ਚੰਡੀਗੜ੍ਹ , 19 ਸਤੰਬਰ 2020 - ਪੰਜਾਬ ਵਿਚ ਇਸ ਐਤਵਾਰ ਮਤਲਬ 20 ਸਤੰਬਰ ਨੂੰ ਪੂਰਾ ਕਰਫਿਊ ਹੋਵੇਗਾ। ਪਿਛਲੇ ਐਤਵਾਰ ਨੂੰ ਮੈਡੀਕਲ ਸਟ੍ਰੀਮ ਦੇ ਵਿਦਿਆਰਥੀਆਂ ਲਈ ਨੀਟ ਦੀ ਪ੍ਰੀਖਿਆਂ ਲਈ ਪੰਜਾਬ ਸਰਕਾਰ ਨੇ ਲੋਕਾਂ ਨੂੰ ਕਰਫਿਊ ਤੋਂ ਛੋਟ ਦੇਣ ਦਾ ਐਲਾਨ ਕੀਤਾ ਸੀ, ਪਰ ਇਸ ਵਾਰ ਅਜਿਹੀ ਕੋਈ ਛੋਟ ਨਹੀਂ ਹੈ। ਆਰਡਰ ਜਾਰੀ ਕੀਤੇ ਗਏ ਹਨ ਇਸ ਵਾਰ ਐਤਵਾਰ ਨੂੰ ਪੂਰਾ ਕਰਫਿਊ ਲੱਗੇਗਾ ਜਦੋਂ ਕਿ ਸਿਰਫ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਨੂੰ ਹੀ ਇਸ ਕਰਫਿਊ ਤੋਂ ਛੋਟ ਦਿੱਤੀ ਗਈ ਹੈ।
ਪ੍ਰਿੰਸੀਪਲ ਸੈਕਟਰੀ ਹੋਮ ਸਤੀਸ਼ ਚੰਦਰ ਨੇ ਬਾਬੂਸ਼ਾਹੀ ਡਾਟ ਕਾਮ ਨੂੰ ਪੁਸ਼ਟੀ ਕੀਤੀ ਹੈ ਕਿ ਸੂਬੇ 'ਚ ਇਸ ਐਤਵਾਰ ਨੂੰ ਪੂਰਾ ਕਰਫਿਊ ਹੋਵੇਗਾ।