PM Modi ਨੇ Akal Takhat ਤੇ Indira ਵੱਲੋਂ ਕੀਤੇ ਫੌਜੀ ਹਮਲੇ ਦੀ ਕੀਤੀ ਨਿੰਦਾ (ਵੀਡੀਓ ਵੀ ਦੇਖੋ)
- Indian Parliament 'ਚ ਪਹਿਲੀ ਵਾਰ ਕਿਸੇ PM ਨੇ ਇੰਨੇ ਜ਼ੋਰ ਨਾਲ ਨਿੰਦਾ ਕੀਤੀ
ਚੰਡੀਗੜ੍ਹ, 11 ਅਗਸਤ 2023 - Indian Parliament 'ਚ ਪਹਿਲੀ ਵਾਰ ਕਿਸੇ PM ਮੋਦੀ ਨੇ Akal Takhat ਤੇ Indira ਵੱਲੋਂ ਕੀਤੇ ਫੌਜੀ ਹਮਲੇ ਦੀ ਨਿੰਦਾ ਕੀਤੀ। ਇਸ ਬਾਰੇ ਮਨਿੰਦਰ ਗਿੱਲ (ਫਰੈਂਡਸ ਆਫ ਕੈਨੇਡਾ ਅਤੇ ਇੰਡੀਆ ਫਾਊਂਡੇਸ਼ਨ) ਨੇ ਕਿਹਾ ਕੇ ਭਾਰਤ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਮੌਜੂਦਾ ਪ੍ਰਧਾਨ ਮੰਤਰੀ ਨੇ 1984 ਵਿੱਚ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਇਸ ਹਮਲੇ ਨੂੰ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਅੱਤਵਾਦੀ ਕਰਾਰ ਦੇਣ ਦਾ ਹੁਕਮ ਦਿੱਤਾ ਸੀ। ਇਹ ਸ਼ਰਮ ਦੀ ਗੱਲ ਹੈ ਕਿ ਸਿੱਖਾਂ 'ਤੇ ਆਪਣੇ ਹੀ ਦੇਸ਼ ਦੀ ਫੌਜ ਨੇ ਹਮਲਾ ਕੀਤਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.........
PM Modi ਨੇ Akal Takhat ਤੇ Indira ਵੱਲੋਂ ਕੀਤੇ ਫੌਜੀ ਹਮਲੇ ਦੀ ਕੀਤੀ ਨਿੰਦਾ (ਵੀਡੀਓ ਵੀ ਦੇਖੋ)
ਸੰਸਦ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਇਤਿਹਾਸਕ ਬਿਆਨ ਨੇ ਦੁਨੀਆ ਭਰ ਦੇ ਸਿੱਖ ਭਾਈਚਾਰੇ ਦੇ ਜ਼ਖ਼ਮਾਂ 'ਤੇ ਮੱਲ੍ਹਮ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਖਾਲਿਸਤਾਨੀ ਧੜੇ ਸਮੇਤ ਸਿੱਖ ਜੱਥੇਬੰਦੀਆਂ ਵਿੱਚ ਵੀ ਸੰਤੁਸ਼ਟੀ ਦੀ ਭਾਵਨਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਸੱਜਣ ਕੁਮਾਰ ਨੂੰ ਸਲਾਖਾਂ ਪਿੱਛੇ ਡੱਕ ਕੇ ਅਤੇ ਟਾਈਟਲਰ ਵਿਰੁੱਧ ਕੇਸ ਚਲਾ ਕੇ ਸਿੱਖ ਕੌਮ ਨੂੰ ਇਨਸਾਫ਼ ਦਿਵਾਉਣ ਦੀ ਅਗਵਾਈ ਕੀਤੀ ਹੈ। ਅਸੀਂ ਮੋਦੀ ਜੀ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਲੰਬਿਤ ਸਿੱਖ ਮੁੱਦਿਆਂ ਨੂੰ ਵੀ ਹੱਲ ਕੀਤਾ ਜਾਵੇ।