ਕੀ ਭਗਵੰਤ ਮਾਨ ਇਕੱਲੇ ਹੀ ਖਟਕੜ ਕਲਾਂ ਵਿਖੇ ਚੁੱਕਣਗੇ ਸਹੁੰ ਜਾਂ ਫਿਰ ਮੰਤਰੀ ਵੀ?
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ 13 ਮਾਰਚ 2022- ਭਗਵੰਤ ਮਾਨ ਵਲੋਂ ਮੁੱਖ ਮੰਤਰੀ ਦੇ ਅਹੁਦੇ ਵਜੋਂ ਇਕੱਲੇ ਹੀ ਖਟਕੜ ਕਲਾਂ ਵਿਖੇ 16 ਮਾਰਚ ਨੂੰ ਸਹੁੰ ਚੁੱਕਣ ਜਾ ਰਹੇ ਹਨ।
ਇਸ ਤੋਂ ਪਹਿਲਾਂ ਕਿਹਾ ਜਾ ਰਿਹਾ ਸੀ ਕਿ, ਕੁੱਝ ਮੰਤਰੀ ਵੀ ਭਗਵੰਤ ਮਾਨ ਦੇ ਨਾਲ ਸਹੁੰ ਚੁੱਕਣਗੇ। ਪਰ ਹੁਣ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ, ਇਕੱਲੇ ਭਗਵੰਤ ਮਾਨ ਹੀ ਖਟਕੜ ਕਲਾਂ ਵਿਖੇ ਸਹੁੰ ਚੁੱਕਣਗੇ।
ਖਟਕੜ ਕਲਾਂ ਵਿਖੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਕੀਤੀਆਂ ਜਾ ਰਹੀਆਂ ਹਨ।
ਬਾਬੂਸ਼ਾਹੀ ਦੇ ਭਰੋਸੇਯੋਗ ਸੂਤਰਾਂ ਨੇ ਇਹ ਦੱਸਿਆ ਹੈ ਕਿ, ਮਾਨ 16 ਮਾਰਚ ਨੂੰ ਖਟਕੜ ਕਲਾਂ ਵਿਖੇ ਅਤੇ ਬਾਕੀ ਦੇ ਮੰਤਰੀ 19 ਮਾਰਚ ਨੂੰ ਰਾਜ ਭਵਨ ਵਿਖੇ ਸਹੁੰ ਚੁੱਕਣਗੇ।
19 ਮਾਰਚ ਨੂੰ ਕਿੰਨੇ ਮੰਤਰੀ ਸਹੁੰ ਚੁੱਕਦੇ ਹਨ, ਇਹਦੇ ਬਾਰੇ ਹਾਲੇ ਸਪੱਸ਼ਟ ਪਤਾ ਨਹੀਂ ਚੱਲ ਸਕਿਆ।