ਪੰਜਾਬ ਨੂੰ ਮਮਤਾ ਬੈਨਰਜੀ ਵਰਗੇ ਲੀਡਰ ਦੀ ਲੋੜ - ਜਥੇਦਾਰ ਹਵਾਰਾ ਕਮੇਟੀ
ਕੁਲਵਿੰਦਰ ਸਿੰਘ
- ਭਾਰਤ ਦੀ ਰਾਜਨੀਤੀ ਤੇ ਭਾਰੂ ਹੋ ਰਹੀ ਫਿਰਕਾਪ੍ਰਸਤੀ
ਅੰਮ੍ਰਿਤਸਰ 4 ਅਪ੍ਰੈਲ 2021 - ਘੱਟ ਗਿਣਤੀ ਕੌਮਾਂ ਦੀ ਹੋਂਦ ਲਈ ਖਤਰਾ ਬਣ ਕੇ ਮੰਡਰਾ ਰਹੀ ਹੈ, ਪਰ ਬੰਗਾਲ ਦੇ ਸੂਝਵਾਨ ਲੋਕਾਂ ਨੇ ਭਾਜਪਾ ਦੀ ਫਿਰਕੂ ਸੋਚ ਨੂੰ ਲੋਕ-ਤੰਤਰ ਦੀ ਪ੍ਰਣਾਲੀ ਰਾਹੀਂ ਨਕਾਰ ਦਿੱਤਾ ਹੈ। ਇਹ ਵਿਚਾਰ ਜਥੇਦਾਰ ਹਵਾਰਾ ਕਮੇਟੀ ਨੇ ਬੰਗਾਲ ਦੀ ਜਿੱਤ ਤੋਂ ਬਾਅਦ ਕਹੇ ਹਨ ਪ੍ਰੋ ਬਲਜਿੰਦਰ ਸਿੰਘ ਨੇ ਕਿਹਾ ਪੰਜਾਬ ਨੂੰ ਚਾਹੀਦਾ ਹੈ ਮਮਤਾ ਬੈਨਰਜੀ ਵਰਗੇ ਲੀਡਰ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਹਿੰਦੂ ਰਾਸ਼ਟਰ ਦੇ ਏਜੰਡੇ ਰਾਹੀਂ ਘੱਟ ਗਿਣਤੀਆਂ ਦਾ ਗਲਾ ਘੋਟਣ ਵਾਲੀ ਭਾਜਪਾ ਨਾਲ ਜੋ ਕੁਝ ਬੰਗਾਲ ਦੇ ਸੁਝਵਾਨ ਵੋਟਰਾਂ ਨੇ ਮਮਤਾ ਬੈਨਰਜੀ ਦੀ ਅਗਵਾਈ ਵਿੱਚ ਕੀਤਾ ਹੈ ਉਹ ਸਾਰੀਆਂ ਘੱਟ ਗਿਣਤੀ ਕੌਮਾਂ ਵਿਸ਼ੇਸ਼ ਤੌਰ ਤੇ ਪੰਜਾਬ ਵਾਸੀਆ ਲਈ ਕਰਾਂਤੀਕਾਰੀ ਸੁਨੇਹਾ ਹੈ। ਚਿੱਟੀ ਸਾੜੀ ਵਿੱਚ ਸਾਦਗੀ ਦਾ ਜੀਵਨ ਜਿਉਣ ਵਾਲੀ ਮਮਤਾ ਬੈਨਰਜੀ ਨੇ ਬੰਗਾਲ ਦੇ ਸਭਿਆਚਾਰ ਤੇ ਕੁਦਰਤੀ ਸੋਮਿਆਂ ਨੂੰ ਭਗਵਿਆਂ ਦੀ ਲੁੱਟ ਖਸੁੱਟ ਤੋਂ ਬਚਾ ਲਿਆ ਹੈ।
ਹਵਾਰਾ ਕਮੇਟੀ ਦੇ ਆਗੂਆ ਨੇ ਕਿਹਾ ਮੋਦੀ ਸ਼ਾਹ ਤੇ ਯੋਗੀ ਦੀ ਤਿਗੜੀ ਘੱਟ ਗਿਣਤੀਆਂ ਲਈ ਨੁਕਸਾਨ ਦੇਹ ਹੈ ਜਿਸਦਾ ਡੱਟ ਕੇ ਵਿਰੋਧ ਹੋਣਾ ਚਾਹੀਦਾ ਹੈ।ਪੰਜਾਬ ਨੂੰ ਮਮਤਾ ਬੈਨਰਜੀ ਵਰਗਾ ਆਗੂ ਚਾਹੀਦਾ ਹੈ ਤਾਂ ਜੋ ਸੁਬੇ ਦੀ ਬੋਲੀ, ਪਾਣੀ, ਬਿਜਲੀ, ਕਿਸਾਨੀ, ਸਭਿਆਚਾਰ ਨੂੰ ਬਚਾਕੇ ਪ੍ਰਭੁਸੱਤਾ ਸੰਪੰਨ ਰਾਜ ਕਾਇਮ ਕੀਤਾ ਜਾ ਸਕੇ। ਹਵਾਰਾ ਕਮੇਟੀ ਦੇ ਆਗੂ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋ. ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ, ਬਲਬੀਰ ਸਿੰਘ ਹਿਸਾਰ, ਜਥੇ.ਸੁਖਰਾਜ ਸਿੰਘ ਵੇਰਕਾ, ਮਹਾਬੀਰ ਸਿੰਘ ਸੁਲਤਾਨਵਿੰਡ, ਜਸਪਾਲ ਸਿੰਘ ਪੁਤਲੀਘਰ, ਜਗਰਾਜ ਸਿੰਘ ਪੱਟੀ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਭਾਜਪਾ ਅਤੇ ਇਸ ਨਾਲ ਬਾਹਰਮੁਖੀ ਰਿਸ਼ਤਾ ਤੋੜ ਚੁੱਕੇ ਅਤੇ ਲੁਕਵੇ ਢੰਗ ਨਾਲ ਦੋਸਤੀ ਨਿਭਾ ਰਹੀਆਂ ਧਿਰਾਂ ਤੋਂ ਦੂਰੀ ਬਣਾਕੇ ਹੀ ਅਸੀਂ ਆਪਣੇ ਗੁਰਧਾਮਾਂ ਤੇ ਸੰਸਥਾਵਾ ਨੂੰ ਬਚਾ ਸਕਦੇ ਹਾਂ।