ਜਗਦੀਸ਼ ਥਿੰਦ
ਕੁੰਡਲੀ ਬਾਰਡਰ / ਦਿੱਲੀ 16 ਦਸੰਬਰ , ਪੂਰੇ ਭਾਰਤ ਦਾ ਪੇਟ ਪਾਲਣ ਵਾਲੇ ਅੰਨਦਾਤੇ ( ਕਿਰਸਾਨ , ਕ੍ਰਿਤੀਆਂ ) ਅਤੇ ਕਿਸਾਨਾਂ ਦੀਆਂ ਜਿਣਸਾਂ ਨਾਲ ਜੁੜੀ ਰੋਜ਼ੀ ਰੋਟੀ ਵਾਲੇ ਉਹਨਾਂ ਅਨੇਕਾਂ ਲੋਕਾਂ ਦੇ ਹੱਕਾਂ ਲਈ ਜੁਟੇ ਯੋਧਿਆਂ ਦੇ ਸੰਘਰਸ਼ ਵਿੱਚ ਉਸ ਵਕਤ ਵੱਡਾ ਘਟਨਾਕ੍ਰਮ ਵਾਪਰਿਆ ਜਦੋਂ ਸੰਤ ਬਾਬਾ ਰਾਮ ਸਿੰਘ ਸੀਂਘੜਾ ਵਾਲਿਆਂ ਨੇ ਕੁੰਡਲੀ ਬਾਰਡਰ ( ਦਿੱਲੀ ) ਵਿਖੇ ਆਪਣੇ ਆਪ ਨੂੰ ਗੋਲੀ ਮਾਰ ਕੇ ਇਸ ਸੰਘਰਸ਼ ਸੰਬੰਧੀ ਸ਼ਹਾਦਤ ਪ੍ਰਾਪਤ ਕਰ ਲਈ ।
ਬਾਬਾ ਜੀ ਵੱਲੋਂ ਲਿਖੇ ਖੁਦਕੁਸ਼ੀ ਨੋਟ ਵਿੱਚ ਪਹਿਲੇ ਵਹਿਗੁਰੂ ਵੀ ਅਬਾਦਤ ਕਰਦਿਆਂ ਇਕ ਉਂਕਾਰ , ਕੁੰਡਲੀ ਬਾਰਡਰ ਲਿਖਿਆ ।
ਬਾਬਾ ਜੀ ਲਿਖਦੇ ਹਨ ਕਿ ਕਿਸਾਨਾਂ ਦਾ ਦੁੱਖ ਦੇਖਿਆ ,
ਆਪਣੇ ਹੱਕ ਲੈਣ ਲਈ ਸੜਕਾਂ ਤੇ ਰੁਲ ਰਹੇ ਹਨ ,
ਬਹੁਤ ਦਿਲ ਦੁਖਿਆ ਹੈ ,
ਜ਼ੁਲਮ ਕਰਨਾ ਪਾਪ ਹੈ ,
ਜ਼ੁਲਮ ਸਹਿਣਾ ਵੀ ਪਾਪ ਹੈ ,
ਕਿਸੇ ਨੇ ਕਿਸਾਨਾਂ ਦੇ ਹੱਕ ਵਿੱਚ , ਤੇ ਜ਼ੁਲਮ ਦੇ ਖ਼ਿਲਾਫ਼ ਕੁਝ ਕੀਤਾ , ਕਿਸੇ ਨੇ ਕੁਝ ਕੀਤਾ ,
ਕਈਆਂ ਨੇ ਸਨਮਾਨ ਵਾਪਸ ਕੀਤੇ ,
ਪੁਰਸਕਾਰ ਵਾਪਸ ਕਰ ਕੇ ਰੋਸ ਜਤਾਇਆ ,
ਸੰਤ ਬਾਬਾ ਰਾਮ ਸਿੰਘ ਸੀਂਘੜਾ ਵਾਲੇ ਅੱਗੇ ਲਿਖਦੇ ਹਨ ਕਿ
ਉਦਾਸ ਕਿਸਾਨਾਂ ਦੇ ਹੱਕ ਵਿਚ ਸਰਕਾਰੀ ਜ਼ੁਲਮ ਦੇ ਰੋਸ ਵਿੱਚ ਆਤਮਦਾਹ ਕਰਦਾ ਹਾਂ ,
ਇਹ ਜ਼ੁਲਮ ਦੇ ਖ਼ਿਲਾਫ਼ ਆਵਾਜ਼ ਹੈ ਤੇ ਕਿਰਤੀ ਕਿਸਾਨ ਦੇ ਹੱਕ ਵਿਚ ਆਵਾਜ਼ ਹੈ ।