ਮਾਫੀਆ ਰਾਜ ਦੀ ਸਰਗਨਾ ਹੈ ਪੰਜਾਬ ਸਰਕਾਰ - ਨਵਜੋਤ ਸਿੱਧੂ
ਗੁਰਪ੍ਰੀਤ ਸਿੰਘ
- ਅੰਮ੍ਰਿਤਸਰ ਪਹੁੰਚਣ ਤੇ ਨਵਜੋਤ ਸਿੰਘ ਸਿੱਧੂ ਦਾ ਕਾਂਗਰਸੀ ਵਰਕਰਾਂ ਤੇ ਸਿੱਧੂ ਦੇ ਸਮਰਥਕਾਂ ਨੇ ਕੀਤਾ ਢੋਲ ਵਜਾ ਕੇ ਸਵਾਗਤ
ਅੰਮ੍ਰਿਤਸਰ, 8 ਅਪ੍ਰੈਲ 2023 - ਸਾਲ 1988 ਵਿੱਚ ਰੋਡਵੇਜ਼ ਮਾਮਲੇ ਵਿੱਚ ਪੰਜਾਬ ਦੀ ਪਟਿਆਲਾ ਦੀ ਜੇਲ੍ਹ ਚੋਂ ਸਜ਼ਾ ਕੱਟਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ 1 ਅਪ੍ਰੈਲ ਨੂੰ ਬਾਹਰ ਆਏ ਜਿਸ ਤੋਂ ਬਾਅਦ ਲਗਾਤਾਰ ਹੀ ਨਵਜੋਤ ਸਿੰਘ ਸਿੱਧੂ ਚੈਨਲਾਂ ਦੀਆਂ ਸੁਰਖੀਆਂ ਬਣੇ ਹੋਏ ਹਨ ਅਤੇ ਪਹਿਲਾਂ ਉਹ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਜਾ ਕੇ ਦੁੱਖ ਵੀ ਸਾਂਝਾ ਕਰ ਕੇ ਆਏ ਸਨ ਅਤੇ ਬਾਅਦ ਵਿੱਚ ਉਹ ਦਿੱਲੀ ਵਿਖੇ ਕਾਂਗਰਸ ਦੀ ਹਾਈ ਕਮਾਨ ਨਾਲ ਮੁਲਾਕਾਤ ਕਰਕੇ ਆਏ ਅਤੇ ਅੱਜ ਜਲੰਧਰ ਤੋਂ ਸੰਸਦ ਰਹੇ ਸੰਤੋਖ ਚੌਧਰੀ ਦੇ ਪਰਿਵਾਰ ਨਾਲ ਜਾ ਕੇ ਸੰਤੋਖ ਚੌਧਰੀ ਦੀ ਮੌਤ ਦਾ ਦੁੱਖ ਵੀ ਸਾਂਝਾ ਕਰ ਕੇ ਆਏ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਨਵਜੋਤ ਸਿੰਘ ਸਿੱਧੂ ਪਹੁੰਚੇ ਆਪਣੀ ਕਰਮ-ਭੂਮੀ ਅੰਮ੍ਰਿਤਸਰ ਸੁਣੋ ਕੀ ਬੋਲੇ ? (ਵੀਡੀਓ ਵੀ ਦੇਖੋ)
ਜਿਸ ਤੋਂ ਬਾਅਦ ਅੱਜ ਉਹ ਅੰਮ੍ਰਿਤਸਰ ਆਪਣੀ ਕਰਮ ਭੂਮੀ ਵਿਖੇ ਪਹੁੰਚੇ ਤੇ ਅੰਮ੍ਰਿਤਸਰ ਗੋਲਡਨ ਗੇਟ ਤੇ ਪਹੁੰਚਣ ਤੇ ਭਾਰੀ ਗਿਣਤੀ ਵਿੱਚ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਨੇ ਢੋਲ ਵਜਾ ਕੇ ਭੰਗੜੇ ਪਾ ਕੇ ਨਵਜੋਤ ਸਿੰਘ ਸਿੱਧੂ ਦਾ ਸਵਾਗਤ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਉਹ ਆਪਣੀ ਕਰਮ ਭੂਮੀ ਅੰਮ੍ਰਿਤਸਰ ਵਿੱਚ ਪਹੁੰਚੇ ਹਨ ਨੇ ਆਪਣੇ ਸਮਰਥਕਾਂ ਅਤੇ ਆਪਣੇ ਚਾਹੁਣ ਵਾਲਿਆਂ ਦਾ ਧੰਨਵਾਦ ਕਰਦੇ ਹਨ ਇਸ ਦੇ ਨਾਲ ਹੀ ਪੰਜਾਬ ਸਰਕਾਰ ਤੇ ਤੰਜ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਮਾਫੀਆ ਰਾਜ ਦਾ ਸਰਗਨਾ ਹੈ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਸਵੱਯੇ ਧੰਦਾ ਕਰਨ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਰਹੀ।