MP ਸੰਨੀ ਦਿਓਲ ਖੁਦ ਰਹੇ ਗਾਇਬ ,,,,ਨਿੱਜੀ ਸਹਾਇਕ ਦੇ ਰਾਹੀਂ ਗੋਦ ਲਿਆ ਪਿੰਡ (ਵੀਡੀਓ ਵੀ ਦੇਖੋ)
ਗੁਰਦਾਸਪੁਰ, 22 ਜੁਲਾਈ 2022 - ਗੁਰਦਾਸਪੁਰ ਤੋਂ ਸਾਂਸਦ ਬਣਨ ਤੋਂ ਲੰਬੇ ਸਮੇਂ ਬਾਅਦ ਵੀ ਸੰਨੀ ਦਿਓਲ ਆਪਣੇ ਹਲਕੇ ਗੁਰਦਾਸਪੁਰ ਤੋਂ ਗਾਇਬ ਰਹੇ ਅਤੇ ਹਲਕੇ ਤੋਂ ਇਹ ਦੂਰੀ ਅਜੇ ਵੀ ਬਾਦਸਤੂਰ ਜਾਰੀ ਹੈ ਅਤੇ ਅੱਜ ਸਾਂਸਦ ਸੰਨੀ ਦਿਓਲ ਵਲੋਂ ਆਪਣੇ ਹਲਕੇ ਗੁਰਦਾਸਪੁਰ ਦੇ ਇਕ ਪਿੰਡ ਭੋਪਰ ਸੈਦਾ ਨੂੰ ਸਾਂਸਦ ਗ੍ਰਾਮ ਵਿਕਾਸ ਯੋਜਨਾ ਦੇ ਤਹਿਤ ਗੋਦ ਲਿਆ ਗਿਆ। ਪਰ ਇਸ ਮੌਕੇ ਵੀ ਸਾਂਸਦ ਸੰਨੀ ਦਿਓਲ ਗੈਰ ਹਾਜ਼ਿਰ ਹੀ ਰਹੇ ਅਤੇ ਪਿੰਡ ਗੋਦ ਲੈਣ ਲਈ ਉਹਨਾਂ ਦੇ ਵਲੋਂ ਹਲਕੇ ਵਿੱਚ ਰੱਖੇ ਗਏ ਆਪਣੇ ਨਿਜੀ ਸਹਾਇਕ ਯਾਨੀ ਕਿ ਪੀ ਏ ਦੇ ਦੁਆਰਾ ਹੀ ਇਹ ਪਿੰਡ ਗੋਦ ਲਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸਫ਼ਾਕ ਸਮੇਤ ਜਿਲਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਪਿੰਡ ਵਾਸੀ ਮੌਜ਼ੂਦ ਰਹੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
MP ਸੰਨੀ ਦਿਓਲ ਖੁਦ ਰਹੇ ਗਾਇਬ ,,,,ਨਿੱਜੀ ਸਹਾਇਕ ਦੇ ਰਾਹੀਂ ਗੋਦ ਲਿਆ ਪਿੰਡ (ਵੀਡੀਓ ਵੀ ਦੇਖੋ)
ਇਸ ਮੌਕੇ ਸਾਂਸਦ ਸੰਨੀ ਦਿਓਲ ਦੇ ਨਿਜੀ ਸਹਾਇਕ ਪੰਕਜ ਸ਼ਰਮਾ ਨੂੰ ਜਦੋਂ ਪੁੱਛਿਆ ਗਿਆ ਕਿ ਸਾਂਸਦ ਸੰਨੀ ਦਿਓਲ ਕਿਊ ਨਹੀਂ ਪਹੁੰਚੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਸੰਨੀ ਦਿਓਲ ਫ਼ਿਲਮਾਂ ਰਾਹੀਂ ਪੈਸੇ ਕਮਾਉਂਦੇ ਹਨ ਅਤੇ ਸਾਂਸਦ ਬਣਨਾ ਉਹਨਾਂ ਲਈ ਸੇਵਾ ਦਾ ਕੰਮ ਹੈ, ਇਸ ਸਮੇਂ ਉਹ ਫ਼ਿਲਮਾਂ ਵਿੱਚ ਬਿਜ਼ੀ ਹਨ ਅਤੇ ਹਲਕੇ ਅੰਦਰ ਮੈਂ ਹੀ ਓਹਨਾ ਦੇ ਨਿੱਜੀ ਸਹਾਇਕ ਵਜੋਂ ਕੰਮ ਸੰਭਾਲਦਾ ਹਾਂ।
ਜਦੋਂ ਉਹਨਾ ਤੋਂ ਪੁੱਛਿਆ ਗਿਆ ਕਿ ਇੰਨੀ ਦੇਰ ਬਾਅਦ ਹਲਕੇ ਦੇ ਪਿੰਡ ਨੂੰ ਗੋਦ ਲੈਣ ਦਾ ਵਿਚਾਰ ਕਿਵੇਂ ਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਂਸਦ ਸੰਨੀ ਦਿਓਲ ਨੇ ਪਠਾਨਕੋਟ ਵਿੱਚ ਵੀ ਪਿੰਡ ਗੋਦ ਲਏ ਹਨ ਅਤੇ ਹੁਣ ਗੁਰਦਾਸਪੁਰ ਦਾ ਪਿੰਡ ਗੋਦ ਲਿਆ ਜਾ ਰਿਹਾ ਹੈ ਅਤੇ ਅੱਗੇ ਬਟਾਲਾ ਦੇ ਪਿੰਡ ਵੀ ਗੋਦ ਲੈਕੇ ਯੋਜਨਾ ਤਹਿਤ ਇਹਨਾਂ ਗੋਦ ਲਏ ਪਿੰਡਾਂ ਨੂੰ ਵਿਕਾਸ ਪੱਖੋਂ ਮੋਹਰੀ ਪਿੰਡ ਬਣਾਏ ਜਾਣਗੇ। ਨਾਲ ਹੀ ਜਦੋ ਉਹਨਾ ਤੋਂ ਪੁੱਛਿਆ ਗਿਆ ਕਿ ਸਾਂਸਦ ਸੰਨੀ ਦਿਓਲ ਨੇ ਰਾਸ਼ਟਰਪਤੀ ਚੋਣ ਦੌਰਾਨ ਆਪਣੀ ਵੋਟ ਕਿਊ ਨਹੀਂ ਪਾਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਸ ਸਮੇ ਸੰਨੀ ਦਿਓਲ ਵਿਦੇਸ਼ ਵਿਚ ਸਨ।