ਚੰਡੀਗੜ੍ਹ, 7 ਅਕਤੂਬਰ 2021 - ਯੂ.ਪੀ. ਬਾਰਡਰ 'ਤੇ ਪੰਜਾਬ ਕਾਂਗਰਸ ਦਾ ਕਾਫ਼ਲਾ ਰੋਕ ਲਿਆ ਗਿਆ ਹੈ। ਸਿੱਧੂ ਦੀ ਅਗਵਾਈ ਦੇ ਵਿਚ ਕਾਫ਼ਲਾ ਲਖੀਮਪੁਰ ਖੀਰੀ ਲਈ ਅੱਗੇ ਵੱਧ ਰਿਹਾ ਸੀ। ਇਸ ਮੌਕੇ ਸਿੱਧੂ ਨੇ ਕਿਹਾ ਕਿ ਪ੍ਰਦਰਸ਼ਨ ਕਰਨਾ ਸਾਡਾ ਬੁਨਿਆਦੀ ਹੱਕ ਹੈ, ਬੀਜੇਪੀ ਸਰਕਾਰ ਸਾਨੂੰ ਰੋਕ ਨਹੀਂ ਸਕਦੀ।
ਯੂ.ਪੀ. ਬਾਰਡਰ 'ਤੇ ਪੰਜਾਬ ਕਾਂਗਰਸ ਦਾ ਕਾਫ਼ਲਾ ਰੋਕਣ ਤੋਂ ਬਾਅਦ ਕਾਂਗਰਸੀ ਵਰਕਰਾਂ ਦੇ ਵਲੋਂ ਬੈਰੀਕੇਡਿੰਗ ਤੋੜ ਦਿੱਤੀ ਗਈ ਅਤੇ ਅੱਗੇ ਵਧਣ ਲੱਗੇ। ਜਿਸ ਤੋਂ ਬਾਅਦ ਹਰਿਆਣਾ ਯੂ.ਪੀ. ਬਾਰਡਰ 'ਤੇ ਕਾਂਗਰਸੀ ਵਰਕਰਾਂ ਅਤੇ ਪੁਲਿਸ ਵਿਚਾਲੇ ਧੱਕਾ ਮੁੱਕੀ ਹੋਈ ਅਤੇ ਯੂ. ਪੀ. ਪੁਲਿਸ ਵਲੋਂ ਕਈ ਮੰਤਰੀਆਂ ਅਤੇ ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
ਯੂ.ਪੀ. ਪੁਲਿਸ ਨਾਲ ਨਵਜੋਤ ਸਿੰਘ ਸਿੱਧੂ ਅਤੇ ਬਾਕੀ ਮੰਤਰੀਆਂ ਦੀ ਗੱਲਬਾਤ ਜਾਰੀ ਹੈ। ਫਿਲਹਾਲ ਕਾਫ਼ਲੇ ਨੂੰ ਪੁਲਿਸ ਵਲੋਂ ਰੋਕ ਲਿਆ ਗਿਆ ਹੈ ਅਤੇ ਅੱਗੇ ਨਹੀਂ ਵਧਣ ਦਿੱਤਾ ਜਾ ਰਿਹਾ।