Photo Source ANI
ਹਰਿਆਣਾ ਸਰਕਾਰ ਨੇ ਨੀਰਜ ਚੋਪੜਾ ਨੂੰ 6 ਕਰੋੜ ਰੁਪਏ ਅਤੇ ਨੌਕਰੀ ਦੇਣ ਦਾ ਕੀਤਾ ਐਲਾਨ, ਘਰ 'ਚ ਜਸ਼ਨ ਦਾ ਮਾਹੌਲ
ਚੰਡੀਗੜ੍ਹ, 7 ਅਗਸਤ 2021 - ਜੈਵਲਿਨ ਥ੍ਰੋ ਮੁਕਾਬਲੇ ਵਿਚ ਨੀਰਜ ਚੋਪੜਾ ਨੇ ਸੋਨੇ ਦਾ ਤਗਮਾ ਜਿੱਤਿਆ ਹੈ। ਭਾਰਤ ਨੂੰ ਉਲੰਪਿਕ ਵਿਚ ਇਹ ਪਹਿਲਾ ਸੋਨ ਤਗਮਾ ਮਿਲਿਆ ਹੈ।ਹਿਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਨੀਰਜ ਚੋਪੜਾ ਨੂੰ 6 ਕਰੋੜ ਰੁਪਏ ਤੇ ਕਲਾਸ 1 ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਦੂਜੇ ਪਾਸੇ ਨੀਰਜ ਚੋਪੜਾ ਦੀ ਜਿੱਤ ਤੋਂ ਬਾਅਦ ਉਸ ਦੇ ਘਰ ਵਿਚ ਜਸ਼ਨ ਦਾ ਮਾਹੌਲ ਹੈ।