ਵਿਜੇਪਾਲ ਬਰਾੜ
ਚੰਡੀਗੜ, 01 ਨਵੰਬਰ 2017:
ਪੰਜਾਬੀ ਮੰਚ ਵੱਲੋਂ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਨੂੰ ਪਹਿਲੀ ਤੇ ਪ੍ਰਸ਼ਾਸਕੀ ਭਾਸ਼ਾ ਬਣਾਉਣ ਦੀ ਮੰਗ ਨੂੰ ਲੈਕੇ 1 ਨਵੰਬਰ ਬੁੱਧਵਾਰ ਨੂੰ ਚੰਡੀਗੜ ਦੇ ਸੈਕਟਰ 17 ਵਿਚ ਸੈਂਕੜੇ ਪੰਜਾਬੀ ਹਿਤੈਸ਼ੀਆਂ ਵੱਲੋਂ ਵਿਸ਼ਾਲ ਧਰਨਾ ਦਿੱਤਾ ਗਿਆ ਜਿਸਤੋਂ ਬਾਅਦ ਪੰਜਾਬ ਰਾਜ ਭਵਨਵੱਲ ਇੱਕ ਵਫਦ ਰਵਾਨਾ ਹੋਇਆ ਜਿਸ ਵੱਲੋਂ ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੂੰ ਮੰਗ ਪੱਤਰ ਦਿੱਤਾ ਗਿਆ ।
ਪੰਜਾਬ ਦੇ ਰਾਜਪਾਲ ਨੇ ਿੲਸ ਮੰਗ ਤੇ ਸਹਿਮਤੀ ਜਤਾਂਉਦੇ ਹੋਏ 2 ਮਹੀਨੇ ਦਾ ਸਮਾਂ ਮੰਗਿਆ ਹੈ ਤਾਂ ਜੋ ਿੲਸ ਸਬੰਧੀ ਉਹਕੇਂਦਰ ਸਰਕਾਰ ਨਾਲ ਗੱਲਬਾਤ ਕਰ ਸਕਣ ।
ਿੲਸ ਰੋਸ ਧਰਨੇ ਦੀ ਮੁੱਖ ਮੰਗ ਿੲਹੀ ਹੈ ਕਿ ਦੇਸ਼ ਦੇ ਕਿਸੇ ਵੀ ਸੂਬੇ ਦੀ ਦਫਤਰੀ ਭਾਸ਼ਾ ਅੰਗਰੇਜ਼ੀ ਨਹੀਂ ਹੈ ਫਿਰ ਚੰਡੀਗੜ੍ਹ ਵਿੱਚ ਅੰਗਰੇਜ਼ੀ ਭਾਸ਼ਾ ਵਿੱਚ ਦਫਤਰੀ ਕੰਮਕਾਜ ਨੂੰ ਤਰਜੀਹ ਕਿਓਂ ਿਦੱਤੀ ਜਾਂਦੀ ਹੈ ।
ਪੰਜਾਬੀ ਮੰਚ ਵੱਲੋਂ ਰਾਜਪਾਲ ਦੇ ਭਰੋਸੇ ਤੇ ਸੰਤੁਸ਼ਟੀ ਜਤਾਈ ਗਈ ਹੈ ਤੇ ਨਾਲ ਹੀ ਿੲਹ ਵੀ ਐਲਾਨ ਕੀਤਾ ਗਿਆ ਹੈ ਕਿ ਜੇਕਰਿੲਹ ਮੰਗ ਹੁਣ ਵੀ ਨਾਂ ਮੰਨੀ ਗਈ ਤਾਂ ਅਗਲਾ ਕਦਮ ਭੁੱਖ ਹੜਤਾਲ ਹੋਏਗਾ ।