← ਪਿਛੇ ਪਰਤੋ
ਬਠਿੰਡਾ, 29 ਦਸੰਬਰ 2018 - ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣਕਾਰ ਅਫ਼ਸਰ, ਬਠਿੰਡਾ ਸ਼੍ਰੀ ਪ੍ਰਨੀਤ ਨੇ ਅੱਜ ਦੱਸਿਆ ਕਿ ਜੋ ਸਰਕਾਰੀ ਅਧਿਕਾਰੀ/ਕਰਮਚਾਰੀ ਚੋਣਾਂ ਦੌਰਾਨ ਆਪਣੀ ਡਿਊਟੀ 'ਤੇ ਹਾਜ਼ਰ ਹੋਣਗੇ ਉਨਾਂ ਨੂੰ 31 ਦਸੰਬਰ 2018 ਦੀ ਛੁੱਟੀ ਹੋਵੇਗੀ। ਉਨਾਂ ਦੱਸਿਆ ਕਿ ਚੋਣ ਪ੍ਰਕਿਰਿਆਂ ਪੂਰੀ ਹੋਣ ਤੱਕ ਬਹੁਤ ਦੇਰੀ ਹੋ ਜਾਂਦੀ ਹੈ ਅਤੇ ਪੋਲਿੰਗ ਪਾਰਟੀਆਂ ਨੂੰ ਚੋਣ ਸਮੱਗਰੀ ਆਦਿ ਜਮਾਂ ਕਰਵਾਉਣ/ਹੋਰ ਫੁਟਕਲ ਕੰਮਾਂ ਲਈ ਦੇਰ ਰਾਤ ਤੱਕ ਸਮਾਂ ਲੱਗ ਜਾਂਦਾ ਹੈ। ਜਿਸ ਕਾਰਨ ਡਿਊਟੀ 'ਤੇ ਹਾਜ਼ਰ ਹੋਏ ਅਧਿਕਾਰੀਆਂ/ਕਰਮਚਾਰੀਆਂ ਨੂੰ ਅਗਲੇ ਦਿਨ ਆਪਣੀ ਡਿਊਟੀ 'ਤੇ ਹਾਜ਼ਰ ਹੋਣਾਂ ਅਤਿ ਕਠਿਨ ਹੋ ਜਾਂਦਾ ਹੈ। ਇਨਾਂ ਗੱਲਾਂ ਨੂੰ ਮੁੱਖ ਰੱਖਦਿਆਂ ਇਨਾਂ ਸਮੂਹ ਅਧਿਕਾਰੀਆਂ/ਕਰਮਚਾਰੀਆਂ ਲਈ ਛੁੱਟੀ ਦਾ ਐਲਾਨ ਕੀਤਾ ਜਾਂਦਾ ਹੈ।
Total Responses : 265