ਰੋਹਤਕ : ਕਿਸਾਨ ਅੰਦੋਲਨ ਵਿਚ ਜ਼ਖ਼ਮੀ ਪ੍ਰਿਤਪਾਲ ਨੂੰ ਚੰਡੀਗੜ੍ਹ ਪੀ.ਜੀ.ਆਈ ਰੈਫਰ ਕਰਨ ਦੀ ਮੰਗ
ਹਾਈ ਕੋਰਟ ਦੇ ਹੁਕਮਾਂ ਦੀ ਨਾਫ਼ੁਰਮਾਨੀ
ਰੋਹਤਕ : ਕਿਸਾਨ ਅੰਦੋਲਨ ਦੌਰਾਨ ਪ੍ਰਿਤਪਾਲ ਸਿੰਘ ਦੀ ਬੁਰੀ ਤਰਾਂ ਨਾਲ ਕੁੱਟ ਮਾਰ ਕੀਤੀ ਗਈ ਜਿਸ ਤੋਂ ਬਾਅਦ ਪ੍ਰਿਤਪਾਲ ਨੂੰ ਰੋਹਤਕ ਦੇ ਪੀ.ਜੀ.ਆਈ ਦੇ ਵਿਚ ਦਾਖ਼ਿਲ ਕਰਵਾਇਆ ਗਿਆ। ਪ੍ਰਿਤਪਾਲ ਦੇ ਮਾਤਾ ਪਿਤਾ ਦਾ ਦੋਸ਼ ਸੀ ਕੇ ਪ੍ਰਿਤਪਾਲ ਦਾ ਇਲਾਜ ਸਹੀ ਢੰਗ ਨਾਲ ਨਹੀਂ ਹੋ ਰਿਹਾ ਜਿਸ ਤੋਂ ਬਾਅਦ ਪ੍ਰਿਤਪਾਲ ਦੇ ਪਰਿਵਾਰ ਵਲੋਂ ਪ੍ਰਿਤਪਾਲ ਨੂੰ ਚੰਡੀਗੜ੍ਹ ਪੀ.ਜੀ.ਆਈ ਰੈਫਰ ਕਰਨ ਦੀ ਮੰਗ ਕੀਤੀ ਗਈ ਪਰ ਰੋਹਤਕ ਪੀ. ਜੀ.ਆਈ ਵਲੋਂ ਟਾਲ ਮਟੋਲ ਕੀਤੀ ਜਾਣ ਲੱਗੀ।
ਜਿਸ ਤੋਂ ਬਾਅਦ ਬਲਦੇਵ ਸਿੰਘ ਸਿਰਸਾ ਨੇ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਆਰਡਰ ਪਾਸ ਕਰਵਾਏ ਤੇ ਮਾਣਯੋਗ ਅਦਾਲਤ ਵਲੋਂ ਮੌਕੇ ਤੇ ਵਾਰੰਟ ਅਫ਼ਸਰ ਨੂੰ ਪੀ.ਜੀ.ਆਈ ਰੋਹਤਕ ਬਲਦੇਵ ਸਿੰਘ ਸਿਰਸਾ ਦੇ ਨਾਲ ਭੇਜਿਆ ਗਿਆ। ਪਰ ਮੌਕੇ ਦੀ ਸਥਿਤੀ ਅਜਿਹੀ ਹੈ ਕੇ ਵਾਰੰਟ ਅਫ਼ਸਰ ਦੀ ਮੌਜੂਦਗੀ ਦੇ ਵਿਚ ਬਲਦੇਵ ਸਿੰਘ ਸਿਰਸਾ ਤੇ ਪ੍ਰਿਤਪਾਲ ਦੇ ਪਰਿਵਾਰ ਦੀ ਸੁਣਵਾਈ ਨਹੀਂ ਹੋ ਰਹੀ।
ਓਹਨਾ ਨੇ ਸਾਰੀ ਜਾਣਕਾਰੀ ਹਾਈ ਕੋਰਟ ਦੇ ਵਕੀਲ ਅਤੇ ਓਹਨਾ ਦੀ ਜਥੇਬੰਦੀ ਦੇ ਪ੍ਰਮੁੱਖ ਕਾਨੂੰਨੀ ਸਲਾਹਕਾਰ ਵਜੋਂ ਸੇਵਾ ਨਿਭਾਅ ਰਹੇ ਸਰਦਾਰ ਗੁਰਮੋਹਨ ਪ੍ਰੀਤ ਸਿੰਘ ਨੂੰ ਫੋਨ ਜ਼ਰੀਏ ਦਿੱਤੀ।
ਗੁਰਮੋਹਨ ਦੇ ਨਾਲ ਹੀ ਹਾਈ ਕੋਰਟ ਦੇ ਵਕੀਲ ਸਰਦਾਰ ਇਸ਼ ਪੁਨੀਤ ਸਿੰਘ ਜਿਨ੍ਹਾਂ ਨੇ ਇਹ ਆਰਡਰ ਕਰਵਾਏ ਸਨ ਉਹ ਹਰਿਆਣਾ ਪ੍ਰਸ਼ਾਸਨ ਦੇ ਇਸ ਵਾਰਤਾ ਤੋਂ ਬਹੁਤ ਹੈਰਾਨ ਹਨ।