ਹਰਿਆਣਾ ਚੋਣਾਂ: 2 ਕਰੋੜ 3 ਲੱਖ 54,350 ਵੋਟਰ ਚੁਣਨਗੇ ਨਵੀਂ ਸਰਕਾਰ
5 ਅਕਤੂਬਰ ਨੂੰ 15ਵੀਂ ਹਰਿਆਣਾ ਵਿਧਾਨਸਭਾ ਦੇ ਆਮ ਚੋਣ ਵਿਚ 2,03,54,350 ਵੋਟਰ ਕਰ ਸਕਣਗੇ ਆਪਣੇ ਵੋਟ ਅਧਿਕਾਰ ਦੀ ਵਰਤੋ- ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ
27 ਅਗਸਤ, ਆਖੀਰੀ ਪ੍ਰਕਾਸ਼ਨ ਦੇ ਬਾਅਦ 1,29,392 ਨਵੇਂ ਵੋਟਰ ਜੁੜੇ
ਵੋਟ ਪਾਉਣ ਦੇ ਲਈ ਵੋਟਰ ਸੂਚੀ ਵਿਚ ਨਾਂਅ ਹੋਣਾ ਜਰੂਰੀ
ਚੋਣ ਲਈ ਹੋਣਗੇ 20,629 ਪੋਲਿੰਗ ਬੂਥ
ਚੰਡੀਗੜ੍ਹ, 16 ਸਤੰਬਰ 2024- ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦਸਿਆ ਕਿ 5 ਅਕਤੂਬਰ ਨੂੰ ਹੋਣ ਵਾਲੇ ਹਰਿਆਣਾ ਵਿਧਾਨਸਭਾ ਦੇ ਆਮ ਚੋਣ-2024 ਵਿਚ ਸੂਬੇ ਦੇ 2,03,54,350 ਵੋਟਰ ਆਪਣੇ ਵੋਟ ਅਧਿਕਾਰ ਦੀ ਵਰਤੋ ਕਰ ਸਕਣਗੇ। ਚੋਣ ਲਈ 20,629 ਪੋਲਿੰਗ ਬੂਥ ਬਣਾਏ ਗਏ ਹਨ।
ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਸੂਬੇ ਵਿਚ 27 ਅਗਸਤ ਨੂੰ ਵੋਟਰ ਲਿਸਟ ਦਾ ਆਖੀਰੀ ਪ੍ਰਕਾਸ਼ਨ ਕੀਤਾ ਗਿਆ ਸੀ। ਉਸ ਦੇ ਬਾਅਦ 2 ਸਤੰਬਰ, 2024 ਤਕ ਵੋਟ ਬਨਵਾਉਣ ਲਈ ਫਾਰਮ -6 ਜਮ੍ਹਾ ਕਰਵਾਏ ਜਾ ਸਕਦੇ ਸਨ, ਜਿਨ੍ਹਾਂ ਦੇ ਨਿਪਟਾਨ ਦੇ ਫਲਸਰੂਪ 1,29,392 ਨਵੇਂ ਵੋਟਰ ਲਿਸਟ ਵਿਚ ਸ਼ਾਮਿਲ ਹੋਏ। ਜਿਸ ਵਿਚ 64,031 ਪੁਰਸ਼, 65,352 ਮਹਿਲਾਵਾਂ ਅਤੇ 9 ਥਰਡ ਜੇਂਡਰ ਵੋਟਰ ਜੁੜੇ। ਹੁਣ ਸੂਬੇ ਵਿਚ ਵੋਟਰਾਂ ਦੀ ਕੁੱਲ ਗਿਣਤੀ 2,03,54,350 ਹੈ।
ਸੂਬੇ ਵਿਚ 100 ਸਾਲ ਤੋਂ ਵੱਧ ਉਮਰ ਵਰਗ ਦੇ 8,821 ਵੋਟਰ
ਪੰਕਜ ਅਗਰਵਾਲ ਨੇ ਦਸਿਆ ਕਿ 2,03,54,350 ਵੋਟਰਾਂ ਵਿੱਚੋਂ 1,07,75,957 ਪੁਰਸ਼, 95,77,926 ਮਹਿਲਾਵਾਂ ਅਤੇ ਥਰਡ ਜੇਂਡਰ 467 ਵੋਟਰ ਹਨ। ਉਨ੍ਹਾਂ ਨੇ ਦਸਿਆ ਕਿ 18 ਤੋਂ 19 ਉਮਰ ਵਰਗ ਦੇ 5,24,514 ਨੌਜੁਆਨ ਵੋਟਰ ਹਨ। ਇਸ ਤਰ੍ਹਾ, 1,49,142 ਦਿਵਆਂਗ ਵੋਟਰ ਅਤੇ 85 ਸਾਲ ਤੋਂ ਵੱਧ ਉਮਰ ਦੇ 2,31,093 ਵੋਟਰ ਹਨ। ਇਸ ਤੋਂ ਇਲਾਵਾ, 100 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 8,821 ਹੈ। ਇਸ ਤੋਂ ਇਲਾਵਾ, 1,09,217 ਸਰਵਿਸ ਵੋਟਰ ਹਨ।
ਹਰ ਵੋਟਰ ਨੂੰ ਵੋਟਰ ਲਿਸਟ ਵਿਚ ਆਪਣਾ ਨਾਂਅ ਕਰਨਾ ਚਾਹੀਦਾ ਹੈ ਚੈਕ
ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਵਿਭਾਗ ਦੀ ਵੈਬਸਾਇਟ http://ceoharyana.gov.in/ 'ਤੇ ਵੋਟਰ ਲਿਸਟਾਂ ਅਪਲੋਡ ਹਨ, ਕੋਈ ਵੀ ਵੋਟਰ ਆਪਣਾ ਨਾਂਅ ਵੋਟਰ ਲਿਸਟ ਵਿਚ ਚੈਕ ਕਰ ਸਕਦਾ ਹੈ। ਇਸ ਤੋਂ ਇਲਾਵਾ, ਵੋਟਰ ਹੈਲਪਲਾਇਨ ਨੰਬਰ -1950 'ਤੇ ਕਾਲ ਕਰ ਕੇ ਵੀ ਆਪਣੀ ਵੋਟ ਨੂੰ ਚੈਕ ਕੀਤਾ ਜਾ ਸਕਦਾ ਹੈ। ਵੋਟ ਪਾਉਣ ਲਈ ਵੋਟਰ ਲਿਸਟ ਵਿਚ ਨਾਂਅ ਸ਼ਾਮਿਲ ਹੋਣਾ ਜਰੂਰੀ ਹੈ।