ਖਰੜ ਤੇ ਫਤਿਹਗੜ੍ਹ ਸਾਹਿਬ ਵਿਖੇ ਪੰਜਾਬ ਮੰਗਦਾ ਜਵਾਬ ਧਰਨਿਆਂ ਨੂੰ ਕੀਤਾ ਸੰਬੋਧਨ
ਕਿਹਾ ਕਿ ਸੂਬੇ ਇਕ ਵਾਰ ਸਰਕਾਰ ਬਣਨ ’ਤੇ ਮਨਰੇਗਾ ਘੁਟਾਲੇ ਦੀ ਜਾਂਚ ਕਰਵਾਏਗਾ ਅਕਾਲੀ ਦਲ
ਪੈਟਰੋਲੀਅਤ ਪਦਾਰਥਾਂ ’ਤੇ ਵੈਟ ਘਟਾਉਣ ਤੇ ਬਿਜਲੀ ਦਰਾਂ ਵਿਚ ਵਾਧਾ ਵਾਪਸ ਲੈਣ ਦੀ ਕੀਤੀ ਮੰਗ
ਫਤਿਹਗੜ੍ਹ ਸਾਹਿਬ, 08 ਮਾਰਚ 2021: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਚਾਰ ਸਾਲਾਂ ਦੇ ਆਪਣੇ ਕਾਰਜਦਾਲ ਦੌਰਾਨ ਦੀ ਇਕ ਵੀ ਵੱਡੀ ਪ੍ਰਾਪਤੀ ਦੱਸਣ ਤੇ ਕਿਹਾ ਕਿ ਲੋਕ ਕਾਂਗਰਸ ਪਾਰਟੀ ਤੇ ਉਹਨਾਂ ਦੀ ਸਰਕਾਰ ਤੋਂ ਅੱਕ ਚੁੱਕੇ ਹਨ ਅਤੇ ਚਾਹੁੰਦੇ ਹਨ ਕਿ ਅਮਰਿੰਦਰ ਸਿੰਘ ਲੋਕਾਂ ਨੂੰ ਦੱਸਣ ਕਿ ਉਹਨਾਂ ਨੇ ਲੋਕਾਂ ਨਾਲ ਧੋਖਾ ਕਿਉਂ ਕੀਤਾ ।
Êਇਥੇ ਖਰੜ ਤੇ ਫਤਿਹਗ੍ਹੜ ਸਾਹਿਬ ਵਿਚ ਪੰਜਾਬ ਮੰਗਦਾ ਹਿਸਾਬ ਧਰਨੇ, ਜੋ ਕਿ ਸਾਰੇ ਹਲਕਿਆਂ ਵਿਚ ਆਯੋਜਿਤ ਕੀਤੇ ਗਏ ਸਨ, ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਜਾਏ ਲੋਕਾਂ ਦੀ ਭਲਾਈ ਕਰਨ ਦੇ ਕਾਂਗਰਸੀਆਂ ਨੇ ਸੂਬੇ ਦੇ ਸਰੋਤਾਂ ਦੀ ਲੁੱਟ ਦੀ ਪ੍ਰਧਾਨਗੀ ਕੀਤੀ ਭਾਵੇਂ ਉਹ ਨਜਾਇਜ਼ ਰੇਤ ਮਾਇਨਿੰਗ ਹੋਵੇ, ਸ਼ਰਾਬ ਦੀ ਸਮੱਗÇਲੰਗ ਜਾਂ ਫਿਰ ਮਨਰੇਗਾ ਫੰਡਾਂ ਦਾ ਘੁਟਾਲਾ। ਉਹਨਾਂ ਕਿਹਾ ਕਿ ਇਕ ਵਾਰ ਸੂਬੇ ਵਿਚ ਅਕਾਲੀ ਦਲ ਨੇ ਸਰਕਾਰ ਬਣਾ ਲਈ ਤਾਂ ਫਿਰ ਅਸੀਂ ਇਹਨਾਂ ਸਾਰੇ ਨਜਾਇਜ਼ ਕੰਮਾਂ ਖਾਸ ਤੌਰ ’ਤੇ ਮਨਰੇਗਾਂ ਫੰਡਾਂ ਦੀ ਲੁੱਟ ਦੀ ਜਾਂਚ ਕਰਵਾਵਾਂਗੇ। ਉਹਨਾਂ ਕਿਹਾ ਕਿ ਕਾਂਗਰਸ ਦੇ ਵਿਧਾਇਕਾਂ ਨੇ ਸੀਮਿੰਟ ਦੀਆਂ ਫੈਕਟਰੀਆਂ ਲਗਾ ਕੇ ਪਿੰਡਾਂ ਦੇ ਸਰਪੰਚਾਂ ਨੁੰ ਮਹਿੰਗੇ ਭਾਅ ’ਤੇ ਉਹਨਾਂ ਤੋਂ ਟਾਈਲਾਂ ਖਰੀਦਣ ਲਈ ਮਜਬੂਰ ਕੀਤਾ। ਉਹਨਾਂ ਕਿਹਾ ਕਿ ਅਸੀਂ ਅਜਿਹੇ ਸਾਰੇ ਦੋਸ਼ੀਆਂ ਨੁੰ ਇਹਨਾਂ ਘੁਟਾਲਿਆਂ ਲਈ ਬਣਦੀ ਸਜ਼ਾ ਮਿਲਣੀ ਯਕੀਨੀ ਬਣਾਵਾਂਗੇ।
ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਸਰਕਾਰ ਵੱਲੋਂ ਪੈਟਰੋਲੀਅਤ ਪਦਾਰਥਾਂ ਦੀਆਂ ਕੀਮਤਾਂ ਵਿਚ ਚੋਖੇ ਵਾਧੇ ’ਤੇ ਮਗਰਮੱਛ ਦੇ ਹੰਝੂ ਵਹਾਉਣ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਪੈਟਰੋਲੀਅਮ ਪਦਾਰਥਾਂ ’ਤੇ 31 ਫੀਸਦੀ ਟੈਕਸ ਲਗਾਇਆ ਹੈ ਜਦਕਿ ਪੰਾਬ ਸਰਕਾਰ 27 ਫੀਸਦੀ ਟੈਕਸ ਲਗਾ ਰਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੂੰ ਆਪਣਾ ਵੈਟ ਘਟਾ ਕੇ ਕਿਸਾਨਾਂ ਤੇ ਆਮ ਆਦਮੀ ਨੂੰ ਰਾਹਤ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿਚ ਬਿਜਲੀ ਦਰਾਂ ਵਿਚ 15 ਵਾਰ ਵਾਧਾ ਕੀਤਾ ਹੈ ਤੇ ਇਸ ਵੇਲੇ ਬਿਜਲੀ ਦਰਾਂ ਦੇਸ਼ ਵਿਚ ਸਭ ਤੋਂ ਜ਼ਿਆਦਾ ਹਨ।
ਉਹਨਾਂ ਕਿਹਾ ਕਿ ਇਹਨਾਂ ਵਿਚ ਵੀ ਤੁਰੰਤ ਕਟੌਤੀ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਨੇ ਕਾਂਗਰਸ ਪਾਰਟੀ ਇਹ ਪ੍ਰਾਪੇਗੰਡਾ ਕਰ ਰਹੀ ਹੈ ਕਿ ਪ੍ਰਾਈਵੇਟ ਥਰਮਲ ਪਲਾਂਟਾਂ ਨਾਂਲ ਕੀਤੇ ਸਮਝੌਤੇ ਮਹਿੰਗੀਆਂ ਬਿਜਲੀ ਦਰਾਂ ਲਈ ਜ਼ਿੰਮੇਵਾਰ ਹਨ ਜਦਕਿ ਸਰਕਾਰ ਨੂੰ ਬਿਜਲੀ 2 ਰੁਪਏ 80 ਪੈਸੇ ਪ੍ਰਤੀ ਯੂਨਿਟ ਬਿਜਲੀ ਮਿਲ ਰਹੀ ਹੈ ਜੋ ਸਰਕਾਰ 10 ਰੁਪਏ ਪ੍ਰਤੀ ਯੂਨਿਟ ਵੇਚ ਰਹੀ ਹੈ। ਉਹਨਾਂ ਐਲਾਨ ਕੀਤਾ ਕਿ ਇਕ ਵਾਰ ਅਕਾਲੀ ਦਲ ਨੇ ਸੂਬੇ ਵਿਚ ਸਰਕਾਰ ਬਣਾ ਲਈ ਤਾਂ ਫਿਰ ਘਰੇਲੂ ਖਪਤਕਾਰਾਂ ਦੇ ਬਿਜਲੀ ਬਿੱਲ ਅੱਧੇ ਕਰ ਦਿੱਤੇ ਜਾਣਗੇ।
ਸ੍ਰੀ ਬਾਦਲ ਨੇ ਕਿਹਾ ਕਿ ਲੋਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੱਜਣ ਨਹੀਂ ਦੇਣਗੇ ਤੇ ਉਹਨਾਂ ਨੂੰ ਦੱਸਣਾ ਪਵੇਗਾ ਕਿ ਉਹਨਾਂ ਨੇ ਗੁਟਕਾ ਸਾਹਿਬ ਤੇ ਦਸਮ ਪਿਤਾ ਦੀ ਝੂਠੀ ਸਹੁੰ ਚੁੱਕ ਕੇ ਲੋਕਾਂ ਦੀਆਂ ਭਾਨਾਵਾਂ ਨਾਲ ਖਿਲਵਾੜ ਕਿਉਂ ਕੀਤਾ ਤੇ ਕਿਸਾਨਾਂ ਦਾ ਪੂਰਾ ਕਰਜ਼ਾ ਮੁਆਫ ਨਹੀਂ ਕੀਤਾ ਤੇ ਹੋਰ ਵਾਅਦੇ ਵੀ ਪੂਰੇ ਨਹੀਂ ਕੀਤੇ। ਉਹਨਾਂ ਕਿਹਾ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪੀੜਤ ਪਰਿਵਾਰਾਂ ਨੁੰ 10 ਲੱਖ ਰੁਪੲੈ ਤੇ ਘਰ ਦੇ ਇਕ ਜੀਅ ਨੂੰ ਸਰਕਾਰੀ ਨੌਕੀ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਗਿਆ।
ਸ੍ਰੀ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਦੀ ਦਸ਼ਾ ਵਾਸਤੇ ਵੀ ਜ਼ਿੰਮੇਵਾਰਹਨ ਜੋ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹ ਕਾਂਗਰਸ ਪਾਰਟੀ ਹੈ ਜਿਸਨੇ ਆਪਣੇ 2019 ਦੇ ਚੋਣ ਮਨੋਰਥ ਪੱਤਰ ਵਿਚ ਵਾਅਦਾ ਕੀਤਾ ਸੀਕਿ ਉਹ ਏ ਪੀ ਐਮ ਸੀ ਐਕਟ ਖਤਮ ਕਰੇਗੀ ਤੇ ਖੇਤੀ ਜਿਣਸਾਂ ਦੇ ਅੰਦਰ ਰਾਜ ਵਪਾਰ ਦੀ ਆਗਿਆ ਦੇਵੇਗੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਏ ਪੀ ਐਮ ਸੀ ਐਕਟ ਵਿਚ ਕੇਂਦਰ ਸਰਕਾਰ ਦੇ ਕਾਨੂੰਨਾਂ ਦੀ ਤਰਜ਼ ’ਤੇ ਸੋਧਾਂ ਕੀਤੀਆਂ।
ਸੂਬੇ ਵਿਚ ਵਿਕਾਸ ਮੁੜ ਸ਼ੁਰੂ ਕਰਨ ਤੇ ਕਿਸਾਨਾਂ ਦਾ ਭਵਿੱਖ ਸੁਰੱਖਿਅਤ ਕਰਨ ਦਾ ਵਾਅਦਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਕ ਵਾਰ ਸੂਬੇ ਵਿਚ ਸਾਡੀ ਸਰਕਾਰ ਬਣ ਗਈ ਤਾਂ ਅਸੀਂ ਸਾਰੇ 12 ਹਜ਼ਾਰ ਪਿੰਡਾਂ ਲਈ ਕੰਟਰੀਟ ਸੜਕਾਂ, ਪੀਣ ਵਾਲਾ ਸਾਫ ਪਾਣੀ ਤੇ ਸੀਵਰੇਜ ਸਹੂਲਤਾਂ ਯਕੀਨੀ ਬਣਾਵਾਂਗੇ। ਉਹਨਾਂ ਕਿਹਾ ਕਿ ਅਸੀਂ ਫਲਾਂ ਤੇ ਸਬਜ਼ੀਆਂ ਦੇ ਨਾਲ ਨਾਲ ਦੁੱਧ ਲਈ ਵੀ ਐਮ ਐਸ ਪੀ ਸ਼ੁਰੂ ਕਰਾਂਗੇ।
ਸ੍ਰੀ ਬਾਦਲ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਵਿਰਾਸਤ ਦੀਗੱਲ ਕਰਦਿਆਂ ਕਿਹਾ ਕਿ ਉਹਨਾਂ ਨੇ ਹੀ ਸੂਬੇ ਵਿਚ ਖੇਤੀਬਾੜੀ ਮੰਡੀਆਂ ਸ਼ੁਰੂ ਕਰਵਾਈਆਂ ਜਿਸ ਸਦਕਾ ਅਨਾਜ ਦੀ ਖਰੀਦ ਸੰਭਵ ਹੋ ਸਕੀ। ਉਹਨਾਂ ਕਿਹਾ ਕਿ ਇਸੇ ਤਰੀਕੇ ਸਾਬਕਾ ਮੁੱਖ ਮੰਤਰੀ ਸੂਬੇ ਵਿਚ ਮੌਜੂਦਾ ਨਹਿਰੀ ਸਿੰਜਾਈ ਸਹੂਲਤਾਂ ਤੇ ਕੰਡੀ ਇਲਾਕੇ ਵਿਚ ਟਿਊਬਵੈਲਾਂ ਦੀ ਲੜੀ ਸਥਾਪਿਤ ਕਰਨ ਤੇ ਕਿਸਾਨਾਂ ਲਈ ਸਿੰਜਾਈ ਖਰਚ ਖਤਮ ਕਰਨ ਲਈ ਜ਼ਿੰਮੇਵਾਰ ਹਨ।
ਅਕਾਲੀ ਦਲ ਦੇ ਆਗੂ ਰਣਜੀਤ ਸਿੰਘ ਗਿੱਲ ਪਾਰਟੀ ਪ੍ਰਧਾਨ ਨਾਲ ਖਰੜ ਵਿਖੇ ਮੌਜੂਦ ਰਹੇ ਜਦਕਿ ਸ੍ਰੀ ਦੀਦਾਰ ਸਿੰਘ ਭੱਟੀ ਫਤਿਹਗੜ੍ਹ ਸਾਹਿਬ ਵਿਚ ਉਹਨਾਂ ਦੇ ਨਾਲ ਹਨ ਤੇ ਵੱਡੀ ਗਿਣਤੀਵਿਚ ਅਕਾਲੀ ਵਰਕਰ ਹਾਜ਼ਰ ਸਨ।
ਅਕਾਲੀ ਦਲ ਨੇ ਅੱਜ ਸੂਬੇ ਦੇਸਾਰੇ 117 ਹਲਕਿਆਂ ਵਿਚ ਰੈਲੀਆਂ ਕੀਤੀਆਂ ਜਿਹਨਾਂ ਦੀ ਪ੍ਰਧਾਨਗੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਕੀਤੀ ਤੇ ਕਾਂਗਰਸ ਤੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਨਾ ਕਰਨ ਦਾ ਹਿਸਾਬ ਮੰਗਿਆ।