ਸਿੱਧੂ ਦੇ ਪ੍ਰਧਾਨ ਬਣਨ ਦਾ ਸਵਾਗਤ ਪਰ ਉਹ ਸਿੱਧੂ ਨੂੰ ਉਦੋਂ ਤੱਕ ਨਹੀਂ ਮਿਲਣਗੇ ਜਦੋਂ ਤੱਕ ਕੈਪਟਨ ਨਾਲ ਮਸਲਾ ਨਹੀਂ ਨਿਬੇੜਦੇ : ਬ੍ਰਹਮ ਮਹਿੰਦਰਾ
ਚੰਡੀਗੜ੍ਹ, 20 ਜੁਲਾਈ, 2021- ਕਾਂਗਰਸ ਹਾਈ ਕਮਾਂਡ ਵੱਲੋਂ ਲਾਏ ਗਏ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਭਲਵਾਨੀ ਗੇੜਿਆਂ ਅਤੇ ਆਪਣੀ ਤਾਕਤ ਦਾ ਸ਼ੋ ਆਫ਼ ਕਰਨ ਦੇ ਸਿਲਸਲੇ ਦੌਰਾਨ ਨਮੋਸ਼ੀ ਮਹਿਸੂਸ ਕਰ ਰਹੇ ਕੈਪਟਨ ਕੈਂਪ ਨੇ ਜਵਾਬੀ ਪੈਂਤੜੇ ਵਰਤਣੇ ਸ਼ੁਰੂ ਕਰ ਦਿੱਤੇ ਹਨ । ਪਹਿਲਾ ਤੀਰ ਮੁੱਖ ਮੰਤਰੀ ਦੇ ਭਰੋਸੇਯੋਗ ਅਤੇ ਪੰਜਾਬ ਕੈਬਿਨੇਟ 'ਚ ਨੰਬਰ ਦੋ ਸੀਨੀਅਰ ਕਾਂਗਰਸੀ ਨੇਤਾ ਬ੍ਰਹਮ ਮੋਹਿੰਦਰਾ ਨੇ ਛੱਡਿਆ ਹੈ । ਉਨ੍ਹਾਂ ਸਪਸ਼ਟ ਕੀਤਾ ਹੈ ਕਿ ਓਹ ਸਿੱਧੂ ਨੂੰ ਉਦੋਂ ਨਹੀਂ ਮਿਲਣਗੇ ਜਦੋਂ ਤਕ ਸਿੱਧੂ ਮੁੱਖ ਮੰਤਰੀ ਨਾਲ ਸੁਲ੍ਹਾ-ਸਫਾਈ ਨਹੀਂ ਕਰ ਲੈਂਦੇ .
ਆਪਣੇ ਬਿਆਨ ਵਿੱਚ ਬ੍ਰਹਮ ਮਹਿੰਦਰਾ ਨੇ ਮੰਗਲਵਾਰ ਨੂੰ ਕਿਹਾ ਕੀ ਓਹ ਨਵਜੋਤ ਸਿੰਘ ਸਿੱਧੂ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਨਿਯੁਕਤ ਕਰਨ ਦਾ ਸਵਾਗਤ ਕਰਦੇ ਹਨ ਪਰ ਓਹ ਸਿੱਧੂ ਨੂੰ ਉਦੋਂ ਤੱਕ ਨਹੀਂ ਮਿਲਣਗੇ ਜਦੋਂ ਤਕ ਸਿੱਧੂ ਮੁੱਖ ਮੰਤਰੀ ਨਾਲ ਆਪਣਾ ਰੇੜਕਾ ਨਹੀਂ ਨਿਬੇੜ ਲੈਂਦੇ .
ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਿੱਧੂ ਦੀ ਨਿਯੁਕਤੀ ਦਾ ਫੈਸਲਾ ਹਾਈ ਕਮਾਂਡ ਨੇ ਲਿਆ ਸੀ ਅਤੇ ਸਵਾਗਤ ਹੈ।
“ਹਾਲਾਂਕਿ, ਮੈਂ ਉਨ੍ਹਾਂ (ਸਿੱਧੂ) ਨੂੰ ਉਦੋਂ ਤਕ ਨਹੀਂ ਮਿਲਾਂਗਾ ਜਦੋਂ ਤੱਕ ਉਹ ਮੁੱਖ ਮੰਤਰੀ ਨਾਲ ਨਹੀਂ ਮਿਲਦੇ ਅਤੇ ਉਨ੍ਹਾਂ ਨਾਲ ਆਪਣੇ ਮਸਲੇ ਹੱਲ ਨਹੀਂ ਕਰਦੇ”, ਮਹਿੰਦਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿਧਾਇਕ ਦਲ ਦੇ ਨੇਤਾ ਹਨ ਅਤੇ ਉਹ (ਮਹਿੰਦਰਾ) ਫਰਜ਼ਾਂ ਲਈ ਪਾਬੰਦ ਹਨ।
ਚੇਤੇ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਦਿਨ ਬੀਤ ਜਾਣ ਤੇ ਵੀ ਨਾ ਤਾਂ ਸਿੱਧੂ ਦੀ ਨਿਯੁਕਤੀ ਦਾ ਸਵਾਗਤ ਕੀਤਾ ਹੈ ਅਤੇ ਨਾ ਹੀ ਆਪਣਾ ਕੋਈ ਪ੍ਰਤੀਕਰਮ ਜ਼ਾਹਿਰ ਕੀਤਾ ਹੈ । ਉਨ੍ਹਾਂ ਇਹ ਸ਼ਰਤ ਰੱਖੀ ਸੀ ਕੀ ਓਹ ਤਾਂ ਸਿੱਧੂ ਨੂੰ ਮਿਲਣਗੇ ਜੇਕਰ ਸਿੱਧੂ ਉਨ੍ਹਾਂ ਦੇ ਖਿਲਾਫ ਟਵੀਟਾਂ ਲਈ ਮਾਫ਼ੀ ਮੰਗਣਗੇ ਅਤੇ ਇਨ੍ਹਾਂ ਨੂੰ ਡਿਲੀਟ ਕਰਨਗੇ .
Brahm Mohindra breaks silence on Sidhu, says appointment is welcomed but won't meet him till he resolves issues with 1