24 ਘੰਟਿਆਂ ਚ ਬੇਅਦਬੀ ਦੇ ਦੋਸ਼ੀਆਂ ਨੂੰ ਫੜਨ ਦਾ ਦਾਅਵਾ ਕਰਨ ਵਾਲੇ ਮੁੱਖ ਮੰਤਰੀ 20 ਦਿਨਾਂ ਤੋਂ ਸਿੱਖ ਆਗੂਆਂ ਨੂੰ ਹੁਣ ਮਿਲਣ ਦਾ ਨਹੀਂ ਦੇ ਰਹੇ ਸਮਾਂ - ਸਿੱਖ ਚਿੰਤਕ
"ਪੰਜਾਬ ਵਿੱਚ ਬਣਾਈ ਜਾਵੇ ਐਂਟੀ ਬੇਅਦਬੀ ਟਾਸਕ ਫੋਰਸ"
ਅੰਮ੍ਰਿਤਸਰ, 11 ਜੂਨ 2022 - ਬਰਗਾੜੀ ਵਿਖੇ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਅਜੇ ਤੱਕ ਸਜ਼ਾਵਾਂ ਨਹੀਂ ਮਿਲ ਪਾਇਆ ਅਤੇ ਬਰਗਾੜੀ ਦੇ ਮੁੱਦੇ ਉੱਤੇ ਪੰਜਾਬ ਵਿੱਚ 3 ਸਰਕਾਰਾਂ ਬਦਲ ਗਈਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਹੱਥ ਵਿੱਚ ਗੁਟਕਾ ਸਾਹਿਬ ਫਡ਼ ਕੇ ਸਹੁੰ ਖਾਧੀ ਗਈ ਸੀ ਕਿ ਉਹ ਬੇਅਦਬੀ ਦੇ ਮੁੱਦੇ ਤੇ ਇਨਸਾਫ਼ ਦਿਵਾਉਣਗੇ ਲੇਕਿਨ 4 ਸਾਲ ਤੱਕ ਉਹ ਵੀ ਇਨਸਾਫ਼ ਨਾ ਦਿਵਾ ਸਕੇ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਦਾਅਵਾ ਕੀਤਾ ਸੀ ਕਿ 24 ਘੰਟਿਆਂ ਵਿਚ ਬਰਗਾੜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ ਲੇਕਿਨ 90 ਦਿਨ ਬੀਤ ਜਾਣ ਤੇ ਵੀ ਅੱਜ ਤਕ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ ਸਗੋਂ ਆਏ ਦਿਨ ਹੀ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਸ਼ਾਰਟ ਸਰਕਟ ਨਾਲ ਬੇਅਦਬੀਆਂ ਵਧਦੀਆਂ ਜਾ ਰਹੀਆਂ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਵੀਡੀਓ: ਪੰਜਾਬ ਵਿੱਚ ਬਣਾਈ ਜਾਵੇ ਐਂਟੀ ਬੇਅਦਬੀ ਟਾਸਕ ਫੋਰਸ : ਗੁਰਪ੍ਰੀਤ ਸਿੰਘ ਸਿੱਖ ਚਿੰਤਕ
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਚਿੰਤਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਪਿਛਲੇ 20 ਦਿਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਬੇਅਦਬੀ ਦੇ ਮੁੱਦੇ ਤੇ ਮੀਟਿੰਗ ਕਰਨ ਲਈ ਮਿਲਣ ਦੀ ਕੋਸ਼ਿਸ਼ ਕਰ ਰਹੇ ਹਨ ਲੇਕਿਨ ਜੋ ਮੁੱਖਮੰਤਰੀ 24 ਘੰਟਿਆਂ ਦੇ ਵਿੱਚ ਬੇਅਦਬੀ ਦੇ ਇਨਸਾਫ ਦਿਵਾਉਣ ਦੀਆਂ ਗੱਲਾਂ ਕਰਦੇ ਸੀ ਉਹ 20 ਦਿਨਾਂ ਤੋਂ ਕਿਸੇ ਵੀ ਸਿੱਖ ਆਗੂ ਨੂੰ ਨਹੀਂ ਮਿਲ ਰਹੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਵਧਦੀ ਗੁੰਡਾਗਰਦੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਐਂਟੀ ਗੁੰਡਾ ਟਾਸਕ ਕਮੇਟੀ ਬਣਾਈ ਗਈ ਸੀ ਤਾਂ ਜੋ ਕਿ ਗੁੰਡਾਗਰਦੀ ਨੂੰ ਨਕੇਲ ਪਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਅਗਰ ਪੰਜਾਬ ਵਿੱਚ ਬੇਅਦਬੀਆਂ ਰੋਕਣੀਆਂ ਹੈ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਵਿਚ ਐਂਟੀ ਬੇਅਦਬੀ ਟਾਸਕ ਬਣਾਈ ਜਾਵੇ ਜਿਸ ਨੂੰ ਇਸ ਮੁੱਦੇ ਤੇ ਗੰਭੀਰਤਾ ਨਾਲ ਪਤਾ ਹੋਵੇ ਤੇ ਗੰਭੀਰਤਾ ਨਾਲ ਇਸ ਦੀ ਜਾਂਚ ਕੀਤੀ ਜਾ ਸਕੇ ਗੁਰਪ੍ਰੀਤ ਸਿੰਘ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜਦੋਂ ਵੀ ਗੁਰਦੁਆਰਾ ਸਾਹਿਬ ਬਾਅਦ ਵਿਚ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਗੁਰਦੁਆਰਾ ਪ੍ਰਬੰਧਕ ਤੇ ਪੁਲਸ ਇਸ ਗੱਲ ਨੂੰ ਸ਼ਾਰਟ ਸਰਕਟ ਦਾ ਹਵਾਲਾ ਦੇ ਕੇ ਪੱਲਾ ਝਾੜਦੇ ਦਿਖਾਈ ਦਿੰਦੇ ਹਨ ਲੇਕਿਨ ਇਸ ਪਿੱਛੇ ਕਿਹੜੀਆਂ ਤਾਕਤਾਂ ਹਨ ਉਸ ਨੂੰ ਜਾਨਣ ਦੀ ਕੋਈ ਵੀ ਕੋਸ਼ਿਸ਼ ਨਹੀਂ ਕਰਦਾ।
ਗੁਰਪ੍ਰੀਤ ਸਿੰਘ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਕੁਝ ਪੰਥ ਦੋਖੀ ਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੀਆਂ ਬੇਅਦਬੀਆਂ ਕਰਕੇ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਤਿਕਾਰ ਘਟਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ ਜਿਸ ਨੂੰ ਕਿ ਅਸੀਂ ਕਾਮਯਾਬ ਨਹੀਂ ਹੋਣ ਦਵਾਂਗੇ।
ਇਸਦੇ ਨਾਲ ਹੀ ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਭਗਵੰਤ ਸਿੰਘ ਮਾਨ ਉਨ੍ਹਾਂ ਨੂੰ ਮਿਲਣ ਲਈ ਸਮਾਂ ਨਹੀਂ ਦੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਇੱਕ ਵੱਡਾ ਮੋਰਚਾ ਵੀ ਲਗਾ ਸਕਦੇ ਹਨ।