ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਬਟਾਲਾ 1 ਦਾ ਸ਼ਾਨਦਾਰ ਆਗਾਜ
ਖੇਡਾਂ ਮਨੁੱਖ ਦਾ ਸਰਵਪੱਖੀ ਵਿਕਾਸ ਕਰਦੀਆਂ ਹਨ : ਡਾ. ਅਨਿਲ ਸ਼ਰਮਾ
ਰੋਹਿਤ ਗੁਪਤਾ
ਬਟਾਲਾ 20 ਸਤੰਬਰ ਪੰਜਾਬ ਸਰਕਾਰ ਵੱਲੋਂ ਨੌਜਵਾਨ ਪੀੜੀ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਗੁਰਦਾਸਪੁਰ ਸ਼੍ਰੀਮਤੀ ਪਰਮਜੀਤ ਦੀ ਅਗਵਾਈ ਹੇਠ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਸ਼੍ਰੀ ਅਨਿਲ ਸ਼ਰਮਾ ਦੇ ਸਹਿਯੋਗ ਨਾਲ ਸਰਕਾਰੀ ਸੀਨੀ: ਸੈਕੰ: ਸਕੂਲ ਜੈਤੋਸਰਜਾ ਦੇ ਖੇਡ ਮੈਦਾਨ ਵਿਖੇ ਬਲਾਕ ਬਟਾਲਾ 1 ਦੀਆਂ ਬਲਾਕ ਪੱਧਰੀ ਪ੍ਰਾਇਮਰੀ ਖੇਡਾਂ ਦਾ ਸ਼ਾਨਦਾਰ ਆਗਾਜ ਹੋਇਆ ਜਿਸ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਡਾ. ਅਨਿਲ ਸ਼ਰਮਾ ਅਤੇ ਪ੍ਰਿੰਸੀਪਲ ਸ਼੍ਰੀਮਤੀ ਜਸਬੀਰ ਕੌਰ ਵੱਲੋਂ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਕੇ ਖਿਡਾਰੀਆਂ ਤੇ ਹਾਜ਼ਰ ਅਧਿਆਪਕਾਂ ਦੀ ਹੋਸਲਾ ਅਫ਼ਜਾਈ ਕੀਤੀ। ਇਸ ਦੌਰਾਨ ਡਿਪਟੀ ਡੀ.ਈ.ਓ. ਡਾ. ਅਨਿਲ ਸ਼ਰਮਾ ਨੇ ਕਿਹਾ ਕਿ ਖੇਡਾਂ ਦਾ ਵਿਦਿਆਰਥੀਆਂ ਦੇ ਜੀਵਨ ਵਿੱਚ ਅਹਿਮ ਸਥਾਨ ਹੈ ਅਤੇ ਇਹ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਕਰਦੀਆਂ ਹਨ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਬੀ.ਪੀ.ਈ.ਓ. ਸ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਸਮਾਂ ਸਾਰਣੀ ਤੇ ਅਮਲ ਕਰਦੇ ਹੋਏ , ਉਨ੍ਹਾਂ ਵੱਲੋਂ ਬਲਾਕ ਬਟਾਲਾ 1 ਦੇ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਨ੍ਹਾਂ ਖੇਡਾਂ ਵਿੱਚ ਕਲੱਸਟਰ ਪੱਧਰ ਤੇ ਜੇਤੂ ਬੱਚੇ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਗਿਆ ਕਿ ਅੱਜ ਅਥਲੈਟਿਕਸ , ਕੁਸ਼ਤੀ, ਬੈਡਮਿੰਟਨ , ਲੰਬੀ ਛਾਲ , ਰਿਲੇਅ ਦੋੜ , ਫੁੱਟਬਾਲ ਆਦਿ ਮੁਕਾਬਲੇ ਕਰਵਾਏ ਗਏ ਹਨ।
ਇਸ ਮੌਕੇ ਬਲਾਕ ਸਪੋਰਟਸ ਅਫ਼ਸਰ ਨਵਜੋਤ ਕੌਰ , ਸੈਂਟਰ ਮੁੱਖ ਅਧਿਆਪਕ ਗੁਰਪ੍ਰਤਾਪ ਸਿੰਘ, ਅਮਰਜੀਤ ਕੌਰ, ਜਸਵਿੰਦਰ ਸਿੰਘ , ਸਿਮਰਨਪਾਲ ਸਿੰਘ, ਅਮਨਦੀਪ ਕੌਰ, ਵਿਨੋਦ ਸ਼ਰਮਾ, ਹੈੱਡ ਟੀਚਰ ਰਵਿੰਦਰ ਸਿੰਘ, ਜਸਪਾਲ ਸਿੰਘ ਕਾਹਲੋਂ, ਲਖਬੀਰ ਸਿੰਘ, ਸੁਖਦੇਵ ਸਿੰਘ, ਸੂਰਜ ਪ੍ਰਕਾਸ਼, ਅਜੈਪਾਲ ਸਿੰਘ, ਲੈਕਚਰਾਰ ਰਣਜੀਤ ਭਗਤ, ਕਮਲ ਸ਼ਰਮਾ ਡੀ.ਪੀ.ਈ., ਸਤਨਾਮ ਸਿੰਘ ਡੀ.ਪੀ.ਈ. , ਪਰਮਿੰਦਰ ਸਿੰਘ ਡੀ.ਪੀ.ਈ., ਪੀ.ਟੀ. ਰਾਜਕੁਮਾਰ, ਗਗਨਦੀਪ ਸਿੰਘ, ਰਾਮ ਸਿੰਘ ,ਕੁਲਦੀਪ ਸਿੰਘ,ਜਤਿੰਦਰ ਸਿੰਘ , ਅਮਿਤ ਸਿੰਘ, ਸੰਜੀਵ ਵਰਮਾ, ਮੰਗਤ ਰਾਮ, ਰੂਪ ਕੌਰ, ਸੰਦੀਪ ਕੌਰ, ਕਮਲੇਸ਼ ਕੁਮਾਰੀ , ਜਸਪਾਲ ਸਿੰਘ, ਪਲਵਿੰਦਰ ਸਿੰਘ, ਸੁਖਦੇਵ ਸਿੰਘ, ਪੂਨਮ ਬਾਲਾ, ਪਰਮਜੀਤ ਕੌਰ , ਰਾਜਬੀਰ ਕੌਰ, ਰੇਖਾ , ਜਤਿੰਦਰ ਕੌਰ, ਅਮਨਦੀਪ ਕੌਰ , ਪਰਮਜੀਤ ਕੌਰ, ਸੰਦੀਪ ਕੌਰ, ਅਮਰਜੀਤ ਸਿੰਘ , ਜੋਗਿੰਦਰਪਾਲ , ਆਦਿ ਹਾਜ਼ਰ ਸਨ।