ਹਰੀਸ਼ ਕਾਲੜਾ
ਰੂਪਨਗਰ, 6 ਅਪ੍ਰੈਲ 2021 - ਮੁਖਤਾਰ ਅਨਸਾਰੀ ਜੋ ਕਿ ਉਤਰ ਪ੍ਰਦੇਸ਼ ਦੇ ਬਾਹੂਬਲੀ ਅਤੇ ਬਸਪਾ ਵਿਧਾਇਕ ਵੱਜੋਂ ਜਾਣਿਆ ਜਾਂਦਾ ਸੀ ਅਤੇ ਕਈ ਕੇਸਾਂ ਵਿੱਚ ਉਤਰ ਪ੍ਰਦੇਸ਼ ਪੁਲਿਸ ਨੂੰ ਲੋੜੀਦਾਂ ਸੀ ਪਿਛਲੇ ਦੋ ਸਾਲ ਤੋਂ ਪੰਜਾਬ ਵਿੱਚ ਬਦਲ ਦਿੱਤਾ ਗਿਆ ਸੀ ਅਤੇ ਉਸਨੂੰ ਰੋਪੜ ਜੇਲ੍ਹ ਵਿੱਚ ਰੱਖਿਆ ਗਿਆ ਸੀ। ਅਨਸਾਰੀ ਵਲੋਂ ਇੱਥੇ ਸ਼ਾਹੀ ਠਾਠ ਨਾਲ ਰਿਹਾ ਜਾਂਦਾ ਸੀ।
ਜੇਕਰ ਸੂਤਰਾਂ ਦੀ ਮੰਨੀਏ ਤਾ ਅਨਸਾਰੀ ਦੇ ਗੁਰਗੇ ਸ਼ਹਿਰ ਵਿੱਚ ਵੱਖ ਵੱਖ ਕੋਠੀਆਂ ਕਿਰਾਏ ਤੇ ਲੈ ਕੇ ਇਥੇ ਰਹਿ ਰਹੇ ਸਨ ਅਤੇ ਜੇਲ੍ਹ ਤੇ ਲਾਗੇ ਜਾਣ ਤੇ ਤੁਹਾਨੂੰ ਪੁਲਿਸ ਪੁੱਛੇ ਜਾਂ ਨਾ ਪੁੱਛੇ ਪਰ ਉਹ ਲੋਕ ਤੁਰੰਤ ਜੇਲ੍ਹ ਲਾਗੇ ਘੁੰਮਣ ਦਾ ਕਾਰਨ ਪੁੱਛ ਲੈਂਦੇ ਸਨ।
ਇੱਕ ਔਰਤ ਵਲੋਂ ਰੋਜ਼ਾਨਾ ਅਨਸਾਰੀ ਲਈ ਘਰੋਂ ਖਾਣਾ ਬਣਾ ਕੇ ਲਿਆਉਣਾ ਅਤੇ ਕੋਲ ਬੈਠ ਕੇ ਖਵਾਉਣਾ ਵੀ ਹਮੇਸ਼ਾ ਹੀ ਚਰਚਾ ਵਿੱਚ ਰਿਹਾ ਸੀ ਅਤੇ ਸੂਤਰ ਦੱਸਦੇ ਹਨ ਕਿ ਉਸ ਵੇਲੇ ਦੇ ਜੇਲ੍ਹ ਸੁਪਰਡੰਟ ਨਾਲ ਇਸ ਗੱਲ ਤੇ ਅਨਸਾਰੀ ਦੀ ਕਹੀ ਸੁਣੀ ਵੀ ਹੋਈ ਸੀ। ਬਹੁਤ ਘੱਟ ਬੋਲਣ ਵਾਲਾ ਅਨਸਾਰੀ ਅਕਸਰ ਜੇਲ੍ਹ ਵਿੱਚ ਆਉਣ ਜਾਣ ਵਾਲੇ ਹਰ ਵਿਅਕਤੀ ਬਾਰੇ ਪੂਰੀ ਜਾਣਕਾਰੀ ਰੱਖਦਾ ਸੀ ਹੀ ਨਹੀ ਰੱਖਦਾ ਸੀ ਸਗੋ ਉਸਨੂੰ ਇਹ ਵੀ ਪਤਾ ਹੁੰਦਾ ਸੀ ਕਿ ਜੇਲ੍ਹ ਵਿੱਚ ਕੰਮ ਕਰਨ ਵਾਲੇ ਅਫਸਰ ਦੇ ਬੱਚੇ ਕਿਥੇ ਪੜ੍ਹਦੇ ਤੇ ਕਿਥੇ ਰਹਿੰਦੇ ਹਨ ਅਤੇ ਸੂਤਰਾਂ ਮੁਤਾਬਿਕ ਜਦੋ ਅਨਸਾਰੀ ਨਵਾਂ ਨਵਾਂ ਜੇਲ੍ਹ ਵਿੱਚ ਆਇਆ ਸੀ ਤਾ ਅਜਿਹੀ ਗੱਲ ਵੀ ਹੋਈ ਸੀ ਜਿਸ ਤੇ ਅਫਸਰ ਨੂੰ ਉਸਦੇ ਘਰ ਦੇ ਮੈਂਬਰ ਹੀ ਗਿਣਾ ਦਿੱਤੇ ਸਨ। ਭਾਵੇਂ ਅਨਸਾਰੀ ਵਾਪਿਸ ਯੂ.ਪੀ. ਚਲਾ ਗਿਆ ਪਰ ਅਜ ਵੀ ਰੋਪੜ ਵਿੱਚ ਹਰ ਕਿਤੇ ਅਨਸਾਰੀ ਦੀਆਂ ਗੱਲਾਂ ਹੀ ਰਹੀਆਂ।