Shubhkaran ਮਾਮਲੇ 'ਚ ਨਵਾਂ ਮੌੜ, ਉਸਦੀ ਮਾਂ ਅਤੇ ਨਾਨੀ ਆਈ ਸਾਹਮਣੇ , ਕਿਹਾ ਮੈਂ ਜਿੰਦਾਂ ਹਾਂ , ਕੋਈ ਕਾਰਵਾਈ ਨਹੀਂ ਚਾਹੁੰਦੀ
ਪਟਿਆਲਾ, 23 ਫਰਵਰੀ, 2024: ਖਨੌਰੀ ਬਾਰਡਰ ’ਤੇ ਸ਼ਹੀਦ ਹੋਏ ਬਠਿੰਡਾ ਜ਼ਿਲ੍ਹੇ ਦੇ 21 ਸਾਲ ਕਿਸਾਨ ਸ਼ੁਭਕਰਨ ਸਿੰਘ ਦੇ ਅੰਤਿਮ ਸਸਕਾਰ ਨੂੰ ਲੈ ਕੇ ਭਾਵੇਂ ਕਿਸਾਨ ਜਥੇਬੰਦੀਆਂ ਨੇ ਅੱਜ ਦਿਨ ਵੇਲੇ ਐਲਾਨ ਕਰ ਦਿੱਤਾ ਸੀ ਕਿ ਜਦੋਂ ਤੱਕ ਦੋਸ਼ੀ ਹਰਿਆਣਾ ਪੁਲਿਸ ਮੁਲਾਜ਼ਮਾਂ ਖਿਲਾਫ ਕੇਸ ਦਰਜ ਨਹੀਂ ਹੁੰਦਾ ਉਦੋਂ ਤੱਕ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ ਪਰ ਹੁਣ ਸ਼ਾਮ ਵੇਲੇ ਉਸ ਵੇਲੇ ਇਹ ਮਸਲਾ ਨਵਾਂ ਰੁੱਖ ਧਾਰਨ ਕਰ ਗਿਆ ਜਦੋਂ ਵੀਰਪਾਲ ਕੌਰ ਨਾਮੀ ਔਰਤ ਨੇ ਹਸਪਤਾਲ ਪੁੱਜ ਕੇ ਕਿਹਾ ਕਿ ਓਹ ਜਿੰਦ ਹੈ ਸ਼ੁਭਕਰਨ ਦੀ ਮਾਂ ਹੈ . ਉਸ ਦੇ ਨਾਲ ਉਸਦੀ ਮਾ ਭਾਵ ਸ਼ੁਭਕਰਨ ਦੀ ਨਾਨੀ ਸਰਕਾਰੀ ਰਾਜਿੰਦਰਾ ਹਸਪਤਾਲ ਪਹੁੰਚੀ ਸੀ।
ਇਸ ਮਾਂ ਤੇ ਉਸਦੀ ਮਾਂ ਯਾਨੀ ਕਿ ਸ਼ੁਭਕਰਨ ਦੀ ਨਾਨੀ ਨੇ ਦੱਸਿਆ ਕਿ 13 ਸਾਲ ਪਹਿਲਾਂ ਉਸਦਾ ਸ਼ੁਭਕਰਨ ਦੇ ਪਿਤਾ ਨਾਲ ਤਲਾਕ ਹੋ ਗਿਆ ਸੀ ਤੇ ਉਹ ਆਪਣੇ ਸਹੁਰੇ ਪਰਿਵਾਰ ਨਾਲ ਪਿੰਡ ਮਹਿਰਾਜ ਵਿੱਚ ਰਹਿ ਰਹੀ ਹੈ। ਇਸ ਮਾਂ ਨੇ ਕਿਹਾ ਕਿ ਉਸਨੇ ਸ਼ੁਭਕਰਨ ਨੂੰ ਜਨਮ ਦਿੱਤਾ ਹੈ ਤੇ ਉਹ ਨਹੀਂ ਚਾਹੁੰਦੀ ਕਿ ਉਸਦੇ ਪੁੱਤਰ ਦੀ ਮਿੱਟੀ ਰੁਲੇ ਤੇ ਉਸਦਾ ਤੁਰੰਤ ਅੰਤਿਮ ਸਸਕਾਰ ਹੋਣਾ ਚਾਹੀਦਾ ਹੈ।
ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਸ਼ੁਭਕਰਨ ਸਿੰਘ ਦੀ ਮਾਂ ਦਾ ਦਿਹਾਂਤ ਹੋ ਚੁੱਕਾ ਹੈ। ਉਸ ਨੇ ਕਿਹਾ ਕਿ ਓਹ ਕੋਈ ਕਾਰਵਾਈ ਨਹੀਂ ਚਾਹੁੰਦੀ ।
ਦੇਖੋ ਵੀਡੀਉ ਕਿ ਓਹ ਕੀ ਕੁਝ ਬੋਲੀ: