ਜਮਹੂਰੀ ਅਧਿਕਾਰ ਸਭਾ ਵੱਲੋਂ ਸ਼ਹਾਦਤ ਨੂੰ ਪ੍ਰਣਾਮ ਕਿਸਾਨਾਂ ਤੇ ਅੱਤਿਆਚਾਰ ਦੀ ਨਿਖੇਧੀ
ਅਸ਼ੋਕ ਵਰਮਾ
ਰਾਮਪੁਰਾ,22ਫਰਵਰੀ2024: ਜਮਹੂਰੀ ਅਧਿਕਾਰ ਸਭਾ ਰਾਮਪੁਰਾ ਫੂਲ ਨੇ ਦਿੱਲੀ ਜਾ ਰਹੇ ਕਿਸਾਨਾਂ ਵਿੱਚੋਂ ਨੇੜਲੇ ਇਲਾਕੇ ਦੇ ਪਿੰਡ ਬੱਲੋਂ ਦੇ ਨੌਜਵਾਨਾਂ ਸ਼ੁਭਕਰਨ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਸਰਕਾਰਾਂ ਦੇ ਇਸ ਅਤਿਅੰਤ ਲੋਕ ਵਿਰੋਧੀ ਕਾਰੇ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਦੀ ਕੀਤੀ ਹੈ। ਸਭਾ ਆਗੂਆਂ ਅਵਤਾਰ ਸਿੰਘ, ਸੁਖਦੇਵ ਪਾਂਧੀ, ਡਾਕਟਰ ਜਗਤਾਰ ਫੂਲ, ਜਗਦੇਵ ਸਿੰਘ, ਮੇਜਰ ਸਿੰਘ, ਭਗਵੰਤ ਲਹਿਰਾ ਧੂਰਕੋਟ, ਗੁਰਦੀਪ ਸਿੰਘ, ਗਗਨ ਗਰੋਵਰ ਆਦਿ ਨੇ ਕਿਹਾ ਕਿ ਖਨੌਰੀ ਬਾਰਡਰ ਤੇ ਸਿੱਧੀਆਂ ਗੋਲੀਆਂ ਚਲਾਉਣ ਨਾਲ ਵਾਪਰੀ ਇਸ ਘਟਨਾ ਵਿੱਚ ਇਸ ਸ਼ਹਾਦਤ ਦੇ ਨਾਲ ਹੋਰ ਵੀ ਸੈਂਕੜੇ ਲੋਕ ਜ਼ਖਮੀ ਹੋਏ ਹਨ । ਉਹਨਾਂ ਦੱਸਿਆ ਕਿ ਪੁਲਿਸ ਦੇ ਗੋਲਿਆਂ ਕਾਰਨ ਕਿਸੇ ਦੀ ਅੱਖ ਦੀ ਰੋਸ਼ਨੀ ਚਲੀ ਗਈ ਹੈ ਜਦੋਂਕਿ ਕਈਆਂ ਦੇ ਗੰਭੀਰ ਸੱਟਾਂ ਵੱਜੀਆਂ ਹਨ।
ਆਗੂਆਂ ਨੇ ਕਿ ਕਿ ਅਥਰੂ ਗੈਸ ਸੁੱਟਣ ਤੋਂ ਸਪਸ਼ਟ ਹੋ ਗਿਆ ਹੈ ਕਿ ਪਹਿਲਾਂ, ਖੇਤੀ ਸਬੰਧੀ ਰੱਦ ਕਰਵਾਏ ਤਿੰਨੇ ਕਾਨੂੰਨ ਕਾਰਪੋਰੇਟ ਮਾਲਕਾਂ ਦੁਆਰਾ ਭੇਜੇ ਗਏ ਸਨ ।ਲੋਕਾਂ ਉੱਤੇ ਵਿੱਡੇ ਆਰਥਿਕ ਹਮਲਿਆਂ ਤੋਂ ਧਿਆਨ ਪਾਸੇ ਕਰਨ ਲਈ ਲੋਕਾਂ ਨੂੰ ਧਰਮ ਦੇ ਨਾਮ ਉੱਤੇ ਆਪਸ ਵਿੱਚ ਲੜਵਾਉਣ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਅਤੇ ਦੇਸ਼ ਦੇ ਮਾਲ ਖਜਾਨੇ ਐਨਪੀਏ ਅਤੇ ਹੋਰ ਨੀਤੀਆਂ ਤਹਿਤ ਕਾਰਪੋਰੇਟਾਂ ਨੂੰ ਲੁਟਾਏ ਜਾ ਰਹੇ ਹਨ ਐਮਐਸਪੀ ਦੀ ਮੰਗ ਦਾ ਮੌਜੂਦਾ ਸੰਘਰਸ਼ ਅਸਲ ਵਿੱਚ ਦੇਸ਼ ਦੀ ਜਮੀਨ ਨੂੰ ਕਾਰਪੋਰੇਟਾਂ ਦੁਆਰਾ ਹਥਿਆਏ ਜਾਣ ਤੋਂ ਰੁਕੇ ਜਾਣ ਦਾ ਹੀ ਸੰਘਰਸ਼ ਹੈ । ਆਗੂਆਂ ਨੇ ਕਿਹਾ ਕਿ ਜਮਹੂਰੀ ਅਧਿਕਾਰ ਸਭਾ ਲੋਕਾਂ ਦੇ ਬੋਲਣ, ਲਿਖਣ, ਵਿਚਾਰ ਪ੍ਰਗਟਾਉਣ, ਜਥੇਬੰਦ ਹੋਣ ਅਤੇ ਸੰਘਰਸ਼ ਕਰਨ ਦੇ ਹੱਕ ਲਈ ਲਗਾਤਾਰ ਯਤਨਸ਼ੀਲ ਰਹੇਗੀ ।