ਨਵੀਂ ਦਿੱਲੀ, 24 ਅਕਤੂਬਰ 2018 - ਸੀ.ਬੀ.ਆਈ. ਵਿੱਚ ਚਲ ਰਹੀ ਅੰਦਰੂਨੀ ਜੰਗ ਦੇ ਨਤੀਜੇ ਵਜੋਂ, ਮੰਗਲਵਾਰ ਦੇਰ ਰਾਤ ਨੂੰ ਮੋਦੀ ਸਰਕਾਰ ਨੇ ਸੀ ਬੀ ਆਈ ਦੇ ਡਾਇਰੈਕਟਰ ਆਲੋਕ ਵਰਮਾ ਅਤੇ ਰਾਕੇਸ਼ ਅਸਥਨਾ ਨੂੰ ਛੁੱਟੀ 'ਤੇ ਭੇਜਿਆ ਗਿਆ ਹੈ।
1986 ਬੈਚ, ਓੜੀਸਾ ਕਾਡਰ ਦੇ ਆਈ.ਪੀ.ਐਸ. ਨਗੇਸ਼ਵਰ ਰਾਓ, ਸੀਬੀਆਈ 'ਚ ਜੁਆਇੰਟ ਡਾਇਰੈਕਟਰ, ਨੂੰ ਅੰਤ੍ਰਿਮ ਸੀਬੀਆਈ ਡਾਇਰੈਕਟਰ ਦੇ ਤੌਰ ਤੇ ਚਾਰਜ ਲੈਣ ਲਈ ਕਿਹਾ ਗਿਆ ਹੈ।