ਸਰਦਾਈ ਤੋਂ ਬਾਅਦ ਨਿਹੰਗ ਸਿੰਘ ਲੈ ਆਇਆ ਸਰਦੀਆਂ ਦੀ ਸੌਗਾਤ ਦੇਸੀ ਘਿਓ ਵਾਲਾ ਸਾਗ ਤੇ ਮੱਕੀ ਦੀ ਰੋਟੀ
ਰੋਹਿਤ ਗੁਪਤਾ
ਗੁਰਦਾਸਪੁਰ 19 ਨਵੰਬਰ 2024 - ਪੰਜਾਬੀ ਸਰਦੀਆਂ ਦਾ ਮੌਸਮ ਆਉਂਦਿਆਂ ਹੀ ਲੋਕਾਂ ਦੇ ਜ਼ਹਿਨ ਵਿੱਚ ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਆ ਜਾਂਦੀ ਹੈ ਅਗਰ ਸਰੋਂ ਦਾ ਸਾਗ ਮੱਕੀ ਦੀ ਰੋਟੀ ਉੱਪਰ ਦੇਸੀ ਘਿਓ ਪਾ ਕੇ ਦਿੱਤਾ ਜਾਵੇ ਤੇ ਕੀ ਕਹਿਣੇ। ਬਟਾਲਾ ਦੇ ਨਿਹੰਗ ਸਿੰਘ ਬਾਬਾ ਮਨਦੀਪ ਸਿੰਘ ਨੇ ਲੋਕਾਂ ਨੂੰ ਸਰਦਾਈ ਨਾਲ ਗਰਮੀਆਂ ਵਿੱਚ ਠੰਡਕ ਦਾ ਅਹਿਸਾਸ ਦਵਾਇਆ ਸੀ ਅਤੇ ਹੁਣ ਸਰਦੀਆਂ ਵਿੱਚ ਗਰਮੀ ਦਾ ਅਹਿਸਾਸ ਦਿਵਾਉਣ ਲਈ ਮੱਕੀ ਦੀ ਰੋਟੀ ਅਤੇ ਦੇਸੀ ਘਿਓ ਵਾਲੇ ਸਰੋ ਦੇ ਸਾਗ ਦੀ ਸੌਗਾਤ ਲੈ ਕੇ ਆਇਆ ਹੈ। ਬਾਬਾ ਮਨਦੀਪ ਸਿੰਘ ਦੇ ਸਟਾਲ ਤੇ ਹੁਣ ਗਾਹਕ ਦੂਰੋਂ ਦੂਰੋਂ ਸਰਦੀਆਂ ਦੀ ਸੌਗਾਤ ਦਾ ਆਨੰਦ ਲੈਣ ਲਈ ਆਉਣੇ ਸ਼ੁਰੂ ਹੋ ਗਏ ਹਨ।
ਬਾਬਾ ਮਨਦੀਪ ਸਿੰਘ ਦਾ ਕਹਿਣਾ ਹੈ ਕਿ ਜਦੋਂ ਦਾ ਫਾਸਟ ਫੂਡ ਆਇਆ ਹੈ ਖਾਣ ਪੀਣ ਦੇ ਮਾਮਲੇ ਵਿੱਚ ਸਾਫ ਸਫਾਈ ਨਹੀਂ ਰਹੀ ਅਤੇ ਨਾ ਹੀ ਪੌਸ਼ਟਿਕਤਾ ਬਚੀ ਹੈ । ਇਸੇ ਕਰਕੇ ਉਹਨ੍ਾਂ ਨੇ ਲੋਕਾਂ ਦੇ ਕਹਿਣ ਤੇ ਕੋਈ ਵੱਖਰਾ ਸਟਾਲ ਲਾਉਣ ਦੀ ਸੋਚੀ ਤਾਂ ਆਪਣੀ ਮਾਤਾ ਦੇ ਕਹਿਣ ਤੇ ਆਪਣੀ ਮਾਤਾ ਕੋਲੋਂ ਹੀ ਸਰੋ ਦਾ ਸਾਗ ਬਣਵਾਉਣਾ ਸ਼ੁਰੂ ਕਰ ਦਿੱਤਾ। ਅੱਜ ਕੱਲ ਦੀਆਂ ਕੁੜੀਆਂ ਤਾਂ ਮੱਕੀ ਦੀ ਰੋਟੀ ਵੀ ਠੀਕ ਢੰਗ ਨਾਲ ਨਹੀਂ ਬਣਾ ਸਕਦੀਆਂ , ਸਖਤ ਤਾਂ ਦੂਰ ਦੀ ਗੱਲ ਹੈ ਕਿਉਂਕਿ ਇਸ ਨੂੰ ਰਿੱਝਨ ਵਿੱਚ ਹੀ ਕਈ ਘੰਟੇ ਲੱਗ ਜਾਂਦੇ ਹਨ।