾਣ ਦੇ ਰੋਸ 'ਚ ਕਮਿਸ਼ਨ ਏਜੰਟਾਂ ਅਤੇ ਟਰੱਕ ਚਾਲਕਾਂ ਨੇ ਧਰਨਾ ਲਗਾ ਦਿੱਤਾ। ਆੜਤੀਆਂ ਅਤੇ ਟਰੱਕ ਚਾਲਕਾਂ ਦਾ ਦੋਸ਼ ਹੈ ਕਿ ਸ਼ੈਲਰ ਮਾਲਕ ਉਨ੍ਹਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰ ਰਿਹਾ ਹੈ। ਉਹ ਆਪਣੇ ਚਹੇਤਿਆਂ ਦੀਆਂ ਗਡੀਆਂ ਤਾਂ ਨੂੰ ਅਨਲੋਡ ਕਰਵਾ ਰਿਹਾ ਹੈ, ਜਦਕਿ ਤਿੰਨ ਦਿਨਾਂ ਤੋਂ ਉਨ੍ਹਾਂ ਦੇ ਗਡੀਆਂ ਖਾਲੀ ਨਹੀਂ ਕੀਤੀਆਂ ਜਾ ਰਹੀਆਂ। ਇਸ ਕਾਰਨ ਉਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ। ਟਰੱਕ ਝਲਕਾਂ ਨੇ ਦੋਸ਼ ਲਗਾਇਆ ਕਿ ਜਦੋਂ ਉਹ ਸ਼ੈਲਰ ਮਾਲਕ ਨਾਲ ਗੱਲ ਕਰਨ ਗਏ ਤਾਂ ਉਹਨਾਂ ਨਾਲ ਗਾਲੀ ਗਲੋਚ ਵੀ ਕੀਤਾ ਗਿਆ ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
https://www.facebook.com/BabushahiDotCom/videos/1203522991015547
ਧਰਨੇ ਦੌਰਾਨ ਜਿਲਾ ਫੂਡ ਸਪਲਾਈ ਅਫਸਰ ਰਵਨੀਤ ਕੌਰ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਸਮਝਾਇਆ ਤੇ ਸਮਝੌਤਾ ਕਰਵਾ ਕੇ ਹੜਤਾਲ ਖਤਮ ਕਰਵਾਈ।
ਧਰਨੇ ਵਿੱਚ ਪੁੱਜੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਸੂਬਾਈ ਯੂਥ ਪ੍ਰਧਾਨ ਇੰਦਰਪਾਲ ਸਿੰਘ ਨੇ ਦੱਸਿਆ ਕਿ ਕਲਾਨੌਰ ਰੋਡ ’ਤੇ ਸਥਿਤ ਇਸ ਸ਼ੈਲਰ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਟਰੱਕਾਂ ਵਿੱਚੋਂ ਕਣਕ ਦੀ ਅਨਲੋਡਿੰਗ ਨਹੀਂ ਕੀਤੀ ਜਾ ਰਹੀ । ਕਮਿਸ਼ਨ ਏਜੰਟ ਤਿੰਨ ਦਿਨਾਂ ਤੋਂ ਫਸਲ ਲੈ ਕੇ ਖੜ੍ਹੇ ਹਨ, ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਖ਼ਰਾਬ ਮੌਸਮ ਕਾਰਨ ਫ਼ਸਲ ਖ਼ਰਾਬ ਹੋ ਸਕਦੀ ਹੈ ਪਰ ਕਿਸੇ ਨੂੰ ਕੋਈ ਪ੍ਰਵਾਹ ਨਹੀਂ। ਟਰੱਕ ਮਾਲਕਾਂ ਦਾ ਸਮਾਂ ਬਿਨਾਂ ਵਜਹਾ ਬਰਬਾਦ ਕੀਤਾ ਜਾ ਰਿਹਾ ਹੈ।
ਮਾਮਲੇ ਵਿੱਚ ਸ਼ੈਲਰ ਮਾਲਕ ਵੱਲੋਂ ਫੋਨ ਤੇ ਗੱਲ ਤਾਂ ਕੀਤੀ ਗਈ ਪਰ ਆਪਣਾ ਪੱਖ ਰੱਖਣ ਤੋਂ ਇਨਕਾਰ ਕਰ ਦਿੱਤਾ ਗਿਆ।ਫੂਡ ਸਪਲਾਈ ਅਫਸਰ ਰਵਨੀਤ ਕੌਰ ਨੇ ਦੱਸਿਆ ਕਿ ਸ਼ੈਲਰ ਮਾਲਕ ਨੇ ਕੰਡਾ ਬੰਦ ਕਰ ਦਿੱਤਾ ਸੀ, ਜਿਸ ਨੂੰ ਚਾਲੂ ਕਰਵਾ ਦਿੱਤਾ ਗਿਆ ਹੈ। ਗੱਡੀਆਂ ਨੂੰ ਅਨਲੋਡ ਕਰਨ ਦਾ ਕੰਮ ਵੀ ਆਪਣੀ ਵਾਰੀ ਅਨੁਸਾਰ ਸ਼ੁਰੂ ਹੋ ਗਿਆ ਹੈ। ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋਣ ਤੋਂ ਬਾਅਦ ਹੜਤਾਲ ਖਤਮ ਕਰ ਦਿੱਤੀ ਗਈ ਹੈ।