← ਪਿਛੇ ਪਰਤੋ
ਚੰਡੀਗੜ, 27 ਨਵੰਬਰ 2016 : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇਸ਼ ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਖੇਡ ਰਿਹਾ ਹੈ ਅਤੇ ਦੇਸ਼ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਦਾ ਸਾਥ ਦੇਣ ਦੀ ਥਾਂ ਕੈਪਟਨ ਬੇਤੁਕੇ ਅਤੇ ਗੈਰ-ਜ਼ਿੰਮੇਵਾਰ ਬਿਆਨ ਦੇ ਰਿਹਾ ਹੈ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਕੈਪਟਨ ਦੀ ਨਿਰਾਸ਼ਾ ਸਮਝ ਆਉਂਦੀ ਹੈ ਕਿਉਂ ਕਿ ਪਿਛਲੇ ਦਸ ਸਾਲਾਂ ਵਿਚ ਉਸ ਦੇ ਸਿਆਸੀ ਕੈਰੀਅਰ ਦਾ ਗ੍ਰਾਫ ਬਿਲਕੁਲ ਹੇਠਲੇ ਪੱਧਰ 'ਤੇ ਆ ਚੁੱਕਾ ਹੈ ਅਤੇ ਪਾਰਟੀ ਵਿਚ ਵੀ ਉਸ ਨੂੰ ਖੂੰਜੇ ਲਾ ਰੱਖਿਆ ਹੈ ਤੇ ਉਸ ਦੇ ਬਹੁਤ ਸਾਰੇ ਫੈਸਲਿਆਂ ਨੂੰ ਸੀਨੀਅਰ ਕਾਂਗਰਸੀ ਆਗੂਆਂ ਵੱਲੋਂ ਬਦਲ ਦਿੱਤਾ ਜਾਂਦਾ ਹੈ ਪਰ ਇਸ ਸਭ ਦਾ ਮਤਲਬ ਇਹ ਨਹੀਂ ਕਿ ਕੈਪਟਨ ਆਪਣਾ ਦਿਮਾਗੀ ਸੰਤੁਲਨ ਗੰਵਾ ਬੈਠੇ ਅਤੇ ਬੇਤੁਕੇ ਬਿਆਨ ਜਾਰੀ ਕਰਕੇ ਕਹੇ ਕਿ ਸਰਕਾਰ ਅੱਤਵਾਦੀਆਂ ਅਤੇ ਗੈਂਗਸਟਰਾਂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਵਰਤਣਾ ਚਾਹੁੰਦੀ ਹੈ। ਉਨ•ਾਂ ਕਿਹਾ ਕਿ ਕੈਪਟਨ ਭਾਵੇਂ ਅਜਿਹੀਆਂ ਗੱਲਾਂ ਕਰ ਰਿਹਾ ਹੈ ਪਰ ਪੰਜਾਬੀ ਜਾਣਦੇ ਹਨ ਕਿ ਇਹ ਅਕਾਲੀ-ਭਾਜਪਾ ਸਰਕਾਰ ਹੀ ਹੈ ਜਿਸ ਨੇ ਗੈਂਗਸਟਰਾਂ ਦਾ ਜੀਣਾ ਮੁਹਾਲ ਕੀਤਾ ਅਤੇ ਉਨ•ਾਂ ਨੂੰ ਚੱਕ ਕੇ ਜੇਲ•ਾਂ ਵਿਚ ਸੁੱਟਿਆ। ਸ. ਬਾਦਲ ਨੇ ਕਿਹਾ ਕਿ ਅੱਤਵਾਦ ਖਿਲਾਫ ਸਾਡਾ ਸਟੈਂਡ ਸਖਤ ਹੈ ਅਤੇ ਅਸੀਂ ਪਾਕਿਸਤਾਨ ਨੂੰ ਉਸ ਦੇ ਹਮਾਇਤੀਆਂ ਅਤੇ ਅੱਤਵਾਦੀ ਸੰਗਠਨਾਂ ਦੇ ਜ਼ਰੀਏ ਪੰਜਾਬ ਵਿਚ ਕਿਸੇ ਵੀ ਤਰ•ਾਂ ਦੀ ਕੋਈ ਗੜਬੜੀ ਨਹੀਂ ਕਰਨ ਦੇਵਾਂਗੇ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਨੇ ਇਸ ਸਾਰੇ ਮਾਮਲੇ ਸਬੰਧੀ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਹੈ ਅਤੇ ਪੰਜਾਬ ਪੁਲਿਸ ਨੇ ਵੀ ਜੇਲ• 'ਚੋਂ ਭੱਜੇ ਅਪਰਾਧੀਆਂ ਨੂੰ ਫੜਾਉਣ ਵਾਲੇ ਲਈ 25 ਲੱਖ ਰੁਪਏ ਇਨਾਮ ਦਾ ਐਲਾਨ ਕੀਤਾ ਹੈ। ਉਨ•ਾਂ ਕਿਹਾ ਕਿ ਇਸ ਸਾਜਿਸ਼ ਦਾ ਭਾਂਡਾ ਫੋੜਨ ਲਈ ਪੁਲਿਸ ਅਤੇ ਸਿਵਲ ਪੱਧਰ 'ਤੇ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ ਗਈ ਹੈ ਅਤੇ ਜੇਲ•ਾਂ ਦਾ ਸਭ ਤੋਂ ਵੱਡਾ ਪੁਲਿਸ ਅਧਿਕਾਰੀ ਮੁਅੱਤਲ ਕੀਤਾ ਜਾ ਚੁੱਕਾ ਹੈ ਜਦਕਿ ਨਾਭਾ ਜੇਲ• ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਸ. ਬਾਦਲ ਨੇ ਕਿਹਾ ਕਿ ਅਜਿਹੇ ਮਾਹੌਲ ਵਿਚ ਇਸ ਨਾਜ਼ੁਕ ਘਟਨਾ ਮੌਕੇ ਕੈਪਟਨ ਅਮਰਿੰਦਰ ਸਿੰਘ ਨੂੰ ਘਟੀਆ ਹਥਕੰਡਿਆਂ ਰਾਹੀਂ ਆਪਣੀਆਂ ਸਿਆਸੀ ਰੋਟੀਆਂ ਨਹੀਂ ਸੇਕਣੀਆਂ ਚਾਹੀਦੀ ਅਤੇ ਕਿਸੇ ਵੀ ਸੀਨੀਅਰ ਸਿਆਸੀ ਆਗੂ ਨੂੰ ਇਸ ਵੇਲੇ ਪੰਜਾਬ ਅਤੇ ਪੰਜਾਬੀਆਂ ਦੇ ਨਾਲ ਖੜ•ੇ ਹੋਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਇਸ ਦੇ ਉਲਟ ਕੈਪਟਨ ਸੱਤਾ ਪ੍ਰਾਪਤੀ ਦੀ ਲਾਲਸਾ ਵਿਚ ਇਸ ਕਦਰ ਡੁੱਬ ਚੁੱਕਾ ਹੈ ਕਿ ਉਹ ਪੰਜਾਬ ਵਾਸੀਆਂ ਦੇ ਭਲੇ ਬਾਰੇ ਵੀ ਸੋਚਣਾ ਭੁੱਲ ਗਿਆ ਹੈ ਅਤੇ ਅੱਤਵਾਦ ਖਿਲਾਫ ਲੜਨ ਵਾਲਿਆਂ ਦੇ ਹੀ ਵਿਰੁੱਧ ਹੋ ਗਿਆ ਹੈ।
Total Responses : 265