ਸੰਤ ਸੀਚੇਵਾਲ ਦੇ ਯਤਨਾਂ ਸਦਕਾ ਮਨੀਲਾ ਤੋਂ ਸਾਢੇ 5 ਸਾਲ ਬਾਅਦ ਘਰ ਪਰਤਿਆ ਪੰਜਾਬੀ ਨੌਜਵਾਨ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 15 ਅਪ੍ਰੈਲ 2023 - ਬੀਤੇ ਕੁਝ ਮਹੀਨੇ ਪਹਿਲਾਂ ਮਨੀਲਾ ਤੋਂ ਇਕ ਨੌਜਵਾਨ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਜਾਨ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਮਦਦ ਦੀ ਗੁਹਾਰ ਲਗਾਈ ਸੀ ਜਿਸ ਤੋਂ ਬਾਅਦ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਉਸ ਨੌਜਵਾਨ ਨੂੰ ਹੁਣ ਵਿਦੇਸ਼ ਤੋਂ ਵਾਪਿਸ ਲਿਆਕੇ ਉਸਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਸੰਤ ਸੀਚੇਵਾਲ ਦੇ ਯਤਨਾਂ ਸਦਕਾ ਮਨੀਲਾ ਤੋਂ ਸਾਢੇ 5 ਸਾਲ ਬਾਅਦ ਘਰ ਪਰਤਿਆ ਪੰਜਾਬੀ ਨੌਜਵਾਨ (ਵੀਡੀਓ ਵੀ ਦੇਖੋ)
ਬੀਤੇ ਦਿਨੀਂ ਪਿਛਲੇ ਸਾਢੇ 5 ਸਾਲਾਂ ਤੋਂ ਮਨੀਲਾ ਵਿੱਚ ਫਸਿਆ ਪਿੰਡ ਝੱਲਲੇਈ ਵਾਲ ਦਾ ਨੌਜਵਾਨ ਸਰਬਜੀਤ ਸਿੰਘ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰਿਆ ਤੇ ਜਿਸਨੂੰ ਲੈਣ ਲਈ ਖੁਦ ਸੰਤ ਸੀਚੇਵਾਲ ਆਪ ਪਹੁੰਚੇ।ਇਹ ਨੌਜਵਾਨ ਕੁੱਝ ਸਾਲ ਪਹਿਲਾਂ ਪੰਜਾਬ ਤੋਂ ਮਨੀਲਾ ਲਈ ਰੋਜ਼ਗਾਰ ਕਰਨ ਲਈ ਗਿਆ ਸੀ ਪਰ ਪਾਸਪੋਰਟ ਦੀ ਮਿਆਦ ਖਤਮ ਹੋਣ ਕਾਰਨ ਤੇ ਲੋੜੀਂਦਾ ਦਸਤਾਵੇਜ਼ ਨਾ ਹੋਣ ਕਾਰਨ ਇਹ ਸਭ ਉਸਦੀ ਘਰ ਵਾਪਸੀ ਵਿਚ ਮੁੱਖ ਅੜਿੱਕਾ ਬਣਿਆ ਹੋਇਆ ਸੀ। ਜਿਸ ਬਾਰੇ ਉਸਦੇ ਪਰਿਵਾਰ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕੀਤੀ ਗਈ ਤੇ ਨੌਜਵਾਨ ਵੱਲੋਂ ਵੀ ਇਸ ਬਾਰੇ ਸ਼ੋਸ਼ਲ ਮੀਡੀਆ ਰਾਹੀ ਮਦੱਦ ਦੀ ਅਪੀਲ ਕੀਤੀ ਗਈ।ਸੰਤ ਸੀਚੇਵਾਲ ਵੱਲੋਂ ਫਿਲੀਪੀਨਜ਼ ਦੀ ਫੇਰੀ ਦੌਰਾਨ ਸਰਬਜੀਤ ਸਿੰਘ ਦਾ ਮਾਮਲਾ ਉੱਥੋਂ ਦੇ ਰਾਜਦੂਤ ਕੋਲ ਉਠਾਇਆ ਤੇ ਸਹਾਇਤਾ ਲਈ ਭਾਰਤੀ ਰਾਜਦੂਤ ਨੂੰ ਅਪੀਲ ਕੀਤੀ।
ਇਸ ਮੌਕੇ ਸਰਬਜੀਤ ਸਿੰਘ ਨੇ ਦੱਸਿਆ ਕਿ ਸੰਤ ਸੀਚੇਵਾਲ ਜੀ ਵੱਲੋਂ ਕੀਤੇ ਗਏ ਯਤਨਾਂ ਸਦਕਾ ਉਹ ਮੁੜ ਭਾਰਤ ਪਹੁੰਚਿਆ। ਉਸਨੇ ਦੱਸਿਆ ਕਿ ਲੋਕਡਾਊਨ ਦੌਰਾਨ ਉਸਦਾ ਉਥੇ ਕਾਰੋਬਾਰ ਠੱਪ ਹੋ ਗਿਆ ਸੀ ਤੇ ਉਸ ਨਾਲ ਕਈ ਵਾਰ ਉਥੇ ਲੁੱਟ ਖੋਹਾ ਵੀ ਹੋਈਆਂ ਸੀ। ਜਿਸ ਕਾਰਨ ਉਸਨੂੰ ਆਪਣੀ ਮੌਤ ਦਾ ਖ਼ਦਸ਼ਾ ਸਤਾਉਣ ਲੱਗ ਗਿਆ ਸੀ।