1984 ਸਿੰਘ ਕਤਲੇਆਮ 'ਚ ਜਗਦੀਸ਼ ਟਾਈਟਲਰ ਦੇ ਖਿਲਾਫ ਅਹਿਮ ਗਵਾਹ ਦੱਸਿਆ ਨੇ ਟਾਈਟਲਰ ਤੋਂ ਆਪਣੀ ਜਾਨ ਨੂੰ ਖਤਰਾ
ਨਵੀਂ ਦਿੱਲੀ, 20 ਅਕਤੂਬਰ 2022 - 1984 ਸਿੰਘ ਕਤਲੇਆਮ ਵਿਚ ਜਗਦੀਸ਼ ਟਾਈਟਲਰ ਦੇ ਖਿਲਾਫ ਅਹਿਮ ਗਵਾਹ ਅਭਿਸ਼ੇਕ ਵਰਮਾ ਨੇ ਟਾਈਟਲਰ ਤੋਂ ਆਪਣੀ ਜਾਨ ਨੂੰ ਖਤਰਾ ਹੋਣ ਦਾ ਦਿੱਲੀ ਪੁਲਿਸ ਨੂੰ ਦਿੱਤੀਆਂ ਸ਼ਿਕਾਇਤਾਂ 'ਚ ਦਾਅਵਾ ਕੀਤਾ ਹੈ। ਅਭਿਸ਼ੇਕ ਵਰਮਾ ਅਨੁਸਾਰ 18/10/2022 ਨੂੰ ਰਾਉਜ਼ ਐਵੇਨਿਊ ਅਦਾਲਤ ਵਿੱਚ ਵਕੀਲ ਦੇ ਰੂਪ ਵਿੱਚ ਆਏ ਕਿਸੇ ਵਿਅਕਤੀ ਨੇ ਸਵੇਰੇ 10 ਵਜੇ ਅਦਾਲਤ 601 ਦੇ ਬਾਹਰ ਮੇਰੀਆਂ ਅਤੇ ਮੇਰੀ ਪਤਨੀ ਅੰਕਾ ਵਰਮਾ ਦੀਆਂ ਤਸਵੀਰਾਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਤੋਂ ਬਾਅਦ ਉਸ ਨੂੰ ਮੇਰੇ ਨਾਲ ਚਲਦੇ ਦਿੱਲੀ ਪੁਲਿਸ ਦੇ PSO ਨੇ ਫੜ ਲਿਆ। ਜਦੋਂ ਇਸ ਵਿਅਕਤੀ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਹ ਅਮਰੀਕਾ ਰਹਿਣ ਵਾਲੇ ਸੀ. ਐਡਮੰਡਸ ਐਲਨ ਅਤੇ ਜਗਦੀਸ਼ ਟਾਈਟਲਰ ਲਈ ਕੰਮ ਕਰਦਾ ਹੈ ਅਤੇ ਸੀ. ਐਡਮੰਡਸ ਐਲਨ ਦੇ ਵਕੀਲ ਅਮਨ ਪਾਠਕ ਦੀ ਸਰਪ੍ਰਸਤੀ ਹੇਠ ਕਾਰਜ ਕਰਦਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
1984 ਸਿੰਘ ਕਤਲੇਆਮ: ਜਗਦੀਸ਼ ਟਾਈਟਲਰ ਦੇ ਖਿਲਾਫ ਅਹਿਮ ਗਵਾਹ ਦੱਸਿਆ ਨੇ ਆਪਣੀ ਜਾਨ ਨੂੰ ਖਤਰਾ (ਵੀਡੀਓ ਵੀ ਦੇਖੋ)
ਮੇਰੀ ਹੱਤਿਆ ਕਰਨ ਦੀ ਇਹ ਦੂਜੀ ਕੋਸ਼ਿਸ਼ ਹੈ ਕਿਉਂਕਿ ਸਿਰਫ਼ ਤਿੰਨ ਹਫ਼ਤੇ ਪਹਿਲਾਂ ਇਸ ਤਰ੍ਹਾਂ ਦੇ ਇੱਕ ਹੋਰ ਵਿਅਕਤੀ ਨੇ ਗਦਾਈਪੁਰ ਛਤਰਪੁਰ ਵਿੱਚ ਮੇਰੇ ਫਾਰਮ ਹਾਊਸ ਦੀਆਂ ਫੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਪੁਲਿਸ ਸਟਾਫ਼ ਨੇ ਮੇਰੀ ਰਿਹਾਇਸ਼ 'ਤੇ ਉਸ ਦਾ ਪਿੱਛਾ ਕੀਤਾ ਸੀ। ਇਸ ਮਾਮਲੇ ਦੀ ਜਾਂਚ ਜਾਰੀ ਹੈ।ਟਾਈਟਲਰ ਅਤੇ ਸੀ. ਐਡਮੰਡਸ ਐਲਨ ਨੇ ਪਿਛਲੇ 6 ਸਾਲਾਂ ਤੋਂ ਬਿਨਾਂ ਰੁਕੇ ਮੈਨੂੰ ਧਮਕੀਆਂ ਦੇਣ ਅਤੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਜੋ ਮੈਂ 1984 ਦੇ ਸਿੱਖ ਕਤਲੇਆਮ ਦੇ ਕੇਸ ਜਿਸ ਵਿੱਚ ਮੈਂ ਮੁੱਖ ਗਵਾਹ ਹਾਂ, ਉਸ ਵਿਰੁੱਧ ਆਪਣਾ ਬਿਆਨ ਦੇਣ ਲਈ ਅੱਗੇ ਨਾ ਆਵਾਂ...