ਉਡੀਸਾ ਦੇ ਭਿਆਨਕ ਤੇ ਦਰਦਨਾਕ ਰੇਲਵੇ ਹਾਦਸੇ ਦੀ ਉੱਚ-ਪੱਧਰੀ ਜਾਂਚ ਹੋਵੇ:- ਨਿਰਮਲ ਦੋਸਤ
ਚੰਡੀਗੜ੍ਹ, 05 ਜੂਨ 2023: ਉਡੀਸਾ ਦਾ ਬਾਲਾਸੋਰ ਰੇਲਵੇ ਹਾਦਸਾ ਬਹੁਤ ਹੀ ਭਿਆਨਕ ਤੇ ਦਰਦਨਾਕ ਹੈ। ਉਹਨਾਂ ਲੋਕਾਂ ਲਈ ਤਾਂ ਬਹੁਤ ਹੀ ਦੁਖਦਾਈ ਸੀ, ਜਿਨ੍ਹਾਂ ਦੀ ਜਾਨ ਚਲੀ ਗਈ। ਇਹ ਗੱਲ ਕਿਸਾਨ ਯੂਥ ਆਰਗੇਨਾਈਜੇਸ਼ਨ ਆੱਫ਼ ਇੰਡੀਆ(ਕੇ.ਵਾਈ.ਓ.ਆਈ.) ਦੇ ਸੂਬਾ ਪ੍ਰਧਾਨ ਤੇ ਮਿਸ਼ਨ ਨਿਊ ਇੰਡੀਆ, ਮਾਲਵਾ ਜੋਨ (ਪੰਜਾਬ) ਦੇ ਸਕੱਤਰ ਨਿਰਮਲ ਦੋਸਤ (ਰਾਏਕੋਟ)ਨੇ ਦੁਖੀ ਮਨ ਨਾਲ ਕਰਦਿਆਂ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਵਿਸ਼ੇਸ਼ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਦੁਖੀ ਪਰਿਵਾਰਾਂ ਨੂੰ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਪੀੜ੍ਹਤਾਂ ਨੂੰ ਲੋੜੀਂਦੀ ਸਹਾਇਤਾ ਮਿਲੇ।
ਨਿਰਮਲ ਦੋਸਤ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਇਸ ਦਰਦਨਾਕ ਰੇਲਵੇ ਹਾਦਸੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਤੇ ਜਾਂਚ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ,ਉਸਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਰੇਲਵੇ ਹਾਦਸੇ 'ਚ ਜਾਨ ਗਵਾ ਚੁੱਕੇ ਯਾਤਰੀਆਂ ਦੇ ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਦੇ ਹਿਸਾਬ ਨਾਲ 10 ਲੱਖ ਰੁਪਏ ਅਤੇ ਜਖ਼ਮੀਆਂ ਨੂੰ 2ਲੱਖ ਰੁਪਏ ਪ੍ਰਤੀ ਵਿਅਕਤੀ ਮੁਆਵਜ਼ੇ ਵਜੋਂ ਤੁਰੰਤ ਦਿੱਤੇ ਜਾਣ। ਉਹਨਾਂ ਦੁਖੀ ਪਰਿਵਾਰਾਂ ਨਾਲ ਦਿਲੀ ਹਮਦਰਦੀ ਦਾ ਇਜ਼ਹਾਰ ਕਰਦਿਆਂ ਜਖ਼ਮੀਆਂ ਦੇ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ।