ਰੂਪਨਗਰ, 9 ਦਸੰਬਰ, 2016 : ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਸ਼੍ਰੀ ਬਲਵਿੰਦਰ ਸਿੰਘ ਸੰਧੂ ਅਤੇ ਸੀ ਜੇ ਐਮ ਕਮ -ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ ਸ਼੍ਰੀ ਅਜੀਤਪਾਲ ਸਿੰਘ ਵੱਲੋਂ ਜਿਲਾ ਜੇਲ ਰੂਪਨਗਰ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਮਾਨਯੋਗ ਜਿਲਾ ਅਤੇ ਸ਼ੈਸ਼ਨ ਜੱਜ ਵੱਲੋਂ ਜੇਲ ਦੀਆਂ ਸਮੂਹ ਬੈਰਕਾਂ ਦਾ ਦੌਰਾ ਕੀਤਾ ਗਿਆ ਅਤੇ ਬੰਦੀਆਂ ਦੀਆਂ ਮੁਸ਼ਕਿਲਾਂ ਦੀ ਸੁਣਵਾਈ ਕੀਤੀ ਗਈ ਅਤੇ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ ਗਏ।ਜੱਜ ਸਾਹਿਬਾਨ ਵੱਲੋਂ ਵਿਸ਼ੇਸ਼ ਤੌਰ ਤੇ ਜੇਲ ਹਸਪਤਾਲ,ਜੇਲ ਲੰਗਰ ਹਾਲ ,ਕੰਨਟੀਨ ਅਤੇ ਲੀਗਲ ਏਡ ਕਲੀਨਿਕ ਦੀ ਡੁੰਘਾਈ ਨਾਲ਼ ਪੜਤਾਲ ਕੀਤੀ ਗਈ ਅਤੇ ਹਦਾਇਤ ਦਿੱਤੀ ਗਈ ਕਿ ਬੰਦੀਆਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
ਉਹਨਾ ਨੇ ਔਰਤ ਵਾਰਡ ਦਾ ਵੀ ਦੌਰਾ ਕੀਤਾ ।ਇਸ ਮੌਕੇ ਮਾਨਯੋਗ ਜਿਲਾ ਅਤੇ ਸ਼ੈਸ਼ਨ ਜੱਜ ਜੀ ਨੇ ਦੱਸਿਆ ਕਿ ਉਪਰੋਕਤ ਦੌਰੇ ਦਾ ਮਕਸਦ ਜੇਲ ਪ੍ਰਬੰਧਾ ਦਾ ਜਾਇਜਾ ਲੈਣਾ ਅਤੇ ਪ੍ਰਸ਼ਾਸ਼ਨ ਨੂੰ ਜਰੂਰੀ ਹਦਾਇਤਾਂ ਦੇਣਾ ਸੀ।ਉਹਨਾ ਨੇ ਦੱਸਿਆ ਕਿ ਜਿਲਾ ਜੇਲ ਵਿੱਚ ਲੀਗਲ ਏਡ ਕਲੀਨਿਕ ਚੱਲ ਰਹੀ ਹੈ ਜਿਸ ਦੇ ਅੰਤਰਗਤ ਲੋੜਵੰਦ ਬੰਦੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾਂਦੀ ਹੈ।ਉਹਨਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ 17 ਦਸੰਬਰ ਨੂੰ ਮਹੀਨਾਵਾਰ ਲੋਕ ਅਦਾਲਤ ਲਗਾਈ ਜਾ ਰਹੀ ਹੈ ।ਉਹਨਾ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਮਾਮਲੇ ਲੋਕ ਅਦਾਲਤਾਂ ਰਾਹੀਂ ਨਿਪਟਾਏ ਜਾਣ। ਇਸ ਮੌਕੇ ਤੇ ਜੇਲ ਸੁਪਰਡੈਂਟ ਰੂਪਨਗਰ ਸ਼੍ਰੀ ਜੀ ਐਸ ਗੋਰਾਇਆਂ ਅਤੇ ਹੋਰ ਜੇਲ ਸਟਾਫ ਵੀ ਮੌਜੂਦ ਸੀ।