← ਪਿਛੇ ਪਰਤੋ
Breaking: ਬਿਆਸ 'ਚ ਆੜ੍ਹਤੀਏ ਦਾ ਗੋਲੀ ਮਾਰ ਕੇ ਕਤਲ
ਬਿਆਸ, 23 ਅਕਤੂਬਰ 2024- ਬਿਆਸ ਤੋਂ ਹੈਰਾਨੀਜਨਕ ਖ਼ਬਰ ਆਈ ਹੈ। ਇੱਥੇ ਪਿੰਡ ਸਠਿਆਲਾ ਵਿੱਚ ਇੱਕ ਆੜ੍ਹਤੀਏ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ ਵਜੋਂ ਹੋਈ ਹੈ। ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਆੜ੍ਹਤੀ ਗੁਰਦੀਪ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਾਰਕੀਟ ਵਿੱਚ ਆੜ੍ਹਤੀਏ ਨੂੰ ਗੋਲੀ ਮਾਰ ਕੇ ਕਾਤਲ ਫਰਾਰ ਹੋ ਗਏ ਹਨ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Total Responses : 149