ਕੈਪਟਨ ਅਮਰਿੰਦਰ ਸਿੰਘ ਤਾਜਪੋਸ਼ੀ ਸਮਾਗਮ ’ਚ ਕੀ ਬੋਲੇ, ਵੇਖੋ ਝਲਕੀਆਂ
ਚੰਡੀਗੜ੍ਹ, 23 ਜੁਲਾਈ, 2021: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਵਜੋਤ ਸਿੱਧੂ ਦੀ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਤਾਜਪੋਸ਼ੀ ਸਮਾਗਮ ਵਿਚ ਕਈ ਅਹਿਮ ਗੱਲਾਂ ਕੀਤੀਆਂ, ਪੇਸ਼ ਹਨ, ਕੁਝ ਪ੍ਰਮੁੱਖ ਝਲਕੀਆਂ
-ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਰਾਜਨੀਤੀ ਵਿਚ ਉਹਨਾਂ ਨੁੰ ਨਵਜੋਤ ਸਿੱਧੂ ਦੇ ਪਿਤਾ ਭਗਵੰਤ ਸਿੰਘ ਲੈ ਕੇ ਆਏ ਸਨ
-ਉਹਨਾਂ ਦੱਸਿਆ ਕਿ ਜਦੋਂ ਨਵਜੋਤ ਸਿੱਧੂ ਜਨਮੇ ਸਨ ਤਾਂ ਉਸ ਵੇਲੇ ਉਹਨਾਂ ਦੀ ਡਿਊਟੀ ਚੀਨ ਬਾਰਡਰ ’ਤੇ ਲੱਗੀ ਹੋਈ ਸੀ
-ਉਹਨਾਂ ਦੱਸਿਆ ਕਿ ਜਦੋਂ ਉਹ ਭਗਵੰਤ ਸਿੰਘ ਦੇ ਘਰ ਜਾਂਦੇ ਸੀ ਤਾਂ ਨਵਜੋਤ ਸਿੱਧੂ 6 ਸਾਲਾਂ ਦੇ ਸਨ
-ਇਸੇ ਤਰੀਕੇ ਉਹਨਾਂ ਨਵਜੋਤ ਸਿੱਧੂ ਦੇ ਪਰਿਵਾਰ ਨਾਲ ਆਪਣੀ ਪਰਿਵਾਰਕ ਸਾਂਝ ਦੀ ਚਰਚਾ ਵੀ ਕੀਤੀ
-ਕੈਪਟਨ ਅਮਰਿੰਦਰ ਸਿੰਘ ਨੇ ਬੇਅਦਬੀ ਮਾਮਲਿਆਂ ਬਾਰੇ ਕਿਹਾ ਕਿ ਕੇਸ ਵਿਚ ਤੇਜ਼ ਰਫਤਾਰ ਕਾਰਵਾਈ ਹੋ ਰਹੀਹੈ ਤੇ ਨਿਆਂ ਮਿਲੇਗਾ
-ਉਹਨਾਂ ਇਹ ਵੀ ਕਿਹਾਕਿ 2022 ਦੀਆਂ ਚੋਣਾਂ ਵਿਚ ਨਾ ਬਾਦਲ ਲੱਭੇਗਾ ਤੇ ਨਾ ਮਜੀਠੀਆ
-ਉਹਨਾਂ ਨੇ ਇਹ ਵੀ ਕਿਹਾ ਕਿ ਆਪ ਲੀਡਰਸ਼ਿਪ ਦੇ ਪਾਕਿਸਤਾਨ ਨਾਲ ਸੰਬੰਧ ਹਨ
-ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਮਜ਼ਬੂਤੀ ਲਈ ਨਵਜੋਤ ਸਿੱਧੂ ਨਾਲ ਰਲ ਕੇ ਕੰਮ ਕਰਨ ਦੀ ਗੱਲ ਦੁਹਰਾਈ
-ਉਹਨਾਂ ਇਹ ਵੀ ਦੱਸਿਆ ਕਿ ਜਦੋਂ ਸੋਨੀਆ ਗਾਂਧੀ ਨੇ ਉਹਨਾਂ ਨੁੰ ਦੱਸਿਆ ਸੀ ਕਿ ਉਹ ਨਵਜੋਤ ਸਿੱਧੂ ਨੁੰ ਪ੍ਰਧਾਨ ਬਣਾਉਣਾ ਚਾਹੁੰਦੇ ਹਨ ਤਾਂ ਉਸੇ ਵੇਲੇ ਉਹਨਾਂ ਕਹਿ ਦਿੱਤਾ ਸੀ ਕਿ ਪ੍ਰਧਾਨ ਦਾ ਫੈਸਲਾ ਸਿਰ ਮੱਥੇ
-ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਤੇ ਚੀਨ ਦੇ ਨਾਲ ਹੁਣ ਤਾਲਿਬਾਨ ਵੀ ਰਲ ਗਿਆ ਹੈ ਤੇ ਉਹ ਵੀ ਪੰਜਾਬ ਦੇ ਬਾਰਡਰਾਂ ਤੱਕ ਪਹੁੰਚ ਸਕਦਾ ਹੈ।