Mohali ਪੁਲਿਸ ਵੱਲੋਂ 7 ਨਾਜਾਇਜ਼ ਹਥਿਆਰਾਂ ਸਮੇਤ ਇੱਕ ਕਾਬੂ (ਵੀਡੀਓ ਵੀ ਦੇਖੋ)
ਐੱਸ ਏ ਐੱਸ ਨਗਰ, 06 ਮਈ 2023 - ਡਾ: ਸੰਦੀਪ ਕੁਮਾਰ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ. ਨਗਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੋਹਾਲੀ ਵੱਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾੜੇ ਅਨਸਰਾ ਵਿਰੁੱਧ ਚਲਾਈ ਮੁਹਿੰਮ ਦੌਰਾਨ ਸ੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ: ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸ, ਸ਼ਿਵ ਕੁਮਾਰ ਇਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ 07 ਪਿਸਟਲਾਂ ਤੇ 12 ਕਾਰਤੂਸਾਂ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
Mohali ਪੁਲਿਸ ਵੱਲੋਂ 7 ਨਾਜਾਇਜ਼ ਹਥਿਆਰਾਂ ਸਮੇਤ ਇੱਕ ਕਾਬੂ (ਵੀਡੀਓ ਵੀ ਦੇਖੋ)
ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਮਿਤੀ 05.05.2023 ਨੂੰ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਨੂੰ ਮੁਖਬਰ ਖਾਸ ਵੱਲੋਂ ਇਤਲਾਹ ਦਿੱਤੀ ਗਈ ਸੀ ਕਿ ਇੱਕ ਵਿਅਕਤੀ ਭਾਰੀ ਮਾਤਰਾ ਵਿੱਚ ਨਜਾਇਜ ਹਥਿਆਰਾਂ ਦੀ ਸਪਲਾਈ ਕਰਨ ਲਈ ਜਿਲ੍ਹਾ ਮੋਹਾਲੀ ਦੇ ਏਰੀਆ ਵਿੱਚ ਆ ਰਿਹਾ ਹੈ।ਜਿਸ ਪਰ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋਂ ਰੇਡ ਕਰਕੇ ਤੁਰੂ ਚੌਂਕ ਖਰੜ ਕੋਲ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜਾ ਵਿੱਚੋਂ 07 ਪਿਸਟਲ 32 ਬੋਰ ਸਮੇਤ 12 ਕਾਰਤੂਸ ਬਰਾਮਦ ਕੀਤੇ ਗਏ। ਜਿਸ ਪਰ ਮੁਕੱਦਮਾ ਨੰਬਰ 144 ਮਿਤੀ 05.05.2023 ਅਸਲਾ ਐਕਟ ਥਾਣਾ ਸਿਟੀ ਖਰੜ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਜੋ ਮੁਢਲੀ ਤਫਤੀਸ਼ ਤੇ ਦੋਸ਼ੀ ਨੇ ਆਪਣਾ ਨਾਮ ਰਿੰਕੂ ਉਰਫ ਚੇਲਾ ਪੁੱਤਰ ਗੁੱਲੂ ਰਾਮ ਵਾਸੀ ਨੇੜੇ ਨਿਊ ਸਨੀ ਦੇਵ ਮੰਦਿਰ, ਮਨਮੋਹਣ ਨਗਰ, ਥਾਣਾ ਬਲਦੇਵ ਨਗਰ, ਅੰਬਾਲਾ ਸਿਟੀ, ਹਰਿਆਣਾ ਦੱਸਿਆ। ਪੁੱਛਗਿੱਛ ਦੌਰਾਨ ਰਿੰਕੂ ਉਰਫ ਚੇਲਾ ਨੇ ਦੱਸਿਆ ਕਿ ਇਹ ਸਾਰੇ ਪਿਸਟਲ ਉਸ ਨੇ ਗੈਂਗਸਟਰ ਸੰਪਤ ਮਹਿਰਾ ਅਤੇ ਗੈਂਗਸਟਰ ਕਾਲੇ ਪੋਗੋਵਾਲ ਦੀ ਗੈਗ ਨੂੰ ਸਪਲਾਈ ਕਰਨੇ ਸਨ। ਦੋਸ਼ੀ ਪਾਸੋਂ ਪੁੱਛਗਿੱਛ ਜਾਰੀ ਹੈ ਅਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਰਿੰਕੂ ਉਰਫ ਚੇਲਾ ਖਿਲਾਫ 03 ਮੁਕੱਦਮੇ ਰੌਬਰੀ, ਕਿਡਨੈਪਿੰਗ ਅਤੇ ਅਸਲਾ ਐਕਟ ਤਹਿਤ ਥਾਣਾ ਪੰਜੋਖਰਾ ਅਤੇ ਥਾਣਾ ਬਲਦੇਵ ਨਗਰ ਜਿਲ੍ਹਾ ਅੰਬਾਲਾ, ਹਰਿਆਣਾ ਵਿੱਚ ਦਰਜ ਹਨ।