ਸਿੱਧੂ ਦੀ ਤਾਜਪੋਸ਼ੀ ਦੇ ਪ੍ਰੋਗਰਾਮ ਦੇ ਬਾਹਰ ਸਿੱਧੂ ਦਾ ਵਿਰੋਧ
ਚੰਡੀਗੜ੍ਹ, 27 ਜੁਲਾਈ 2021 - ਨਵਜੋਤ ਸਿੱਧੂ ਦੀ ਤਾਜਪੋਸ਼ੀ ਦੌਰਾਨ ਚੌਧਰੀ ਸ਼ਮਸ਼ੂਦੀਨ ਅਤੇ ਸਾਬਕਾ ਐਮ ਸੀ ਮਲੇਰਕੋਟਲਾ ਨੇ ਸਿੱਧੂ ਦੇ ਪ੍ਰੋਗਰਾਮ 'ਚ ਪਹੁੰਚ ਕੇ ਚੰਡੀਗੜ੍ਹ ਦੇ ਬਾਹਰ ਹੱਥਾਂ ਦੇ ਵਿੱਚ ਪੋਸਟਰ ਫੜ ਕੇ ਸਿੱਧੂ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ ਅਤੇ ਕਿਹਾ ਕੇ ਸਿੱਧੂ ਨੇ ਜੋ ਸਤਾਰਾਂ ਕਰੋੜ ਰੁਪਿਆ ਮਲੇਰਕੋਟਲਾ ਦੇ ਲਈ ਐਲਾਨ ਕੀਤਾ ਹੈ, ਉਹ ਦੇਣ ਲਈ ਕਿਹਾ।
ਉਹਨਾਂ ਵੱਲੋਂ ਕਾਂਗਰਸ ਭਵਨ ਚੰਡੀਗੜ੍ਹ ਦੇ ਬਾਹਰ ਖੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਿੱਧੂ ਵੱਲੋਂ ਬਾਬਾ ਹੈਦਰ ਸ਼ੇਖ ਲਈ ਪੰਦਰਾਂ ਕਰੋੜ ਅਤੇ ਦੋ ਕਰੋੜ ਈਦਗਾਹ ਦੇ ਲਈ ਦੇਣ ਲਈ ਕਿਹਾ ਗਿਆ ਸੀ ਜਿਸ ਨੂੰ ਦੇਣ ਦੀ ਇਹਨਾਂ ਵੱਲੋਂ ਮੰਗ ਕੀਤੀ ਹੈ ਰਹੀ ਹੈ।