ਸਵੇਰੇ 5.30 ਵਜੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਘੁਲਾਲ ਟੋਲ ਪਲਾਜ਼ਾ ਫਰੀ ਕਰਵਾਇਆ
ਰਵਿੰਦਰ ਸਿੰਘ
ਖੰਨਾ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸਮਰਾਲਾ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਸਵੇਰੇ 5.30 ਸਮਰਾਲਾ ਦੇ ਘੁਲਾਲ ਟੋਲ ਪਲਾਜ਼ਾ ਨੂੰ ਫਰੀ ਕਰਵਾਇਆ ਗਿਆ। ਟੋਲ ਪਲਾਜ਼ਾ 22 ਫਰਵਰੀ ਰਾਤ 12 ਵਜੇ ਤੱਕ ਫਰੀ ਰਹੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਿਲਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਕੇਂਦਰ ਦੀ ਸਰਕਾਰ ਜਦ ਤੱਕ ਸਾਡੀਆਂ ਮੰਗਾਂ ਨੂੰ ਨਹੀਂ ਮੰਨੇਗੀ ਤਾਂ ਕਿਸਾਨ ਸੜਕਾਂ ਤੇ ਆ ਕੇ ਇਸੇ ਤਰ੍ਹਾਂ ਸੰਘਰਸ਼ ਕਰਦੇ ਰਹਿਣਗੇ ।
ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਸੀ ਕਿ ਦੇਸ਼ ਭਰ ਵਿੱਚ ਸਾਰੇ ਟੋਲ ਪਲਾਜ਼ਾ ਤਿੰਨ ਦਿਨ ਲਈ ਫ੍ਰੀ ਕਰਵਾਏ ਜਾਣਗੇ ਤੇ ਜਿਸ ਜ਼ਿਲੇ ਵਿਚ ਟੋਲ ਪਲਾਜ਼ਾ ਨਹੀਂ ਹੈ ਉਥੇ ਬੀ ਜੇ ਪੀ ਨੇਤਾਵਾਂ ਦੇ ਘਰ ਤੇ ਡੀ ਸੀ ਦਫ਼ਤਰਾਂ ਦਾ ਘਿਰਾਓ ਕੀਤਾ ਜਾਵੇਗਾ।
ਹਰਿਆਣਾ ਸਰਕਾਰ ਵੱਲੋਂ ਜੋ ਦਿੱਲੀ ਵੱਲ ਜਾਂਦੇ ਕਿਸਾਨਾਂ ਨੂੰ ਬਾਰਡਰ ਤੇ ਰੋਕ ਕੇ ਅੱਥਰੂ ਗੈਸ ਦੇ ਗੋਲੇ ਅਤੇ ਹੋਰ ਤਸ਼ਦਦ ਕੀਤੇ ਜਾ ਰਹੇ ਹਨ ਉਹ ਬਹੁਤ ਹੀ ਨਿੰਦਾਯੋਗ ਕੰਮ ਹੈ ਕਿਸਾਨਾਂ ਵੱਲੋਂ ਸ਼ਾਂਤੀਪੂਰਨ ਢੰਗ ਨਾਲ ਦਿੱਲੀ ਵੱਲ ਨੂੰ ਕੂਚ ਕੀਤਾ ਗਿਆ ਸੀ ਸੜਕਾਂ ਤੇ ਜਾਮ ਵਿੱਚ ਪਰੇਸ਼ਾਨ ਹੋ ਰਹੇ ਆਮ ਲੋਕਾਂ ਬਾਰੇ ਜਦੋਂ ਹਰਦੀਪ ਸਿੰਘ ਗਿਆਸਪੁਰਾ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਇਹ ਸੰਘਰਸ਼ ਅਸੀਂ ਤੁਹਾਡੇ ਲਈ ਵੀ ਲੜ ਰਹੇ ਹਾਂ ਇਸ ਵਿੱਚ ਸਾਡਾ ਪੂਰਨ ਸਹਿਯੋਗ ਕੀਤਾ ਜਾਵੇ ।