ਸੁਨੀਲ ਜਾਖੜ ਦੀ ਸਟੇਜ 'ਤੇ ਵਿਗੜੀ ਸਿਹਤ
ਅਬੋਹਰ, 10 ਅਗਸਤ 2023 - ਅਬੋਹਰ 'ਚ ਪ੍ਰੋਗਰਾਮ ਦੌਰਾਨ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦੀ ਸਿਹਤ ਵਿਗੜਨ ਦੀ ਖ਼ਬਰ ਸਾਹਮਣੇ ਆਈ ਹੈ। ਸੁਨੀਲ ਜਾਖੜ ਇੱਕ ਪ੍ਰੋਗਰਾਮ ਦੌਰਾਨ ਜਦੋਂ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ, ਉਸ ਵੇਲੇ ਉਨ੍ਹਾਂ ਦੀ ਸਿਹਤ ਵਿਗੜ ਗਈ। ਜਿਸ ਤੋਂ ਬਾਅਦ ਉਹਨਾਂ ਨੂੰ ਨੇੜਲੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਸੁਨੀਲ ਜਾਖੜ ਦੇ ਪੀ.ਏ ਸੰਜੀਵ ਤ੍ਰਿਖਾ ਨੇ ਜਾਣਕਾਰੀ ਦਿੱਤੀ ਹੈ ਕਿ, ਹੁਣ ਜਾਖੜ ਠੀਕ ਠਾਕ ਹਨ ਅਤੇ ਘਰ ਵਿਚ ਆਰਾਮ ਕਰ ਰਹੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ........
ਸੁਨੀਲ ਜਾਖੜ ਦੀ ਸਟੇਜ 'ਤੇ ਵਿਗੜੀ ਸਿਹਤ (ਵੀਡੀਓ ਵੀ ਦੇਖੋ)