ਬੇਅਦਬੀ ਦੀਆ ਘਟਨਾਵਾ ਗੰਦੀ ਰਾਜਨੀਤੀ ਤੋ ਪ੍ਰੇਰਿਤ ਸਾਜਿਸ਼ ਨੰਗੀ ਕਰਨੀ ਬੇਹੱਦ ਜਰੂਰੀ – ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ
- ਜਦ ਇਨਸਾਫ ਨਹੀ ਮਿਲਦਾ ਤਾ ਲੋਕ ਆਪ ਫੈਸਲੇ ਲੈਣ ਲਈ ਮਜਬੂਰ ਹੋ ਜਾਦੇ ਨੇ -ਰਣਜੀਤ ਸਿੰਘ ਬ੍ਰਹਮਪੁੁਰਾ
ਖਡੂਰ ਸਾਹਿਬ 19 ਦਸੰਬਰ 2021 - ਬੀਤੇ ਕੱਲ ਸ੍ਰੀ ਦਰਬਾਰ ਸਾਹਿਬ ਅੰਦਰ ਰਹਿਰਾਸ ਸਾਹਿਬ ਸਮੇਂ ਜਿਸ ਨੇ ਬੇਅਦਬੀ ਦੀ ਕੋਸਿਸ਼ ਕੀਤੀ ਅਤਿ ਦੂਖਦਾਈ ਘਟਨਾ ਹੈ ਇਸ ਦੀ ਸਖਤ ਨਿਖੇਧੀ ਕਰਦਿਆ ਸ੍ਰੌਮਣੀ ਅਕਾਲੀ ਦਲ ਸੰਯੁਕਤ ਦੇ ਸਰਪ੍ਰਸਤ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਬਰਗਾੜੀ ਬਹਿਬਲਕਾਂਡ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਪੰਜਾਬ ਦੇ ਅਲੱਗ ਅਲੱਗ ਜਿਲਿਆ ਵਿੱਚ ਲਗਾਤਾਰ ਵਾਪਰ ਰਹੀਆ ਬੇਅਦਬੀ ਦੀਆ ਘਟਨਾਵਾ ਇੱਕ ਗਹਿਰੀ ਸਾਜਿਸ਼ ਦਾ ਸਿੱਟਾ ਹਨ । ਹੁਣ ਜਦ ਸਰਕਾਰਾ ਇਹਨਾ ਘੌਰ ਬੇਅਦਬੀ ਦੀਆ ਘਟਨਾਵਾ ਦਾ ਇਨਸਾਫ ਨਹੀ ਕਰ ਸਕੀਆ ਤਾ ਫਿਰ ਸਿੱਖ ਸੰਗਤਾ ਆਪਣੇ ਆਪ ਇਨਸਾਫ ਕਰਨ ਲੱਗੀਆ ਹਨ ।
ਪਾਰਟੀ ਦੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰਮੁਹੰਮਦ , ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਸ੍ਰ ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ ਖਡੂਰ ਸਾਹਿਬ ਨੇ ਬਿਆਨ ਜਾਰੀ ਕਰਦਿਆ ਕਿਹਾ ਹੈ ਕਿ ਅਜਿਹੇ ਲੋਕ ਕੀ ਸੋਚ ਕੇ ਲੋਕਾਂ ਦੇ ਹਿਰਦਿਆ ਨੂੰ ਲਗਾਤਾਰ ਵਲੂੰਦਰ ਕੇ ਸਿੱਖਾਂ ਦੇ ਪਾਵਨ ਗੁਰਧਾਮਾਂ ਨੂੰ ਨਿਸ਼ਾਨਾਂ ਬਣਾ ਰਹੇ ਹਨ ,ਇਸ ਦੀ ਜਾਂਚ ਗੰਭੀਰਤਾ ਨਾਲ ਸਿੱਖ ਲੀਡਰਸ਼ਿਪ ਨੂੰ ਦਬਾਅ ਪਾਕੇ ਸਰਕਾਰ ਤੋ ਕਰਵਾਉਣੀ ਚਾਹੀਦੀ ਹੈ ਤਾਂ ਜੋ ਭਵਿੱਖ ਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾਂ ਵਾਪਰਨ ,ਸ੍ਰੋਮਣੀ ਗੁਰਦੁਆਰਾ ਪ੍ਰਬੰਧ ਕ ਕਮੇਟੀ ਦੀ ਟਾਸਕ ਫੋਰਸ ਵਲੋਂ ਉਸ ਵਿਅਕਤੀ ਨੂੰ ਤੁਰੰਤ ਕਾਬੂ ਕਰਨਾ ਅਤਿ ਸਲਾਗਾਯੋਗ ਹੈ ਤੇ ਸੰਗਤ ਵਲੋਂ ਰੋਹ ਵਿਚ ਜੋ ਵੀ ਸੋਧਾ ਲਗਾਇਆ ਗਿਆ ਹੈ ਇਹ ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਵਿੱਚ ਦੋਸ਼ੀਆਂ ਦਾ ਪਾਗਲ ਕਿਹ ਕੇ ਬਚ ਜਾਣ ਤੇ ਇਨਸਾਫ ਨਾ ਮਿਲਣ ਕਰਕੇ ਆਪਣੇ ਗੁਰੂ ਦਾ ਕੋਈ ਸਿੱਖ ਵੀ ਨਿਰਾਦਰ ਨਹੀ ਸਹਾਰ ਸਕਦਾ।
ਜਿਸ ਕਾਰਨ ਹੀ ਉਨ੍ਹਾਂ ਵਲੋ ਗੁੱਸੇ ਵਿਚ ਅਜਿਹਾ ਕਰਨਾ ਸੁਭਾਵਿਕ ਵਰਤਾਰਾ ਹੈ ਜਿਸ ਨਾਲ ਅਜਿਹੇ ਗੁਨਾਹ ਕਰਨ ਵਾਲਿਆ ਨੂੰ ਵੀ ਸਬਕ ਮਿਲੇਗਾ ਕਿ ਅਜਿਹਿ ਕਰਨ ਤੇ ਕੀ ਹੋ ਸਕਦਾ ਹੈ । ਸ੍ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਬਹੁਤ ਹੀ ਗੰਭੀਰ ਸਵਾਲ ਖੜਾ ਕਰਦਿਆ ਕਿਹਾ ਕਿ ਇਹਨਾਂ ਬੇਅਦਬੀ ਦੀਆ ਘਟਨਾਵਾ ਦਾ ਕਿਸ ਰਾਜਨੀਤਿਕ ਪਾਰਟੀ ਨੂੰ ਹੈ ਇਹ ਵਿਚਾਰ ਕਰਨ ਵਾਲੀ ਹੈ ।
ਇਹ ਫਿਰਕਾਪ੍ਰਸਤ ਸੋਚ ਵਾਲੀ ਜਿਹਨੀਅਤ ਹੈ ਜਿਸ ਨੂੰ ਚੰਗੀ ਤਰਾ ਸਮਝਕੇ ਸਾਨੂੰ ਭਾਈਚਾਰਕ ਸਾਂਝ ਕਾਇਮ ਰੱਖਣ ਦੀ ਬੇਹੱਦ ਲੋੜ ਹੈ । ਉਹਨਾਂ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਕਿ ਉਹ ਆਪਣੀ ਟਾਸਕ ਫੋਰਸ ਨੂੰ ਮਾਰਸ਼ਲ ਆਰਟਸ ਦੀ ਟ੍ਰੇਨਿੰਗ ਦੇਣੀ ਚਾਹੀਦੀ ਹੈ ਤਾ ਜੋ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਤੁਰੰਤ ਦਬੋਚ ਲਿਆ ਜਾਵੇ ।