ਰਾਏ ਅਜ਼ੀਜ਼ ਉੱਲਾਹ ਇੱਕ ਸਿਆਸੀ ਜਲਸੇ ਦੌਰਾਨ ਇਮਰਾਨ ਖਾਨ ਨਾਲ ਮੰਚ ਉੱਤੇ ( ਫਾਈਲ ਫੋਟੋ )
ਆਪਣੇ ਜਮਾਤੀ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਬਣਨ ਤੇ ਬਾਗੋ-ਬਾਗ਼ ਨੇ ਗੰਗਾ ਸਾਗਰ ਵਾਲੇ ਰਾਏ ਅਜ਼ੀਜ਼ ਉੱਲਾਹ ਖ਼ਾਨ
7 ਵਰ੍ਹੇ ਪਹਿਲਾਂ ਇਮਰਾਨ ਖ਼ਾਨ ਦੀ ਪਾਰਟੀ ਵਿਚ ਸ਼ਾਮਲ ਹੋਏ ਤਾਂ ਲੋਕਾਂ ਨੇ ਕੀਤੇ ਸਨ ਮਜ਼ਾਕ
ਸਕੂਲ ਦੇ ਦਿਨਾਂ ਵਿਚ ਹਾਕੀ ਵੀ ਖੇਡਦੇ ਰਹੇ ਸਨ ਇਮਰਾਨ ਖ਼ਾਨ
ਸਾਡੇ ਖ਼ਾਨਦਾਨ 'ਤੇ ਹਮੇਸ਼ਾ ਹੀ ਦਸਵੇਂ ਗੁਰੂ ਦੀ ਮਿਹਰ ਰਹੀ ਹੈ - ਰਾਏ ਅਜ਼ੀਜ਼ ਉੱਲਾਹ
ਬਲਜੀਤ ਬੱਲੀ
ਚੰਡੀਗੜ੍ਹ , 3 ਅਗਸਤ , 2018 : " ਜਦੋਂ 2010 ਦੇ ਅਖੀਰ ਵਿਚ ਮੈਂ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਵਿਚ ਸ਼ਾਮਲ ਹੋਇਆ ਸੀ ਤਾਂ ਬਹੁਤ ਲੋਕਾਂ ਨੇ ਮਜ਼ਾਕ ਹੀ ਕੀਤੇ ਸਨ .ਉਨ੍ਹਾਂ ਸਭ ਦਾ ਕਹਿਣਾ ਸੀ ਇਮਰਾਨ ਖ਼ਾਨ ਦੇ ਮਗਰ ਕਿਸ ਨੇ ਲੱਗਣਾ ਹੈ .ਪਰ ਅਸੀਂ ਏਨੇ ਸਾਲ ਉਸ ਦੇ ਨਾਲ ਸਰਗਰਮੀ ਨਾਲ ਜੁੜੇ ਰਹੇ .ਸਾਨੂੰ ਤਸੱਲੀ ਹੈ ਏਨੇ ਸਾਲਾਂ ਇਮਰਾਨ ਪਾਰਟੀ ਦੀ ਮਿਹਨਤ ਪੱਲੇ ਪਈ ." ਇਹ ਉਸੇ ਪਾਕਿਸਤਾਨ ਦੇ ਸਾਬਕਾ ਐਮ ਪੀ ਰਾਏ ਅਜ਼ੀਜ਼ ਉੱਲਾਹ ਖ਼ਾਨ ਦੇ ਹਨ ਜੋ ਕਿ ਇਮਰਾਨ ਖ਼ਾਨ ਵੱਲੋਂ ਪਾਰਟੀ ਦੀ ਕੌਮੀ ਕੋਰ ਕਮੇਟੀ ਦੇ ਮੈਂਬਰ ਅਤੇ ਪਾਰਟੀ ਦੇ ਪੰਜਾਬ ਯੂਨਿਟ ਦੇ ਡਿਪਟੀ ਆਰਗੇਨਾਈਜ਼ਰ ਥਾਪੇ ਗਏ ਸਨ.
.ਉਹ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਐੱਨ.ਏ. -162 ਸ਼ਾਹੀ ਵਾਲ ਹਲਕੇ ਤੋਂ 2002 ਵਿਚ ਪਾਕਿਸਤਾਨ ਮੁਸਲਿਮ ਲੀਗ (ਕਾਇਦੇ -ਏ-ਆਜ਼ਮ ) ਪਾਰਟੀ ਦੇ ਉਮੀਦਵਾਰ ਵਜੋਂ ਐਮ ਪੀ ਚੁਣੇ ਗਏ ਸਨ . ਰਾਏ ਅਜ਼ੀਜ਼ ਉੱਲਾਹ ਖ਼ਾਨ , ਇੰਡੀਅਨ ਪੰਜਾਬ ਦੇ ਰਾਏਕੋਟ ਦੇ ਨਵਾਬ ਰਾਏ ਕੱਲ੍ਹਾ ਦੇ ਉਸ ਖ਼ਾਨਦਾਨ ਵਿਚੋਂ ਜਿਸ ਨੂੰ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਅਸ਼ੀਰਵਾਦ ਹਾਸਲ ਹੋਇਆ ਸੀ. ਰਹਿ ਅਜ਼ੀਜ਼ ਉਹ ਦਰਵੇਸ਼-ਨੁਮਾ ਇਨਸਾਨ ਹਨ ਜਿਨ੍ਹਾਂ ਕੋਲ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਉਨ੍ਹਾਂ ਦੇ ਵਡੇਰਿਆਂ ਨੂੰ ਦਿੱਤੀ ਪਵਿੱਤਰ ਨਿਸ਼ਾਨੀ 'ਗੰਗਾ ਸਾਗਰ' ਮੌਜੂਦ ਹੈ .
ਰਾਏ ਅਜ਼ੀਜ਼ ਉੱਲਾਹ ਨੇ ਅੱਗੇ ਗੱਲ ਜਾਰੀ ਰੱਖਦੇ ਹੋਏ ਕਿਹਾ " ਮੈਂ ਤਾਂ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਚੁਣੇ ਜਾਣ ਤੇ ਇਸ ਲਈ ਵੀ ਬੇਹੱਦ ਖ਼ੁਸ਼ ਹਾਂ ਕਿ ਇਮਰਾਨ ਮੇਰਾ ਮੇਰਾ ਜਮਾਤੀ ਸੀ . ਅਸੀਂ ਐਚੀਸਨ ਕਾਲਜ ਲਾਹੌਰ ਵਿਚ 9 ਸਾਲ ਇਕੱਠੇ ਪੜ੍ਹੇ ਹਾਂ . ਇਸ ਤੋਂ ਵੱਧ ਅਸੀਂ ਉਸ ਵੇਲੇ ਐਚੀਸਨ ਦੀ ਹਾਕੀ ਦੀ ਟੀਮ 'ਚ ਵੀ ਇਕੱਠੇ ਖੇਡਦੇ ਰਹੇ . ਇਸੇ ਲਈ ਸਾਡਾ ਮਿਲਣਾ -ਜੁਲਣਾ ਵੀ ਰਹਿੰਦਾ ਸੀ . ''
ਕੈੱਪਸ਼ਨ : ਐਚੀਸਨ ਕਾਲਜ ਲਾਹੌਰ ਦੀ 1964 ਦੀ ਹਾਕੀ ਦੀ ਟੀਮ 'ਚ ਇਮਰਾਨ ਖਾਨ ਪਿਛਲੀ ਕਤਾਰ ਵਿਚ ( ਖੱਬੇ ਤੋਂ ਸੱਜੇ ) ਅਖੀਰ ਤੇ ਖੜ੍ਹੇ ਹਨ .ਰਾਏ ਅਜ਼ੀਜ਼ ਉੱਲਾਹ ( ਖੱਬੇ ਤੋਂ ਸੱਜੇ ) ਪਹਿਲੀ ਕੁਰਸੀ ਤੇ ਬੈਠੇ ਦਿਖਾਈ ਦੇ ਰਹੇ ਨੇ .
ਲਾਹੌਰ ਤੋਂ ਫ਼ੋਨ ਤੇ ਪਾਕਿਸਤਾਨ ਵਿੱਚ ਬਣ ਰਹੀ ਆਪਣੀ ਪਾਰਟੀ ਦੀ ਸਰਕਾਰ ਦੀ ਖ਼ੁਸ਼ੀ ਸਾਂਝੀ ਕਰਦੇ ਹੋਏ ਰਾਏ ਅਜ਼ੀਜ਼ ਨੇ ਉਨ੍ਹਾਂ ਨੇ ਖ਼ੁਦ ਤਾਂ ਚੋਣ ਨਹੀਂ ਲੜੀ ਅਤੇ ਆਪਣੇ ਖ਼ਾਨਦਾਨ ਦੀ ਅਗਲੇ ਪੀੜ੍ਹੀ ਨੂੰ ਰਾਜਨੀਤੀ ਵਿਚ ਆਪਣਾ ਮੁਕਾਮ ਬਣਾਉਣ ਦਾ ਮੌਕਾ ਦਿੱਤਾ ਹੈ ਪਰ ਉਹ ਹਮੇਸ਼ਾ ਇਮਰਾਨ ਖ਼ਾਨ ਦਾ ਸਾਥ ਦਿੰਦੇ ਰਹੇ . ਪੂਰਾ ਰਾਏ ਖ਼ਾਨਦਾਨ ਹੀ ਇਸ ਚੋਣ ਵਿਚ ਪਾਕਿਸਤਾਨ-ਤਹਿਰੀਕ-ਏ-ਇਨਸਾਫ਼ ਵਿਚ ਸਰਗਰਮ ਸੀ .
ਪਾਕਿਸਤਾਨ ਵਿੱਚ ਹੋਈ ਹਲਕਾਬੰਦੀ ਤੋ ਬਾਅਦ ਸਾਹੀਵਾਲ ਜ਼ਿਲ੍ਹੇ ਦੇ ਹੀ ਨਵੇਂ ਬਣੇ ਹਲਕੇ ਚੀਚਾਵਤਨੀ ਤੋਂ ਰਹਿ ਅਜ਼ੀਜ਼ ਉਲ੍ਹਾ ਦੇ ਭਤੀਜੇ ਰਾਏ ਮੁਹੰਮਦ ਮੁਰਤਜ਼ਾ ਇਕਬਾਲ ਜੁਲਾਈ 2018 ਦੀਆਂ ਆਮ ਚੋਣਾਂ ਦੌਰਾਨ ਕੌਮੀ ਅਸੈਂਬਲੀ ਅਤੇ ਪੰਜਾਬ ਦੀ ਸੂਬਾਈ ਅਸੈਂਬਲੀ ਦੀਆਂ ਦੋਵੇਂ ਸੀਟਾਂ ਤੋਂ ਚੋਣ ਜਿੱਤ ਗਏ ਹਨ .ਇਸੇ ਹਲਕੇ ਤੋਂ ਰਾਏ ਖ਼ਾਨਦਾਨ ਦਾ ਸੱਤਵਾਂ ਮੈਂਬਰ ਜਿੱਤਿਆ ਹੈ .ਰਾਏ ਅਜ਼ੀਜ਼ ਦਾ ਕਹਿਣਾ ਸੀ ਕਿ " ਹਮੇਸ਼ਾ ਦਸਵੇਂ ਗੁਰੂ ਸਾਹਿਬ ਦੀ ਮਿਹਰ ਉਨ੍ਹਾਂ ਦੇ ਖ਼ਾਨਦਾਨ ਤੇ ਰਹੀ ਹੈ .
ਰਾਏ ਅਜ਼ੀਜ਼ ਉੱਲਾਹ ਦੇ ਭਤੀਜੇ ਰਾਏ ਮੁਰਤਜ਼ਾ ਇਕਬਾਲ ਜੋ ਕਿ ਚੀਚਵਤਨੀ ਤੋਂ ਐਮ ਪੀ ਅਤੇ ਐਮ ਐਲ ਏ ਚੁਣੇ ਗਏ ਨੇ
ਰਾਏ ਅਜ਼ੀਜ਼ ਉੱਲਾਹ ਨੇ ਆਪਣੇ ਪੁੱਤਰ ਕੋਲ ਕੈਨੇਡਾ ਵਿਚ ਆਪਣੀਆਂ ਫੇਰੀਆਂ ਦੌਰਾਨ ਵੀ ਇਮਰਾਨ ਲਵਰਜ਼ ਦੇ ਇਮਰਾਨ ਖ਼ਾਨ ਦੀ ਪਾਰਟੀ ਦੇ ਹੱਕ ਵਿਚ ਕੰਮ ਕੀਤਾ .ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਇਮਰਾਨ ਖ਼ਾਨ ਦੀ ਸਰਕਾਰ ਬਣਨ ਨਾਲ ਪਾਕਿਸਤਾਨ ਵਿਚ ਇੱਕ ਨਵਾਂ ਦੌਰ ਸ਼ੁਰੂ ਹੋਣ ਦੀ ਉਮੀਦ ਹੈ ਕਿਉਂਕਿ ਉਹ ਰਵਾਇਤੀ ਅਤੇ ਘਸੀਆਂ ਪਿੱਟੀਆਂ ਸਿਆਸੀ ਪਾਰਟੀਆਂ ਤੋਂ ਵੱਖਰੇ ਇੱਕ ਤੀਜੇ ਬਦਲ ਵਜੋਂ ਸਾਹਮਣੇ ਆਏ ਹਨ .
ਰਾਏ ਅਜ਼ੀਜ਼ ਉੱਲਾਹ, ਨੇ ਇਹ ਵੀ ਉਮੀਦ ਜ਼ਾਹਿਰ ਕੀਤੀ ਇਮਰਾਨ ਸਰਕਾਰ ਦੇ ਹੋਂਦ ਵਿਚ ਆਉਣ ਤੋਂ ਬਾਦ ਪਾਕਿਸਤਾਨ ਅਤੇ ਭਾਰਤ ਦੀਆਂ ਸਰਕਾਰਾਂ ਅਤੇ ਦੋਹਾਂ ਮੁਲਕਾਂ ਦੇ ਲੋਕਾਂ ਵਿਚਕਾਰ ਸਬੰਧ ਸੁਖਾਵੇਂ ਹੋਣਗੇ ਅਤੇ ਖ਼ਾਸ ਕਰਕੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲੋਕਾਂ ਦਾ ਆਪਸੀ ਮੇਲ ਮਿਲਾਪ ਹੋਰ ਵਧੇਗਾ . ਚੇਤੇ ਰਹੇ ਕਿ ਇਮਰਾਨ ਖ਼ਾਨ ਵੀ ਪੰਜਾਬ ਦੇ ਹੀ ਇੱਕ ਪਖ਼ਤੂਨ ਪਰਿਵਾਰ ਦੇ ਜੰਮਪਲ ਹਨ . ਉਹ ਲਾਹੌਰ ਵਿਚ ਜੰਮੇ ਅਤੇ ਉਨ੍ਹਾਂ ਦੀ ਪੱਕੀ ਰਿਹਾਇਸ਼ ਵੀ ਲਾਹੌਰ ਵਿਚ ਹੀ ਹੈ .
ਹੋਰ ਵੇਰਵੇ ਅਤੇ ਅੰਗਰੇਜ਼ੀ ਵਿਚ ਪੜ੍ਹਨ ਲਈ ਹੇਠ ਲਿਖੇ ਲਿੰਕ ਤੇ ਕਲਿੱਕ ਕਰੋ :