ਪੰਜਾਬ ਸਿਵਲ ਸਕੱਤਰੇਤ 'ਚ ਬਾਹਰਲੇ ਅਧਿਕਾਰੀਆਂ, ਮੁਲਾਜ਼ਮਾਂ ਤੇ ਆਮ ਲੋਕਾਂ ਦੇ ਦਾਖਲੇ ਲਈ ਜਾਰੀ ਹੋਈਆਂ ਨਵੀਂਆਂ ਹਦਾਇਤਾਂ
ਚੰਡੀਗੜ੍ਹ, 24 ਸਤੰਬਰ, 2020 : ਪੰਜਾਬ ਸਿਵਲ ਸਕੱਤਰੇਤ ਵਿਚ ਪੰਜਾਬ ਦੇ ਹੋਰ ਸਰਕਾਰੀ ਦਫਤਰਾਂ ਦੇ ਅਧਿਕਾਰੀਆਂ, ਮੁਲਾਜ਼ਮਾਂ ਤੇ ਆਮ ਲੋਕਾਂ ਦੇ ਦਾਖਲੇ ਲਈ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਵਧੀਕ ਸਕੱਤਰ ਆਮ ਰਾਜ ਪ੍ਰਬੰਧ ਵੱਲੋਂ ਜਾਰੀ ਹਦਾਇਤਾ ਵਿਚ ਕਿਹਾ ਗਿਆ ਕਿ ਕੋਰੋਨਾ ਦੇ ਪ੍ਰਭਾਵ ਨੂੰ ਰੋਕਣ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਆਮ ਪਬਲਿਕ ਦੇ ਨਾਲ ਹੀ ਪੰਜਾਬ ਦੇ ਡਾਇਰੈਕਟੋਰੇਟਾਂ ਅਤੇ ਹੋਰ ਬਾਹਰਲੇ ਦਫਤਰਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਐਂਟਰੀ ਅਗਲੇ ਹੁਕਮਾਂ ਤੱਕ ਸੀਮਤ ਕਰ ਦਿੱਤੀ ਗਈ ਹੈ। ਵਿਭਾਗਾਂ ਨੂੰ ਕਿਹਾ ਗਿਆ ਕਿ ਜੇਕਰ ਕਿਸੇ ਜ਼ਰੂਰੀ ਕੰਮ ਕਾਰਨ ਅਧਿਕਾਰੀਆਂ ਜਾਂ ਕਰਮਚਾਰੀਆਂ ਦੀ ਐਂਟਰੀ ਜ਼ਰੂਰੀ ਹੋਵੇਗੀ ਤਾਂ ਫਿਰ ਸਕੱਤਰੇਤ ਦੀ ਸਬੰਧਤ ਸ਼ਾਖ਼ਾ ਦੇ ਅਧਿਕਾਰੀ ਰਾਹੀਂ ਉਸ ਦਾ ਵੇਰਵਾ ਦਰਜ ਕਰਦੇ ਹੋਏ ਪ੍ਰਸ਼ਾਸਕੀ ਅਫਸਰ 1 ਜਾਂ 2 (ਜੋ ਵੀ ਲਾਗੂ ਹੋਵੇ) ਨੂੰ ਨੋਟ ਭੇਜਿਆ ਜਾਵੇਗਾ ਤਾਂ ਜੋ ਉਹਨਾਂ ਦੀ ਐਂਟਰੀ ਜ਼ਰੂਰ ਅਨੁਸਾਰ ਪ੍ਰਵਾਨਗੀ ਦਿੱਤੀ ਜਾ ਸਕੇ। ਸਮੂਹ ਵਿਭਾਗਾਂ ਨੂੰ ਸਰਕਾਰੀ ਪੱਤਰ ਵਿਹਾਰ ਆਨ ਲਾਈ ਕਰਨ ਨੂੰ ਤਰਜੀਹ ਦੇਣ ਲਈ ਵੀ ਕਿਹਾ ਗਿਆ।