ਅਜੇ ਮੰਗਪੁਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਕੱਢਿਆ 'ਕਿਸਾਨੀ ਬਚਾਓ ਟਰੈਕਟਰ ਮਾਰਚ'
ਪ੍ਰਮੋਦ ਭਾਰਤੀ
ਨਵਾਂਸ਼ਹਿਰ 29 ਫ਼ਰਵਰੀ 2024 : ਪੰਜਾਬ ਦੇ ਅੰਨਦਾਤਾ ਦੇ ਹੱਕਾਂ ਨੂੰ ਕੇਂਦਰ ਸਰਕਾਰ ਤੋਂ ਹਿੱਕਾਂ ਡਾਹ ਕੇ ਲਵਾਂਗੇ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਨੇ ਕਿਸਾਨੀ ਬਚਾਓ ਟਰੈਕਟਰ ਮਾਰਚ ਦੌਰਾਨ ਪੱਤਰਕਾਰ ਭਾਈਚਾਰੇ ਨਾਲ ਗੱਲਬਾਤ ਕਰਦਿਆਂ ਕਿਹਾ। ਹਲਕਾ ਬਲਾਚੌਰ ਵਿਖੇ ਕਾਂਗਰਸ ਪਾਰਟੀ ਵੱਲੋਂ ਕਿਸਾਨੀ ਬਚਾਓ ਟਰੈਕਟਰ ਮਾਰਚ ਕੱਡੀ ਗਈ ਜਿਸ ਦੀ ਅਗਵਾਈ ਅਜੇ ਮੰਗੂਪੁਰ ਪ੍ਰਧਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੀਤੀ ਗਈ। ਇਹ ਟਰੈਕਟਰ ਮਾਰਚ ਟੋਲ ਪਲਾਜ਼ਾ ਮਜਾਰੀ ਤੋਂ ਚੱਲ ਮਜਾਰੀ, ਸਜਾਵਲਪੁਰ, ਸਾਹਦੜਾ, ਰਾਣੇਵਾਲ ਟੱਪਰੀਆਂ, ਖਰੌੜ, ਬਿਛੌੜੀ,ਫਿਰਨੀ ਮਜਾਰਾ, ਜਗਤਪੁਰ, ਸਿਆਣਾਂ ਪਿੰਡਾਂ ਵਿੱਚੋਂ ਹੁੰਦੀ ਹੋਈ ਬਲਾਚੌਰ ਸ਼ਹਿਰ ਦਾਣਾਂ ਮੰਡੀ ਵਿਖੇ ਖਤਮ ਹੋਈ, ਜਿਸ ਵਿੱਚ ਸੈਂਕੜੇ ਕਾਂਗਰਸੀ ਵਰਕਰ ਅਤੇ ਕਿਸਾਨ ਭਰਾ ਆਪਣੇ ਸੈਕੜਿਆਂ ਟਰੈਕਟਰ ਸਮੇਤ ਸ਼ਾਮਲ ਹੋਏ। ਇਸ ਟਰੈਕਟਰ ਮਾਰਚ ਨੂੰ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ, ਪਿੰਡਾਂ ਵਿੱਚੋਂ ਲੰਘਦੇ ਹੋਏ ਨਗਰ ਨਿਵਾਸੀਆਂ ਵੱਲੋਂ ਟਰੈਕਟਰ ਮਾਰਚ ਉੱਤੇ ਫੁੱਲਾਂ ਦੀ ਬਰਖਾ ਕਰਦੇ ਹੋਏ ਆਪਣਾਂ ਸਮਰਥਨ ਦਿੱਤਾ ਗਿਆ, ਜਿਸ ਨਾਲ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਹਰ ਘਰ ਵਿੱਚੋਂ ਲੋਕ ਕਿਸਾਨਾਂ ਦੇ ਨਾਲ ਖੜੇ ਹਨ।
ਅਜੇ ਮੰਗੂਪੁਰ ਨੇ ਕੇਂਦਰ ਸਰਕਾਰ ਨੂੰ ਧੋਖੇਬਾਜ ਅਤੇ ਲਾਰਿਆਂ ਵਾਲੀ ਸਰਕਾਰ ਕਿਹਾ ਅਤੇ ਆਪ ਸਰਕਾਰ ਨੂੰ ਬੀ.ਜੇ.ਪੀ. ਸਰਕਾਰ ਦਾ ਹੀ ਦੂਜਾ ਰੂਪ ਦੱਸਿਆ। ਅਜੇ ਮੰਗਪੁਰ ਨੇ ਕਿਹਾ ਕਿ ਕਾਂਗਰਸ ਪਾਰਟੀ ਮੁੱਢ ਤੋਂ ਹੀ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਕਿਸਾਨਾਂ ਦੇ ਹੱਕ ਦਵਾਉਣ ਲਈ ਹਰ ਸੰਭਵ ਮਦਦ ਲਈ ਤਿਆਰ ਹੈ। ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਹਰਜੀਤ ਸਿੰਘ ਜਾਡਲੀ ਮੀਤ ਪ੍ਰਧਾਨ ਡੀ.ਸੀ.ਸੀ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਪੰਚਾਇਤੀ ਰਾਜ ਸੰਗਠਨ, ਮੋਹਨ ਲਾਲ ਬਲਾਕ ਪ੍ਰਧਾਨ ਬਲਾਚੌਰ, ਤਿਲਕ ਰਾਜ ਸੂਦ ਬਲਾਕ ਪ੍ਰਧਾਨ ਸੜੋਆ, ਰਾਜਿੰਦਰ ਸਿੰਘ ਸ਼ਿੰਦੀ ਦਫਤਰ ਸੱਕਤਰ ਡੀ.ਸੀ.ਸੀ., ਨਵੀਨ ਆਦੋਆਣਾਂ ਪੰਜਾਬ ਕੋਆਰਡੀਨੇਟਰ ਓ.ਬੀ.ਸੀ.ਸੈੱਲ, ਜਤਿੰਦਰ ਦਿਆਲ ਸਰਪੰਚ, ਅਵਤਾਰ ਸਿੰਘ ਸਰਪੰਚ, ਗੁਰਿੰਦਰ ਗਿੰਦੀ, ਰਾਜੁ ਖਟਾਣਾਂ, ਰਣਜੀਤ ਸਿੰਘ ਫਿਰਨੀ ਮਜਾਰਾ,ਮੋਹਨ ਲਾਲ ਸਰਪੰਚ, ਚੌਧਰੀ ਤਰਸੇਮ ਚੰਦਿਆਣੀ, ਗੁਰਵਿੰਦਰ ਸਿੰਘ ਮੀਤ ਪਰਧਾਨ ਯੂਥ ਨਵਾਂਸ਼ਹਿਰ, ਸੁਖਵਿੰਦਰ ਸਿੰਘ ਸਰਪੰਚ,ਰਾਮ ਨਾਥ ਨਾਥੀ ਰੱਤੇਵਾਲ, ਗੋਰਾ ਸਜਾਵਲਪੁਰ, ਬਲਵਿੰਦਰ ਸਿੰਘ ਸਰਪੰਚ, ਕਾਕਾ ਸਿਆਣਾਂ, ਰਾਮ ਸਰਪੰਚ, ਗੁਰਦੇਵ ਸਿੰਘ ਸਰਪੰਚ, ਕਾਕੂ ਮੰਗੂਪੁਰ, ਕਸ਼ਮੀਰ ਸਿੰਘ ਮੇਜੋਵਾਲ, ਹੈਪੀ ਚਣਕੋਈ, ਤਰਲੋਚਨ ਸਿੰਘ ਰੱਕੜ, ਮਨਜਿੰਦਰ ਸਰਪੰਚ, ਕੁਲਦੀਪ ਸਿੰਘ ਘਮੌਰ, ਗੁਰਚਰਨ ਸਿੰਘ ਕਰਾਵਰ, ਜਸਵੀਰ ਸਿੰਘ ਰੱਕੜਾਂ ਢਾਹਾਂ, ਆਦਿ ਕਾਂਗਰਸੀ ਵਰਕਰ ਹਾਜ਼ਰ ਸਨ।