ਲੁਧਿਆਣਾ 'ਚ ਸ਼ਰਾਬ ਦੇ 53 ਠੇਕੇ ਤੇ 13 ਸਬ ਠੇਕੇ ਸੀਲ, 16 ਗ੍ਰਿਫਤਾਰ- NCB ਨੇ ਕੀਤੀ ਵੱਡੀ ਕਾਰਵਾਈ
ਰਵੀ ਜੱਖੂ
ਚੰਡੀਗੜ੍ਹ, 20 ਜਨਵਰੀ, 2023: ਐਨ ਸੀ ਬੀ ਨੇ ਲੁਧਿਆਣਾ ਵਿਚ ਸ਼ਰਾਬ ਦੇ 53 ਠੇਕੇ ਅਤੇ 13 ਉਪ ਠੇਕੇ ਸੀਲ ਕਰ ਦਿੱਤੇ ਹਨ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਐਨ ਸੀ ਬੀ ਦੇ ਡੀ ਡੀ ਜੀ ਗਿਆਨੇਸ਼ਵਰ ਸਿੰਘ ਨੇ ਇਕ ਬਿਆਨ ਵਿਚ ਦੱਸਿਆ ਕਿ ਐਨ ਸੀ ਬੀ ਨੇ ਜਾਂਚ ਦੌਰਾਨ 34.466 ਕਿਲੋ ਹੈਰੋਇਨ, 5.470 ਕਿਲੋ ਮੋਰਫੀਨ, 557 ਗ੍ਰਾਮ ਅਫੀਮ ਅਤੇ 23.645 ਕਿਲੋ ਸ਼ੱਕੀ ਨਸ਼ੀਲਾ ਪਾਊਡਰ ਫੜਿਆ ਹੈ ਤੇ 16 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਲੁਧਿਆਣਾ 'ਚ ਸ਼ਰਾਬ ਦੇ 53 ਠੇਕੇ ਤੇ 13 ਸਬ ਠੇਕੇ ਸੀਲ, 16 ਗ੍ਰਿਫਤਾਰ- NCB ਨੇ ਕੀਤੀ ਵੱਡੀ ਕਾਰਵਾਈ (ਵੀਡੀਓ ਵੀ ਦੇਖੋ)
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਕੌਮਾਂਤਰੀ ਡਰੱਗ ਸਿੰਡੀਕੇਟ ਦੀ ਅਗਵਾਈ ਅਕਸ਼ੇ ਛਾਬੜਾ ਕਰਦਾ ਹੈ ਜਿਸਨੇ ਲੁਧਿਆਣਾ ਵਿਚ ਸ਼ਰਾਬ ਦੇ ਠੇਕਿਆਂ ਵਿਚ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਹੋਇਆ ਹੈ। ਉਹਨਾਂ ਦੱਸਿਆ ਕਿ ਅਕਸ਼ੇ ਛਾਬੜਾ ਦਾ ਲੁਧਿਆਦਾ ਵਿਚ 3 ਗਰੁੱਪਾਂ ਵਿਚ ਹਿੱਸਾ ਹੈ।
ਜਿਹਨਾਂ ਵਿਚ ਫੋਰਟਿਸ ਗਰੁੱਪ, ਢੋਲੇਵਾਲ ਗਰੁੱਪ ਅਤੇ ਗਿੱਲ ਚੌਂਕ ਗਰੁੱਪ ਸ਼ਾਮਲ ਹੈ। ਨਸ਼ੇ ਦਾ ਪੈਸਾ ਸ਼ੇਅਰਾਂ ਅਤੇ ਸ਼ਰਾਬ ਦੇ ਠੇਕਿਆਂ ਦੀ ਸਕਿਓਰਿਟੀ ਤੇ ਲਾਇਸੰਸ ਆਦਿ ਵਿਚ ਵੀ ਵਰਤਿਆ ਜਾਂਦਾ ਹੈ, ਇਸ ਲਈ ਸ਼ਰਾਬ ਦੇ 53 ਠੇਕੇ ਅਤੇ 13 ਉਪ ਠੇਕੇ ਸੀਲ ਕੀਤੇ ਗਏ ਹਨ।