ਲੁਧਿਆਣੇ ਦਾ ਇੱਕ ਥਾਣੇਦਾਰ ਕੀਤਾ ਲਾਈਨ ਹਾਜ਼ਰ , ਦਿੱਤੀ ਸੀ ਇੱਕ ਪੰਚਾਇਤੀ ਉਮੀਦਵਾਰ ਦੇ ਪਤੀ ਨੂੰ ਧਮਕੀ
ਚੰਡੀਗੜ੍ਹ , 29 ਦਸੰਬਰ , 2018 : ਪੰਚਾਇਤ ਚੋਣਾਂ ਕਰਾ ਰਹੇ ਸਟੇਟ ਚੋਣ ਕਮਿਸ਼ਨ ਵੱਲੋਂ ਲੁਧਿਆਣੇ ਦੇ ਥਾਣਾ ਦੇ ਐਸ ਐੱਚ ਓ ਪ੍ਰੇਮ ਸਿੰਘ ਦੀ ਖ਼ਿਲਾਫ਼ ਕਾਰਵਾਈ ਦੀ ਸਿਫ਼ਾਰਿਸ਼ ਤੋਂ ਬਾਅਦ ਡੋਲੇਂ ਦੇ ਥਾਣੇਦਾਰ ਪ੍ਰੇਮ ਸਿੰਘ ਨੂੰ ਲੈਣ ਹਾਜ਼ਰ ਕਰ ਦਿੱਤਾ ਹੈ .ਉਸਦੇ ਖਿਲਾਫ ਢੁਕਵੀਂ ਕਾਰਵਾਈ ਵੀ ਕੀਤੀ ਜਾ ਰਹੀ ਹੈ .ਕਮਿਸ਼ਨਰ ਪੁਲਿਸ ਲੁਧਿਆਣਾ ਦੇ ਹੁਕਮਾਂ ਤੇ ਇਹ ਕਾਰਵਾਈ ਕੀਤੀ ਗਈ ਹੈ .
ਪ੍ਰੇਮ ਸਿੰਘ ਦੀ ਥਾਂ ਮੁਹੰਮਦ ਰਸ਼ੀਦ ਨੂੰ ਐਸ ਐਚ ਓ ਦਾ ਚਾਰਜ ਦਿੱਤਾ ਗਿਆ ਹੈ . ਉਹ ਏ ਸੀ ਪੀ ਮਾਧਵੀ ਸ਼ਰਮਾ ਦੀ ਨਿਗਰਾਨੀ ਹੇਠ ਡਿਊਟੀ ਕਰਨਗੇ .
ਇਹ ਕਾਰਵਾਈ ਪ੍ਰੇਮ ਸਿੰਘ ਦੀ ਇੱਕ ਆਡੀਓ ਰਿਕਾਰਡਿੰਗ ਵਾਇਰਲ ਹੋਣ ਤੋਂ ਬਾਅਦ ਕੀਤੀ ਗਈ ਜਿਸ ਵਿਚ ਉਹ ਦੁੱਗਰੀ ਤੋਂ ਪੰਚਾਇਤ ਚੋਣਾਂ ਲਈ ਇੱਕ ਉਮੀਦਵਾਰ ਇੰਦੂ ਅਰੋੜਾ ਦੇ ਪਤੀ ਅਮਿੱਤ ਨੂੰ ਧਮਕਾ ਰਹੇ ਸੁਣਾਈ ਦੇ ਰਹੇ ਹਨ ਅਤੇ ਉਸਨੂੰ ਚੋਣ ਮੈਦਾਨ ਵਿਚੋਂ ਹਟ ਜਾਣ ਲਈ ਜ਼ੋਰ ਪਾ ਰਹੇ ਹਨ .