ਚੰਡੀਗੜ੍ਹ, 02 ਨਵੰਬਰ 2019 - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕੌਮੀ ਰਾਜਧਾਨੀ ਖੇਤਰ (ਐਨ.ਸੀ.ਆਰ.) ਵਿੱਚ ਭਿਆਨਕ ਪ੍ਰਦੂਸ਼ਣ ਦੇ ਮੁੱਦੇ 'ਤੇ ਕੁੱਝ ਹਿਤਧਾਰਕਾਂ ਵੱਲੋਂ ਬੁਰੀ ਰਾਜਨੀਤੀ ਕਰਨ ਦੇ ਵਧਦੀ ਰੁਝਾਨ ਦੀ ਨਿੰਦਾ ਕਰਦੇ ਹੋਏ, ਕੇਂਦਰੀ ਵਾਤਾਵਰਣ ਮੰਤਰੀ ਸ੍ਰੀ ਪ੍ਰਕਾਸ਼ ਜਾਵਡੇਕਰ ਨੂੰ ਪੱਤਰ ਲਿਖ ਕੇ ਜਲਦੀ ਤੋਂ ਜਲਦੀ ਅਤੇ ਜਿੱਥੇ ਤਕ ਸੰਭਵ ਹੋਵੇ ਕੱਲ੍ਹ ਹੀ, ਦਿੱਲੀ ਅਤੇ ਗੁਆਂਢੀ ਰਾਜਾਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਬੁਲਾਉਣ ਦੀ ਬੇਨਤੀ ਕੀਤੀ ਹੈ।
ਇਸ ਤੋਂ ਪਹਿਲਾਂ, ਮੁੱਖ ਮੰਤਰੀ ਨੇ ਕੇਂਦਰੀ ਵਾਤਾਵਰਣ ਮੰਤਰੀ ਦੇ ਨਾਲ ਟੈਲੀਫੋਨ 'ਤੇ ਗਲਬਾਤ ਵਿਚ ਉਨਾਂ ਤੋਂ ਇਹ ਮੀਟਿੰਗ ਬਲਾਉਣ ਦੀ ਬੇਨਤੀ ਕੀਤੀ ਤਾਂ ਜੋ ਐਨ.ਸੀ.ਆਰ. ਵਿਚ ਇਸ ਸਮੱਸਿਆ ਦੇ ਸਥਾਈ ਹੱਲ ਲਈ ਵੱਖ-ਵੱਖ ਸੰਗਠਨਾਂ ਅਤੇ ਸਰਕਾਰ ਦੇ ਤਾਲਮੇਲ ਯਤਨਾਂ ਨਾਲ ਇਕ ਕਾਰਗਰ ਰਣਨੀਤੀ ਤਿਆਰ ਕੀਤੀ ਜਾ ਸਕੇ।
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕੌਮੀ ਰਾਜਧਾਨੀ ਖੇਤਰ ਵਿਚ ਜਾਰੀ ਜਨ ਸਿਹਤ ਐਮਰਜੈਂਸੀ ਸਾਡੇ ਸਾਰਿਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਲੋਕਾਂ ਦੀਆਂ ਸਮੱਸਿਆ ਨੂੰ ਘੱਟ ਕਰਨ ਲਈ, ਇਸ ਸਮੱਸਿਆ ਦੇ ਹੱਲ ਲਈ ਸਾਰੇ ਹਿੱਤਧਾਰਕਾਂ ਵੱਲੋਂ ਇਕ ਬਹੁਤ ਸੰਵੇਦਨਸ਼ੀਲਤਾ ਅਤੇ ਜਿਮੇਵਾਰੀ ਢੰਗ ਨਾਲ ਤਾਲਮੇਲ ਯਤਨ ਕੀਤੇ ਜਾਣ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਐਨ.ਸੀ.ਆਰ. ਵਿਚ ਹਵਾ ਗੁਣਵੱਤਾ ਵਿਚ ਸੁਧਾਰ ਕਰਨਾ ਕਿਸੇ ਇਕ ਵਿਅਕਤੀ, ਸੰਗਠਨ ਜਾਂ ਸਰਕਾਰ ਦੇ ਵੱਸ ਦੀ ਗੱਲ ਨਹੀਂ ਹੈ। ਇਸ ਲਈ ਇਸ ਗੰਭੀਰ ਸਥਿਤੀ 'ਤੇ ਰਾਜਨੀਤੀ ਕਰਨਾ ਬਦਕਿਸਮਤੀ ਹੈ ਅਤੇ ਇਹ ਆਪਣੇ ਆਪ ਵਿਚ ਚਿੰਤਾ ਦਾ ਵਿਸ਼ੇ ਹੈ। ਉਨਾਂ ਨੇ ਕਿਹਾ ਕਿ ਐਨ.ਸੀ.ਆਰ. ਵਿਚ ਪਿਛਲੇ ਕੁੱਝ ਦਿਨਾਂ ਤੋਂ ਭਿਆਨਕ ਪ੍ਰਦੂਸ਼ਣ ਤੋਂ ਪੀੜਤ ਲੋਕਾਂ ਨੂੰ ਜਲਦੀ ਰਾਹਤ ਪਹੁੰਚਾਉਣ 'ਤੇ ਧਿਆਨ ਕੇਂਦਰ੍ਰਿਤ ਕੀਤਾ ਜਾਣਾ ਚਾਹੀਦਾ ਹੈ।
ਇਸ ਗਲਬਾਤ ਨੂੰ ਇਕ ਪੱਤਰ ਰਾਹੀਂ ਅੱਗੇ ਵਧਾਉਂਦੇ ਹੋਏ, ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਬੰਧਿਤ ਰਾਜਾਂ ਦੇ ਸਾਰੇ ਮੁੱਖ ਮੰਤਰੀਆਂ ਅਤੇ ਵਾਤਾਵਰਣ ਮੰਤਰੀਆਂ ਦੀ ਮੀਟਿੰਗ ਨਾਲ ਇਸ ਗੰਭੀਰ ਸਥਿਤੀ ਨਾਲ ਨਿਪਟਨ ਲਈ ਕਾਰਜ ਯੋਜਨਾ ਅਤੇ ਸੰਯੁਕਤ ਰਣਨੀਤੀ ਬਨਾਉਣ ਅਤੇ ਲੋਕਾਂ ਦੀ ਪੀੜਾ ਅਤੇ ਮੁਸ਼ਕਲਾਂ ਨੂੰ ਦੁਰ ਕਰਨ ਵਿਚ ਮਦਦ ਮਿਲੇਗੀ।