ਮਰਨ ਵਾਲੇ ਦਾ ਭਰਾ ਹੋਣ ਦਾ ਕੀਤਾ ਦਾਅਵਾ ਪਰ ਨਾਂ ਦੱਸਣ ਤੋਂ ਟਾਲਾ ਵੱਟਿਆ
ਬਾਬੂਸ਼ਾਹੀ ਦੇ ਪੱਤਰਕਾਰ ਨਾਲ ਕੀਤੀ ਫੋਨ ‘ ਤੇ ਗੱਲਬਾਤ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ , 20 ਦਸੰਬਰ 2021: ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਮੌੜ (ਬਾਦਸ਼ਾਹਪੁਰ) ਵਿੱਚ ਮਿਤੀ 19 ਦਸੰਬਰ 2021 ਨੂੰ ਬੇਅਦਬੀ ਦੇ ਅਣਪਛਾਤੇ ਦੋਸ਼ੀ ਨੂੰ ਭੜਕੇ ਲੋਕਾਂ ਦੇ ਵੱਲੋਂ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਹੁਣ ਇਸ ਮਾਮਲੇ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ।
ਮਰਨ ਵਾਲੇ ਦਾ ਬੇਸ਼ੱਕ ਪੁਲਿਸ ਪੂਰੀ ਤਰ੍ਹਾਂ ਨਾਲ ਪਤਾ ਨਹੀਂ ਲਗਾ ਸਕੀ, ਕੁਝ ਇਕ ਪੱਤਰਕਾਰਾਂ ਨੂੰ ਬਿਹਾਰ ਤੋਂ ਇੱਕ ਲੜਕੇ ਨੇ ਫੋਨ ਕੀਤਾ ਜੋ ਕਿ ਆਪਣੇ ਆਪ ਨੂੰ ਮਰਨ ਵਾਲੇ ਉਸ ਦੋਸ਼ੀ ਦਾ ਭਰਾ ਕਹਿ ਰਿਹਾ ਸੀ। ਜਦੋਂ ਬਾਬੂਸ਼ਾਹੀ ਦੇ ਰਿਪੋਰਟਰ ਨੇ ਉਕਤ ਨੰਬਰ ਤੇ ਕਲ ਕਰਕੇ ਪੁਛਿੱਆ ਤਾਂ ਉਸਨੇ ਪੱਤਰਕਾਰ ਨੂੰ ਫੋਨ ਤੇ ਕਿਹਾ ਕਿ ਅਸੀਂ ਗੁਗਲ ਤੋਂ ਤੁਹਾਡਾ ਨੰਬਰ ਲਿਆ ਹੈ
ਉਸ ਨੇ ਕਿਹਾ ਕਿ ਅਸੀਂ ਕਪੂਰਥਲਾ ਪੁਲਿਸ ਨੂੰ ਵੀ ਫ਼ੋਨ ਕੀਤਾ ਹੈ਼
ਫੋਨ ਕਰਨ ਵਾਲੇ ਨੇ ਦਾਅਵਾ ਕੀਤਾ ਹੈ ਕਿ ਮਰਨ ਵਾਲਾ ਵਿਅਕਤੀ ਉਸ ਦਾ ਭਰਾ ਹੈ। ਉਸ ਨੇ ਪੱਤਰਕਾਰ ਨੂੰ ਦੱਸਿਆ ਹੈ ਕਿ ਉਹਦਾ ਭਰਾ ਪਿਛਲੇ ਕਾਫ਼ੀ ਸਮੇਂ ਤੋਂ ਲਾਪਤਾ ਸੀ ਅਤੇ ਪਰਿਵਾਰ ਉਹਦੀ ਭਾਲ ਕਰ ਰਿਹਾ ਸੀ।
ਜਦੋਂ ਪੱਤਰਕਾਰ ਨੇ ਉਸ ਨੂੰ ਪੁੱਛਿਆ ਕਿ ਤੁਹਾਡੀ ਲਾਸਟ ਗੱਲ ਕਦੋਂ ਹੋਈ ਤਾਂ ਉਸਨੇ ਤਕਰੀਬਨ ਇੱਕ ਮਹੀਨਾ ਪਹਿਲਾਂ ਦੱਸੀਂ । ਉਸ ਨੇ ਕਿਹਾ ਕਿ ਪੁਲਿਸ ਵੱਲੋਂ ਉਹਨਾਂ ਨੂੰ ਘਟਨਾਕ੍ਰਮ ਦੀਆਂ ਤਸਵੀਰਾਂ ਭੇਜ ਦਿੱਤੀਆਂ ਹਨ। ਪਰ ਤਸਵੀਰਾਂ ਵਿੱਚ ਉਸਦਾ ਭਰਾ ਪਤਲਾ ਲੱਗਦਾ ਹੈ। ਦੂਜੇ ਪਾਸੇ ਬਾਬੂਸ਼ਾਹੀ ਦਾ ਪੱਤਰਕਾਰ ਇਹ ਪੁਸ਼ਟੀ ਨਹੀਂ ਕਰਦਾ ਕਿ ਉਹ ਮਰਨ ਵਾਲੇ ਵਿਅਕਤੀ ਨੂੰ ਭਰਾ ਕਹਿਣ ਵਾਲਾ ਵਿਅਕਤੀ ਜਿਸ ਨੇ ਬਾਬੂਸ਼ਾਹੀ ਦੇ ਪੱਤਰਕਾਰ ਨਾਲ ਗੱਲਬਾਤ ਕੀਤੀ ਕਿ ਉਹ ਸਹੀ ਵਿੱਚ ਉਸਦਾ ਭਰਾ ਹੈ ਜਾਂ ਹੋ ਸਕਦਾ ਹੈ ਕਿ ਇਹ ਇਕ ਫੇਕ ਕਾਲ ਵੀ ਹੋਵੇ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ।
ਉਸ ਨੇ ਇਹ ਦੱਸਿਆ ਕਿ ਅਸੀਂ ਕੱਲ੍ਹ ਤੱਕ ਬਿਹਾਰ ਚ ਹੀ ਹਾਂ ਜਦੋਂ ਪੁਲਿਸ ਸਾਨੂੰ ਕਲੀਅਰ ਕਰ ਦੇਵੇਗੀ ਉਸਦਾ ਪਰਿਵਾਰ ਬਿਹਾਰ ਤੋਂ ਪੰਜਾਬ ਲਈ ਚੱਲ ਪਏਗਾ ।
ਕੀ ਕਹਿੰਦੇ ਹਨ SSP ਕਪੂਰਥਲਾ?
ਜਦੋਂ ਇਸ ਸਬੰਧੀ ਐਸ ਐਸ ਪੀ ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਿਹਾਰ ਤੋਂ ਵੱਖ ਵੱਖ ਚੈਨਲਾਂ ਨੂੰ ਫੋਨ ਆ ਰਹੇ ਹਨ। ਫੋਨ ਕਰਨ ਵਾਲੇ ਆਪਣੇ ਆਪ ਨੂੰ ਉਸ ਮਰਨ ਵਾਲੇ ਵਿਅਕਤੀ ਦੇ ਪਰਿਵਾਰਕ ਮੈਂਬਰ ਦੱਸ ਰਹੇ ਹਨ। ਉਹਨਾਂ ਕਿਹਾ ਕਿ ਪੁਲਿਸ ਥਾਣਾ ਕਪੂਰਥਲਾ ਵਿੱਚ ਵੀ ਉਨ੍ਹਾਂ ਦੀ ਕਾਲ ਆਈ ਤੇ ਉਨ੍ਹਾਂ ਨੇ ਉਸ ਵਿਅਕਤੀ ਦਾ ਜਨਮ ਸਰਟੀਫਿਕੇਟ ਤੇ ਆਧਾਰ ਕਾਰਡ ਦੀ ਫੋਟੋ ਭੇਜੀ ਪਰ ਜਦੋਂ ਸਾਡੀ ਪੁਲਿਸ ਨੇ ਉਸ ਵਿਅਕਤੀ ਦੀ ਫੋਟੋ ਉਨ੍ਹਾਂ ਨੂੰ ਭੇਜੀ ਤਾਂ ਉਨ੍ਹਾਂ ਨੇ ਉਸਦੀ ਪੁਸ਼ਟੀ ਨਹੀਂ ਕੀਤੀ ਤੇ ਕਿਹਾ ਕਿ ਇਹ ਉਨ੍ਹਾਂ ਦਾ ਭਰਾ ਨਹੀਂ ਹੈ।