← ਪਿਛੇ ਪਰਤੋ
ਉੱਤਰਾਖੰਡ : ਚਮੋਲੀ ’ਚ ਗਲੇਸ਼ੀਅਰ ਟੁੱਟਣ ਮਗਰੋਂ 9 ਲਾਸ਼ਾਂ ਬਰਾਮਦ, 100 ਹੋਰ ਲਾਪਤਾ ਹੋਣ ਦਾ ਖਦਸ਼ਾ ਚਮੋਲੀ (ਉੱਤਰਾਖੰਡ) : ਉੱਤਰਾਖੰਡ ਦੇ ਚਮੋਲੀ ਵਿਚ ਗਲੇਸ਼ੀਅਰ ਟੁੱਟਣ ਨਾਲ ਵਾਪਰੇ ਦੁਖਾਂਤ ਵਿਚ ਹੁਣ ਤੱਕ 9 ਲਾਸ਼ਾਂ ਬਰਾਮਦ ਹੋ ਗਈਆਂ ਹਨ ਜਦਕਿ 100 ਤੋਂ ਵਧੇਰੇ ਲਾਪਤਾ ਹੋਣ ਦਾ ਡਰ ਹੈ। 9 ਲਾਸ਼ਾ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਤਪੋਵਨ ਸਾਈਟ ਤੋਂ ਬਰਾਮਦ ਕੀਤੀਆਂ ਗਈਆਂ ਹਨ। ਇਹ ਜਾਣਕਾਰੀਇੰਡੋ ਤਿੱਬਤ ਬਾਰਡਰ ਪੁਲਿਸ ਨੇ ਦਿੱਤੀ ਹੈ। ਅਜਿਹਾ ਡਰਹੈ ਕਿ 100 ਤੋਂ ਵਘੇਰੇ ਵਰਕਰ ਲਾਪਤਾ ਹਨ ਜਿਹਨਾਂ ਦਾਕੁਝ ਪਤਾ ਨਹੀਂ ਲੱਗ ਹਰਹਾ ਜਦਕਿ 9 ਤੋਂ 10 ਲਾਸ਼ਾਂ ਬਰਾਮਦ ਹੋ ਗਈਆਂ ਹਨ। ਆਈ ਟੀ ਬੀ ਪੀ ਦੇ ਡਾਇਰੈਕਟਰ ਐਸ ਐਸ ਦੇਸਵਾਲ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਕਿ ਮੌਕੇ ’ਤੇ ਤਾਇਨਾਤ ਆਈ ਟੀ ਬੀ ਪੀ ਦੀ ਟੀਮ ਰਾਹਤ ਕਾਰਜਾਂ ਵਿਚ ਲੱਗੀ ਹੈ ਤੇ ਅਸੀਂ ਲਾਪਤਾ ਲੋਕਾਂ ਬਾਰੇ ਜਾਣਕਾਰੀ ਹਾਸਲ ਕਰਨ ਲਈਐਨ ਟੀ ਪੀ ਸੀ ਦੇ ਸੰਪਰਕ ਵਿਚ ਹਾਂ। ਛੇਤੀ ਹੀ ਮੌਕੇ ’ਤੇ ਫੌਜ ਵੀਪਹੁੰਚ ਰਹੀ ਹੈ। ਸੂਬੇ ਦੇ ਮੁੱਖ ਸਕੱਤਰ ਓਮ ਪ੍ਰਕਾਸ਼ ਨੇ ਦੱਸਿਆ ਕਿ ਅਜਿਹਾ ਖਦਸ਼ਾ ਹੈ ਕਿ 100 ਤੋਂ ਜ਼ਿਆਦਾ ਲੋਕ ਰੁੜ੍ਹ ਗਏ ਹਨ। ਤਪੋਵਨ ਡੈਮ ਇਲਾਕੇ ਵਿਚ ਫਸੇ 16 ਵਿਅਕਤੀਆਂ ਨੂੰ ਪੁਲਿਸ ਨੇ ਸੁਰੱਖਿਅਤ ਥਾਵਾਂ ’ਤੇ ਪਹੁੰਚਾ ਦਿੱਤਾ ਹੈ। ਜੋਸ਼ੀਮੱਠ ਨੇੜਲੇ ਮਲਾਰੀ ਨੇੜੇ ਬੀ ਆਰ ਓ ਦਾ ਪੁੱਲ ਹੜ੍ਹ ਵਿਚ ਰੁੜ੍ਹ ਗਿਆ ਹੈ। ਇਸਨੂੰ ਛੇਤੀ ਤੋਂ ਛੇਤੀ ਬਹਾਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਹਾਲਾਤਾਂ ਦਾ ਜਾਇਜ਼ਾ ਲੈਣ ਲਈ ਸੂਬੇ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਤਪੋਵਨ ਇਲਾਕੇ ਵਿਚ ਰੀਣੀ ਪਿੰਡ ਪਹੁੰਚ ਗਏ ਹਨ। ਫੌਜ ਤੇ ਆਈ ਟੀ ਬੀ ਪੀ ਦੇ ਜਵਾਨਾਂ ਨੇ ਉਹਨਾਂ ਨੂੰ ਹਾਲਾਤਾਂ ਤੋਂ ਜਾਣੂ ਕਰਵਾਇਆ ਹੈ। ਇਸ ਦੌਰਾਨ ਪ੍ਰਧਾਨਮੰਤਰੀ ਨਰੇਂਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸੂਬੇ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰ ਕੇ ਹਾਲਾਤਾਂ ਦੀ ਜਾਣਕਾਰੀ ਹਾਸਲ ਕੀਤੀ ਹੈ ਤੇਸੂਬੇ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦੁਆਇਆ ਹੈ।
Total Responses : 267