TikTok ਸਟਾਰ ਕੁੜੀ ਗ੍ਰਿਫਤਾਰ, Fake ID ਬਣਾ ਕੇ ਕਰਦੀ ਸੀ ਬਲੈਕਮੇਲ; BMW ਵੀ ਹੋਈ ਬਰਾਮਦ (ਵੀਡੀਓ ਵੀ ਵੇਖੋ)
ਰਵੀ ਜੱਖੂ
ਚੰਡੀਗੜ੍ਹ, 25 ਸਤੰਬਰ 2022- ਖਰੜ ਸਿਟੀ ਪੁਲੀਸ ਨੇ ਗੁਰਬੀਰ ਸਿੰਘ ਵਾਸੀ ਲਲਤੋ ਨੂੰ ਬਲੈਕਮੇਲ ਕਰਕੇ ਉਸ ਕੋਲੋਂ 1 ਲੱਖ ਰੁਪਏ ਲੈਣ ਅਤੇ ਮਾਮਲਾ ਰਫਾਦਫਾ ਕਰਨ ਲਈ 34 ਲੱਖ ਰੁਪਏ ਦੀ ਵਧੇਰੇ ਮੰਗ ਕਰਨ ਦੇ ਦੋਸ਼ ਅਧੀਨ ਟਿੱਕ-ਟਾਕ ਸਟਾਰ ਕਹੀ ਜਾਣ ਵਾਲੀ ਜਸਨੀਤ ਅਤੇ ਉਹਦੇ ਸਾਥੀ ਮੋਹਨ ਲਾਲ ਵਾਸੀ ਸਿਰਸਾ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਨ੍ਹਾਂ ਵਿਰੁੱਧ ਧਾਰਾ 384, 506 ਅਤੇ 120 ਬੀ ਆਈ.ਪੀ.ਸੀ ਅਧੀਨ ਕੇਸ ਦਰਜ ਕੀਤਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.. ਵੀਡੀਓ: ਜਾਅਲੀ ID ਬਣਾ ਆਮ ਲੋਕਾਂ ਨੂੰ ਫਸਾ ਕੇ ਬਲੈਕਮੇਲ ਕਰਨ ਵਾਲੇ ਲੜਕਾ-ਲੜਕੀ ਇੰਜ ਆਏ ਕਾਬੂ, 35 ਲੱਖ ਦੀ ਠੱਗੀ, BMW ਕਾਰ ਬਰਾਮਦ
ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ 6 ਜੁਲਾਈ ਨੂੰ ਉਸ ਨੂੰ ਇੱਕ ਲੜਕੀ ਦਾ ਫੋਨ ਆਇਆ ਜਿਸ ਨੇ ਆਪਣਾ ਨਾਂ ਜਸਨੀਤ ਦੱਸਿਆਂ ਅਤੇ ਉਸ ਨਾਲ ਗੱਲਬਾਤ ਕਰਨ ਲੱਗੀ ਤਾਂ ਸ਼ਿਕਾਇਤਕਰਤਾ ਨੇ ਉਸ ਨੂੰ ਕਿਹਾ ਕਿ ਉਹ ਉਸ ਨੂੰ ਜਾਣਦਾ ਨਹੀਂ, ਪਰ ਲੜਕੀ ਨੇ ਕਿਹਾ ਕਿ ਉਹ ਜਲਦੀ ਉਸਨੂੰ ਜਾਨਣ ਲੱਗ ਜਾਵੇਗਾ। ਇਸ ਉਪਰੰਤ ਉਹ ਆਪਸ ਵਿੱਚ ਗੱਲਬਾਤ ਕਰਦੇ ਰਹੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.. ਵੀਡੀਓ: ਜਾਅਲੀ ID ਬਣਾ ਆਮ ਲੋਕਾਂ ਨੂੰ ਫਸਾ ਕੇ ਬਲੈਕਮੇਲ ਕਰਨ ਵਾਲੇ ਲੜਕਾ-ਲੜਕੀ ਇੰਜ ਆਏ ਕਾਬੂ, 35 ਲੱਖ ਦੀ ਠੱਗੀ, BMW ਕਾਰ ਬਰਾਮਦ
ਸ਼ਿਕਾਇਤਕਰਤਾ ਨੂੰ ਇਸ ਤੇ ਸ਼ਕ ਹੋਇਆ ਤਾਂ ਉਸ ਨੇ ਇੰਟਰਨੈਟ ਤੇ ਸਰਚ ਕੀਤਾ ਤਾਂ ਉਸ ਨੇ ਦੇਖਿਆ ਕਿ ਇਸ ਲੜਕੀ ਦੇ ਇੱਕ ਪੰਜਾਬੀ ਅਦਾਕਾਰ ਨਾਲ ਵਿਵਾਦ ਸੰਬੰਧੀ ਕਈ ਵੀਡਿਓ ਇੰਟਰਨੈਟ ਤੇ ਮੌਜੂਜ ਸਨ। ਉਹ ਇੱਕ ਬਲੈਕਮੇਲਰ ਹੈ। ਉਹ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਬਾਅਦ ਵਿੱਚ ਪੈਸਿਆਂ ਦੀ ਮੰਗ ਕਰਦੀ ਹੈ। ਫਿਰ ਉਸ ਲੜਕੀ ਨੇ ਸ਼ਿਕਾਇਤਕਰਤਾ ਨੂੰ ਵੁਆਇਸ ਚੈਟ ਭੇਜੇ ਅਤੇ ਮਿਲਣ ਨੂੰ ਕਹਿੰਦੀ ਰਹੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.. ਵੀਡੀਓ: ਜਾਅਲੀ ID ਬਣਾ ਆਮ ਲੋਕਾਂ ਨੂੰ ਫਸਾ ਕੇ ਬਲੈਕਮੇਲ ਕਰਨ ਵਾਲੇ ਲੜਕਾ-ਲੜਕੀ ਇੰਜ ਆਏ ਕਾਬੂ, 35 ਲੱਖ ਦੀ ਠੱਗੀ, BMW ਕਾਰ ਬਰਾਮਦ
ਇਸੇ ਦੌਰਾਨ ਸ਼ਿਕਾਇਤਕਰਤਾ ਨੂੰ 19 ਅਗਸਤ ਨੂੰ ਸਰਵਉਤਮ ਸਿੰਘ ਉਰਫ ਲੱਕੀ ਨਾਂ ਦੇ ਇੱਕ ਵਿਅਕਤੀ ਦਾ ਫੋਨ ਆਇਆ ਕਿ ਜਸਨੀਤ ਜੋ ਉਸ ਨਾਲ ਗੱਲਬਾਤ ਕਰਦੀ ਹੈ। ਉਹ ਰਾਜਬੀਰ ਕੌਰ ਹੈ। ਉਸ ਕੋਲ ਸ਼ਿਕਾਇਤਕਰਤਾ ਦੀ ਕਾਲ ਰਿਕਾਡਿੰਗ ਹੈ। ਉਸਨੇ 2 ਕਰੋੜ ਰੁਪਏ ਦੀ ਮੰਗ ਕੀਤੀ ਅਤੇ ਕਿਹਾ ਕਿ ਨਹੀਂ ਉਹ ਸ਼ੋਸ਼ਲ ਮੀਡਿਆ ਉਤੇ ਉਸ ਨੂੰ ਬਦਨਾਮ ਕਰ ਦੇਵੇਗੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.. ਵੀਡੀਓ: ਜਾਅਲੀ ID ਬਣਾ ਆਮ ਲੋਕਾਂ ਨੂੰ ਫਸਾ ਕੇ ਬਲੈਕਮੇਲ ਕਰਨ ਵਾਲੇ ਲੜਕਾ-ਲੜਕੀ ਇੰਜ ਆਏ ਕਾਬੂ, 35 ਲੱਖ ਦੀ ਠੱਗੀ, BMW ਕਾਰ ਬਰਾਮਦ
ਫਿਰ ਇਹ ਵਿਅਕਤੀ ਉਸ ਨੂੰ ਖਰੜ ਮਿਲਿਆ ਅਤੇ 1 ਲੱਖ ਰੁਪਏ ਸ਼ਿਕਾਇਤਕਰਤਾ ਨੇ ਉਸ ਨੂੰ ਦੇ ਦਿੱਤੀ ਪਰ ਉਹ 2 ਕਰੋੜ ਦੀ ਮੰਗ ਕਰਦੇ ਰਹੇ। ਬਾਅਦ ਵਿੱਚ 10 ਸਤੰਬਰ ਨੂੰ ਉਸ ਨੂੰ ਮੋਹਨ ਲਾਲ ਅਤੇ ਲੱਕੀ ਸੰਧੂ ਚੰਡੀਗੜ੍ਹ ਵਿਖੇ ਮਿਲੇ ਅਤੇ ਮਾਮਲਾ 35 ਲੱਖ ਰੁਪਏ ਵਿੱਚ ਸੈਟਲ ਹੋਇਆ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਉਨ੍ਹਾਂ ਨੂੰ 35 ਲੱਖ ਰੁਪਇਆ ਦੇਵੇਗਾ ਅਤੇ ਰਾਜਬੀਰ ਕੌਰ ਤੋਂ ਹਲਫੀਆ ਬਿਆਨ ਸ਼ਿਕਾਇਤਕਰਤਾ ਨੂੰ ਦਿਆਉਣਗੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.. ਵੀਡੀਓ: ਜਾਅਲੀ ID ਬਣਾ ਆਮ ਲੋਕਾਂ ਨੂੰ ਫਸਾ ਕੇ ਬਲੈਕਮੇਲ ਕਰਨ ਵਾਲੇ ਲੜਕਾ-ਲੜਕੀ ਇੰਜ ਆਏ ਕਾਬੂ, 35 ਲੱਖ ਦੀ ਠੱਗੀ, BMW ਕਾਰ ਬਰਾਮਦ
ਸ਼ਿਕਾਇਤਕਰਤਾ ਨੇ ਉਸ ਸਮੇਂ ਪੁਲੀਸ ਨਾਲ ਸੰਪਰਕ ਕੀਤਾ ਅਤੇ ਪੁਲੀਸ ਨੇ ਇਨ੍ਹਾਂ ਦੋਨਾਂ ਰਾਜਬੀਰ ਕੌਰ ਅਤੇ ਮੋਹਨ ਲਾਲ ਨੂੰ ਗ੍ਰਿਫਤਾਰ ਕਰ ਲਿਆ। ਅੱਜ ਖਰੜ ਦੀ ਅਦਾਲਤ ਵੱਲੋਂ ਇਨ੍ਹਾਂ ਦੋਨਾਂ ਨੂੰ ਅਦਾਲਤੀ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.. ਵੀਡੀਓ: ਜਾਅਲੀ ID ਬਣਾ ਆਮ ਲੋਕਾਂ ਨੂੰ ਫਸਾ ਕੇ ਬਲੈਕਮੇਲ ਕਰਨ ਵਾਲੇ ਲੜਕਾ-ਲੜਕੀ ਇੰਜ ਆਏ ਕਾਬੂ, 35 ਲੱਖ ਦੀ ਠੱਗੀ, BMW ਕਾਰ ਬਰਾਮਦ