ਸੁਰੇਸ਼ ਕੁਮਾਰ ਦੀ ਕੈਪਟਨ ਨਾਲ ਹੋਈ ਮੀਟਿੰਗ ... ਨਤੀਜੇ ਬਾਰੇ ਅਟਕਲਾਂ
ਚੰਡੀਗੜ੍ਹ , 22 ਜੁਲਾਈ , 2020 : ਪੰਜਾਬ ਦੇ ਮੁੱਖ ਮੰਤਰੀ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੇ ਮਾਮਲੇ 'ਚ ਇੱਕ ਨਵੇਂ ਘਟਨਾਕ੍ਰਮ ਦੀ ਜਾਣਕਾਰੀ ਮਿਲੀ ਹੈ . ਮੁੱਖ ਮੰਤਰੀ ਦਫ਼ਤਰ ਦੇ ਜਾਣਕਾਰ ਸੂਤਰਾਂ ਅਨੁਸਾਰ ਅੱਜ ਸ਼ਾਮੀਂ ਸੁਰੇਸ਼ ਕੁਮਾਰ ਦੀ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ ਤੇ ਹੋਈ . ਇਹ ਵੀ ਪਤਾ ਲੱਗਾ ਹੈ ਕਿ ਸੀ ਐਮ ਓ ਦਾ ਹੀ ਸੀਨੀਅਰ ਅਧਿਕਾਰੀ ਸੁਰੇਸ਼ ਕੁਮਾਰ ਨੂੰ ਉਨ੍ਹਾਂ ਦੀ ਸੈਕਟਰ 16 ਚੰਡੀਗੜ੍ਹ ਦੀ ਰਿਹਾਇਸ਼ ਤੋਂ ਲੈਕੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਲੈਕੇ ਗਿਆ . ਘੰਟਾ, ਸਵਾ ਘੰਟਾ ਚੱਲੀ ਇਸ ਮੀਟਿੰਗ ਵਿਚ ਕੀ ਗੱਲਬਾਤ ਹੋਈ , ਕੀ ਗਿਲੇ ਸ਼ਿਕਵੇ ਹੋਏ , ਇਸ ਬਾਰੇ ਕੋਈ ਵੇਰਵਾ ਨਹੀਂ ਮਿਲਿਆ ਅਤੇ ਅਟਕਲਾਂ ਹੀ ਲੱਗ ਰਹੀਆਂ ਹਨ . ਬੇਸ਼ੱਕ ਅਜਿਹੀ ਵੀ ਕਨਸੋਅ ਹੈ ਕਿ 'ਸਭ ਕੁਝ ਠੀਕ ਠਾਕ ਨਿਪਟ ਗਿਆ ਹੈ " ਪਰ ਅਜੇ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ .
ਕੀ ਹੁਣ ਮਸਲਾ ਸੁਲਝ ਗਿਆ ਹੈ ? ਜਾਂ
ਕੀ ਜਿਸ ਕਾਰਨ ਕਰ ਕੇ ਸੁਰੇਸ਼ ਕੁਮਾਰ ਨੇ ਆਪਣਾ ਸਟਾਫ਼ ਅਤੇ ਗੱਡੀਆਂ ਵਾਪਸ ਕੀਤੀਆਂ ਸਨ ਉਸਦਾ ਕੋਈ ਹੱਲ ਕੱਢ ਲਿਆ ਗਿਆ ਹੈ ? ਇਨ੍ਹਾਂ ਸਵਾਲਾਂ ਦੇ ਜਵਾਬ ਮਿਲਣੇ ਬਾਕੀ ਹਨ .
ਇਹ ਵੀ ਪਤਾ ਲੱਗਾ ਹੈ ਕੱਲ੍ਹ 23 ਜੁਲਾਈ ਨੂੰ ਸੀ ਐਮ ਨੇ ਕੋਰੋਨਾ ਦੀ ਆਫ਼ਤ ਅਤੇ ਮਿਸ਼ਨ ਫ਼ਤਿਹ ਦੀ ਰੀਵਿਊ ਮੀਟਿੰਗ ਰੱਖੀ ਹੈ . ਸ਼ਹੀਦ ਇਨ੍ਹਾਂ ਸਵਾਲਾਂ ਦੇ ਜਵਾਬ ਇਹ ਮੀਟਿੰਗ ਦੇ ਦੇਵੇਗੀ ਕਿ ਸੁਰੇਸ਼ ਕੁਮਾਰ ਇਸ ਵਿਚ ਸ਼ਾਮਲ ਹੁੰਦੇ ਹਨ ਕਿ ਨਹੀਂ .
ਪਿਛਲੀ ਖ਼ਬਰ ਦਾ ਲਿੰਕ :