ਮੋਹਿਤ ਮੋਹਿੰਦਰਾ ਨੇ ਪਿੰਡ ਕਾਠਮੱਠੀ, ਜੱਸੋਵਾਲ, ਰੌੜ੍ਹੇਵਾਲ, ਫਤਿਹਪੁਰ `ਚ ਕੀਤੀਆਂ ਚੋਣ ਬੈਠਕਾਂ, ਵੀਡੀਓ ਵੀ ਦੇਖੋ
- ਕਾਂਗਰਸ ਪਾਰਟੀ ਦੇ ਰਾਜ `ਚ ਹਲਕਾ ਦਿਹਾਤੀ ਦੇ ਪਿੰਡਾਂ ਦੀ ਬਦਲੀ ਨੁਹਾਰ: ਮੋਹਿਤ ਮੋਹਿੰਦਰਾ
ਪਟਿਆਲਾ, 15 ਫ਼ਰਵਰੀ 2022 - ਕਾਂਗਰਸ ਪਾਰਟੀ ਦੇ ਉਮੀਦਵਾਰ ਮੋਹਿਤ ਮੋਹਿੰਦਰਾ ਵਲੋਂ ਪਿੰਡਾਂ ਦੇ ਲੋਕਾਂ ਨਾਲ ਸੰਵਾਦ ਰਚਾਉਣ ਲਈ ਜਨ ਸੰਪਰਕ ਕੀਤਾ। ਇਸ ਦੋਰਾ ਪਿੰਡ ਕਾਠਮੱਠੀ, ਜੱਸੋਵਾਲ, ਰੌੜੇਵਾਲ ਤੇ ਫ਼ਤਿਹਪੁਰ ਵਿਖੇ ਘਰੋਂ ਘਰੀਂ ਜਾ ਕੇ ਚੋਣ ਪ੍ਰਚਾਰ ਤੇ ਬੈਠਕਾ ਵੀ ਕੀਤੀਆਂ ਗਈਆਂ ਹਨ।ਮੀਟਿੰਗਾਂ ਦੌਰਾਨ ਲੋਕਾਂ ਨੂੰ ਮੋਹਿਤ ਮੋਹਿੰਦਰਾਂ ਨੇ ਆਪਣੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਲੋਕਾਂ ਨੇ ਮੋਹਿਤ ਮੋਹਿੰਦਰਾ ਦੇ ਹੱਕ ਵਿਚ ਹਾਂਅ ਦਾ ਨਾਅਰਾ ਮਾਰਿਆ ਤੇ ਉਨ੍ਹਾਂ ਵੱਡੀ ਲੀਡ ਦੇ ਨਾਲ ਜਿੱਤਾਉਣ ਦਾ ਭਰੋੋਸਾ ਦਿੱਤਾ।
ਪਿੰਡ ਵਸੀਆਂ ਨੂੰ ਸੰਬੋਧਨ ਕਰਦਿਆਂ ਸ਼ੋ੍ਰਮਣੀ ਅਕਾਲੀ ਦਲ ਦੇ ਰਾਜ ਵਿਚ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਦੋਂ ਦੀ ਕਾਂਗਰਸ ਪਾਰਟੀ ਨੇ ਸੱਤਾ ਸਾਂਭੀ ਉਦੋਂ ਤੋਂ ਹੀ ਵਿਕਾਸ ਦੀ ਪਿੰਡਾਂ ਵਿਚ ਝੜੀ ਲੱਗ ਗਈ ਹੈ ਹੁਣ ਤੱਕ ਪਟਿਆਲਾ ਦਿਹਾਤੀ `ਚ ਪੈਂਦੇ ਪੇਂਡੂ ਇਲਾਕਿਆਂ ਤੇ ਸ਼ਹਿਰੀ ਇਲਾਕਿਆਂ ਵਿਚ 500 ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜ਼ ਹੋਏ ਹਨ। ਪਿੰਡਾਂ ਦੀ ਨੁਹਾਰ ਬਦਲ ਗਈ ਹੈ।
ਮੋਹਿਤ ਮੋਹਿੰਦਰਾ ਨੇ ਕਿਹਾ ਕਿ ਹੁਣ ਤੱਕ ਕਾਂਗਰਸ ਸਰਕਾਰ ਵਲੋਂ ਪਿੰਡਾਂ ਦੀਆਂ ਫਿ਼ਰਨੀਆਂ, ਸ਼ਮਸ਼ਾਨ ਘਾਟ `ਚ ਸ਼ੈੱਡ, ਪ੍ਰਾਇਮਰੀ ਸਕੂਲਾਂ ਦਾ ਨਵੀਨੀਕਰਨ, ਲੋੜਵੰਦ ਲੋਕਾਂ ਲਈ ਮਿੰਨੀ ਪੈਲੇਸ, ਪੰਚਾਇਤ ਘਰਾਂ ਦੀ ਉਸਾਰੀ,ਇਤਿਹਾਸਕ ਦਰਵਾਜਿਆਂ ਦਾ ਨਵੀਨੀਕਰਨ, ਗੰਦੇ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਛੱਪੜਾਂ ਦੀ ਪੁੱਟਾਈ,ਸੀਵਰੇਜ਼ ਦੀ ਪਾਇਪ ਲਾਇਨ, ਪਿੰਡਾਂ ਦੀਆਂ ਗਲੀਆਂ ਤੇ ਨਾਲੀਆਂ ਨੂੰ ਪੱਕਾ ਕਰਵਾਇਆ ਆਦਿ ਵਿਕਾਸ ਕਾਰਜ਼ ਕਰਵਾਏ ਗਏ ਹਨ। ਉਨ੍ਹਾਂ ਲੋਕਾਂ ਨੂੰ ਵਾਅਦਾ ਕੀਤਾ ਕਿ ਜਿੱਤਣ ਤੋਂ ਬਾਅਦ ਪਿੰਡਾਂ ਦਾ ਕੋਈ ਵੀ ਕੰਮ ਬਕਾਇਆ ਨਹੀਂ ਰਹਿਣ ਦਿੱਤਾ ਜਾਵੇਗਾ।
ਇਸ ਮੌਕੇ ਸ਼ੁੱਗਰ ਬੋਰਡ ਚੇਅਰਮੈਨ ਸਤਬੀਰ ਸਿੰਘ ਖੱਟੜਾ, ਰਘੁਬੀਰ ਸਿੰਘ ਖੱਟੜਾ, ਚੇਅਰਮੈਨ ਸੁੱਖਪਾਲ ਸਿੰਘ, ਸੁੱਖਦੀਪ ਸਿੰਘ, ਹਰਬੀਰ ਢੀਂਡਸਾ, ਬਲਾਕ ਸਮਿਤੀ ਮਂੈਬਰ ਕੇਵਲ ਸਿੰਘ, ਸਰਪੰਚ ਮਲਕੀਤ ਸਿੰਘ, ਰਣਧੀਰ ਸਿੰਘ, ਕਰਮਜੀਤ ਸਿੰਘ, ਕੁੱਲਵੰਤ ਸਿੰਘ, ਦਰਸ਼ਨ ਸਿੰਘ,ਸੁੱਖਵਿੰਦਰ ਸਿੰਘ, ਗੁਰਮੀਤ ਸਿੰਘ, ਗੁਰਜੰਟ ਸਿੰਘ, ਕੇਵਲ ਸਿੰਘ, ਹਜ਼ਾਰਾ ਸਿੰਘ, ਸਰਪੰਚ ਬਿੱਟੂ ਸਿੰਘ, ਸੁਰਜੀਤ ਸਿੰਘ, ਬਹਾਦਰ ਸਿੰਘ, ਸਰਪੰਚ ਗੁਰਜੀਤ ਸਿੰਘ, ਹਰਬੀਰ ਢੀਂਡਸਾ, ਰਣਧੀਰ ਸਿੰਘ ਖਲੀਫੇ਼ਵਾਲਾ, ਬਲਦੇਵ ਸਿੰਘ, ਸੁੱਖਦੇਵ ਸਿੰਘ, ਦੀਦਾਰ ਸਿੰਘ, ਸੁਰਿੰਦਰਪਾਲ ਸਿੰਘ ਆਦਿ ਹਾਜ਼ਰ ਸਨ।
ਵੀਡੀਓ ਵੀ ਦੇਖੋ....
https://www.facebook.com/BabushahiDotCom/videos/653999275719039