ਲੀਡਰਾਂ ਨਾਲ ਪ੍ਰਸ਼ਾਂਤ ਕਿਸ਼ੋਰ ਦੀ ਅਵਾਜ਼ ਕੱਢ ਕਰੋੜਾਂ ਦੀ ਠੱਗੀ ਮਾਰਨ ਵਾਲੇ ਗਿਰੋਹ ਦੇ ਦੋ ਮੈਂਬਰ ਗ੍ਰਿਫਤਾਰ
ਸੰਜੀਵ ਸੂਦ
- ਗ੍ਰਿਫਤਾਰ ਦੋਸ਼ੀ ਸ਼ਿਵ ਸੈਨਾ ਸੁਰਿਆਵੰਸੀ ਆਲ ਇੰਡੀਆ ਦਾ ਪ੍ਰਧਾਨ
- ਹੁਣ ਤੱਕ ਮਾਰ ਚੁੱਕੇ ਹਨ 5 ਕਰੋੜ ਦੇ ਕਰੀਬ ਠੱਗੀ
- ਤੀਸਰਾ ਆਰੋਪੀ ਅਜੇ ਗ੍ਰਿਫਤ ਚੋਂ ਬਾਹਰ
ਲੁਧਿਆਣਾ, 14 ਮਈ 2021 - ਲੁਧਿਆਣਾ ਪੁਲਿਸ ਨੂੰ ਉਸ ਵੇਲੇ ਮਿਲੀ ਵੱਡੀ ਕਾਮਯਾਬੀ ਮਿਲੀ ਜਦੋਂ ਪ੍ਰਸ਼ਾਂਤ ਕਿਸ਼ੋਰ ਦੀ ਅਵਾਜ਼ ਕੱਢ ਸਿਆਸੀ ਲੀਡਰਾਂ ਨੂੰ ਗੁੰਮਰਾਹ ਕਰ ਠੱਗੀ ਮਾਰਨ ਵਾਲੇ ਗਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ ਕਰ ਲਾਏ ਗਏ। ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਥਾਣਾ ਡੇਹਲੋਂ ਦੀ ਪੁਲਿਸ ਵੱਲੋਂ ਦੋ ਅਜਿਹੇ ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ।
ਜਿਸ ਵਾਰੇ ਜਾਣਕਾਰੀ ਦਿੰਦੇ ਹੋਏ ਆਈ ਪੀ ਐਸ ਅਧਿਕਾਰੀ ਸਚਿਨ ਗੁਪਤਾ ਨੇ ਦੱਸਿਆ ਕਿ ਪ੍ਰਸ਼ਾਂਤ ਕਿਸੋਰ ਦੀ ਅਵਾਜ਼ ਕੱਢ ਪੰਜਾਬ ਰਾਜਸਥਾਨ ਅਤੇ ਦਿੱਲੀ ਦੇ ਸਿਆਸੀ ਲੀਡਰਾਂ ਨੂੰ ਗੁੰਮਰਾਹ ਕਰਦੇ ਸਨ। ਗ੍ਰਿਫਤਾਰ ਕੀਤੇ ਆਰੋਪੀਆਂ ਵਿੱਚੋਂ ਇੱਕ ਵਿੱਚੋਂ ਰਾਕੇਸ ਕੁਮਾਰ ਕਿਸੇ ਰਾਜਸਥਾਨ ਦੇ ਐਮ ਐਲ ਏ ਦਾ ਪੀ ਏ ਬਣਕੇ ਲੋਕਾਂ ਨਾਲ ਗੱਲਬਾਤ ਕਰਦਾ ਸੀ ਅਤੇ ਅਤੇ ਦੂਜਾ ਆਰੋਪੀ ਰਜਤ ਕੁਮਾਰ ਖੁਦ ਐਮ ਐਲ ਏ ਬਣਕੇ ਲੋਕਾਂ ਨਾਲ ਗੱਲਬਾਤ ਕਰਦਾ ਸੀ ਅਤੇ ਪ੍ਰਸ਼ਾਂਤ ਨਾਲ਼ ਗੱਲਬਾਤ ਕਰਵਾਉਣ ਦਾ ਝਾਂਸਾ ਦਿੰਦੇ ਸਨ।
ਆਰੋਪੀ ਆਪਣੇ ਨਾਲ 4 ਨਕਲੀ ਗੰਨਮੈਨ ਵੀ ਰੱਖਦਾ ਸੀ ਤਾਂ ਕਿ ਲੋਕਾਂ ਉਪਰ ਰੋਅਬ ਪਾ ਸਕੇ। ਉਨ੍ਹਾਂ ਨੇ ਕਿਹਾ ਕਿ ਦੋ ਆਰੋਪੀ ਫੜੇ ਜਾ ਚੁੱਕੇ ਹਨ। ਇਕ ਆਰੋਪੀ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਸਭ ਤੋਂ ਪਹਿਲਾਂ ਸੰਗਰੂਰ ਦੇ ਇਕ ਵਿਧਾਇਕ ਦੁਆਰਾ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਸ ਦੁਆਰਾ ਸਖਤ ਐਕਸ਼ਨ ਲਿਆ ਗਿਆ ਅਤੇ ਜਲੰਧਰ ਦੇ ਇਕ ਹੋਟਲ ਤੋਂ ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤਿੰਨੇ ਅਰੋਪੀ ਜ਼ਿਆਦਾ ਪੜ੍ਹੇ ਲਿਖੇ ਨਹੀਂ ਹਨ ਇਕ ਚੌਥੀ ਪਾਸ ਹੈ ਇਕ ਅੱਠਵੀਂ ਪਾਸ ਹੈ ਤੇ ਇੱਕ ਦਸਵੀਂ ਪਾਸ।