ਪੰਜਾਬ ਦੇ ਉਪ ਮੁੱਖ ਮੰਤਰੀ 4 ਅਕਤੂਬਰ ਨੂੰ ਲਖੀਮਪੁਰ ਖੀਰੀ ਦਾ ਕਰਨਗੇ ਦੌਰਾ
ਚੰਡੀਗੜ੍ਹ, 3 ਅਕਤੂਬਰ, 2021: ਯੂ ਪੀ ਪੁਲੀਸ ਮੁਤਾਬਿਕ ਲਖੀਮਪੁਰ ਖੀਰੀ ਵਿਕਚ ਮੌਤਾਂ ਦੀ ਕੁੱਲ ਗਿਣਤੀ 8 ਗਈ ਹੈ ਜਿਨ੍ਹਾਂ ਵਿੱਚ 4 ਕਿਸਾਨ ਅਤੇ 4 ਜਣੇ ਹੋਰ ਹਨ ਜਿਨ੍ਹਾਂ ਵਿੱਚ 3 ਬੀ ਜੇ ਪੀ ਕਾਰਕੁਨ ਵੀ ਦੱਸੇ ਗਏ ਹਨ । ਮਿਰਤਕ ਕਿਸਾਨਾਂ ਵਿੱਚ ਲਵਪ੍ਰੀਤ ਸਿੰਘ (20 ) , ਦਲਜੀਤ ਸਿੰਘ (35) ਨਛੱਤਰ ਸਿੰਘ (60) ਅਤੇ ਗੁਰਵਿੰਦਰ ਸਿੰਘ ( 19 ) ਦੀ ਨਾਮ ਸਾਹਮਣੇ ਆਏ ਹਨ .
ਇਸੇ ਦੌਰਾਨ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਓਹ 4 ਅਕਤੂਬਰ ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦਾ ਦੌਰਾ ਕਰਨਗੇ ਅਤੇ ਉੱਥੋਂ ਦੀ ਸਥਿਤੀ ਅਤੇ ਮੌਕੇ ਦਾ ਜਾਇਜ਼ਾ ਲੈਣਗੇ।
ਇਸ ਘਟਨਾ ਵਿੱਚ ਕਿਸਾਨ ਮੋਰਚਾ ਦੇ ਆਗੂ ਤਜਿੰਦਰ ਸਿੰਘ ਵਿਰਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ।।
Eight persons died in Lakhimpur Kheri incident, says UP Police
ਇਸ ਸਬੰਧੀ ਸ. ਰੰਧਾਵਾ ਨੇ ਕਿਹਾ ਕਿ ਉਹ ਨਿੱਜੀ ਤੌਰ 'ਤੇ ਪੀੜਤਾਂ ਦੇ ਪਰਿਵਾਰਾਂ ਨੂੰ ਮਿਲਣਗੇ ਅਤੇ ਉੱਥੇ ਮੌਜੂਦ ਸਥਿਤੀ ਬਾਰੇ ਅਸਲ ਜਾਣਕਾਰੀ ਹਾਸਲ ਕਰਨਗੇ। ਉਪ ਮੁੱਖ ਮੰਤਰੀ ਨਾਲ ਅਧਿਕਾਰੀਆਂ ਦੀ ਟੀਮ ਵੀ ਜਾਵੇਗੀ।
ਰੰਧਾਵਾ ਨੇ ਪੀੜਤਾਂ ਨੂੰ ਨਿਆਂ ਦੇਣ ਦਾ ਵਾਅਦਾ ਕਰਦਿਆਂ ਕਿਸਾਨਾਂ ਨੂੰ ਹਰ ਕੀਮਤ 'ਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।