ਖਟਕੜ ਕਲਾਂ: ਭਗਵੰਤ ਮਾਨ ਨੇ ਹਲਫ ਲਿਆ. ਆਪ ਨੇਤਾਂਵਾਂ/ਵਰਕਰਾਂ ਨੂੰ ਦਿੱਤੀ ਨਸੀਹਤ
ਬਿਕਰਮਜੀਤ ਸਿੰਘ
- ਕਿਹਾ ਕਿ ਸੂਬੇ ਵਿੱਚ ਉਲਝੀ ਤਾਣੀ ਨੂੰ ਲੋਕਾਂ ਸਹਿਯੋਗ ਨਾਲ ਹੀ ਠੀਕ ਕੀਤਾ ਜਾਵੇਗਾ
- ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਆਜ਼ਾਦੀ ਤੋਂ ਬਾਅਦ ਲੋਕਤੰਤਰੀ ਸੁਪਣਿਆ ਬਾਰੇ ਸੋਚਿਆ ਸੀ ਆਮ ਆਦਮੀ ਪਾਰਟੀ ਉਸ ਨੂੰ ਘਰ ਘਰ ਪਹੁੰਚਾ ਰਹੀ ਹੈ
- ਆਪਾਂ 70 ਸਾਲ ਪਹਿਲਾਂ ਹੀ ਲੇਟ ਹਾ ਜਲਦੀ ਹੀ ਤੁਹਾਡੀ ਸਰਕਾਰ ਉਲਝੀ ਤਾਣੀ ਦਾ ਸਿਰਾ ਲੱਭੇਗੀ
ਖਟਕੜ ਕਲਾਂ, 16 ਮਾਰਚ 2022 - ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜਨਮ ਸਥਾਨ ਧਰਤੀ ਖਟਕਲ ਕਲਾਂ ਵਿਚ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਤੋਂ ਬਾਅਦ ਭਗਵੰਤ ਮਾਨ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਵੀਰੋ ਖਾਸ ਵਜਾ ਹੈ ਇਸ ਧਰਤੀ ਦੇ ਸਹੁੰ ਚੁੱਕ ਸਮਾਗਮ ਦੀ ਕਿਉਂਕਿ ਇਹ ਸਮਾਗਮ ਪਹਿਲਾਂ ਮਹਿਲਾ ਰਾਜ ਭਵਨ ਤੇ ਸਟੇਡੀਅਮ ਵਿੱਚ ਹੁੰਦੇ ਸਨ ਹੁਣ ਇਹ ਸਮਾਗਮ ਸ਼ਹੀਦਾਂ ਦੀ ਧਰਤੀ ਤੇ ਹੋਇਆ ਹੈ ਕਿਉਂਕਿ ਇਹਨਾਂ ਨੇ ਸਾਨੂੰ ਮੁਲਕ ਲੈ ਕੇ ਦਿੱਤਾ ਸੀ ਮਾਨ ਨੇ ਆਪਣੇ ਭਾਸ਼ਨ ਵਿਚ ਕਿਹਾ ਸਾਨੂੰ ਜਿੱਤ ਤੋਂ ਬਾਅਦ ਹੰਕਾਰ ਵਿਚ ਆਉਣ ਦੀ ਲੋੜ ਨਹੀਂ ਤੇ ਨਾ ਹੀ ਲਲਕਾਰੇ ਮਾਰਨ ਦੀ ਜ਼ਰੂਰਤ ਹੈ ਕਿਉਂਕਿ ਇਹ ਜਨਤਾ ਹੈ ਫਰਸ਼ ਤੋਂ ਅਰਸ਼ ਤੇ ਅਰਸ਼ਾਂ ਤੋਂ ਮੁੜ ਫਰਸ਼ ਤੇ ਵੀ ਲਿਆ ਦਿੰਦੀ ਹੈ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਫਿਕਰ ਸੀ ਕਿ ਆਜ਼ਾਦੀ ਤੋਂ ਬਾਅਦ ਵਾਗਡੋਰ ਕਿੰਨਾ ਦੇ ਹੱਥਾਂ ਵਿੱਚ ਜਾਵੇਗੀ।
ਅਸੀਂ ਸਾਰਿਆਂ ਨੇ ਰਲ ਕੇ ਇਸ ਮੁਲਕ ਦੀ ਹਾਲਤ ਨੂੰ ਠੀਕ ਕਰਨਾ ਹੈ ਅਤੇ ਸਾਨੂੰ ਬਾਹਰ ਭੱਜਣ ਦੀ ਲੋੜ ਨਹੀ ਉਹਨਾਂ ਕਿਹਾ ਕਿ ਖੇਤੀ ਵਪਾਰ ਹਸਪਤਾਲ ਸਿੱਖਿਆ ਦੀ ਜੋ ਹਾਲਤ ਹੋਈ ਪਈ ਹੈ ਉਹ ਤੁਹਾਡੇ ਸਾਹਮਣੇ ਹੀ ਹੈ ਅਤੇ ਭ੍ਰਿਸ਼ਟਾਚਾਰੀ ਦੀਆਂ ਜੜ੍ਹਾਂ ਨੇ ਸਾਡੇ ਸੂਬੇ ਦਾ ਕੀ ਹਾਲ ਕੀਤਾ ਹੈ।
ਅਸੀਂ ਸਾਰਿਆਂ ਨੇ ਰਲ ਕੇ ਇਸ ਤਾਣੀ ਨੂੰ ਦਰੁਸਤ ਕਰਨਾ ਹੈ ਮਾਨ ਨੇ ਕਿਹਾ ਕਿ ਆਉਣ ਵਾਲੇ ਸਮੇ ਸਲੇਬਸ ਵਿੱਚ ਇੱਕ ਸਵਾਲ ਹੋਵੇਗਾ ਕੀ ਲੋਕਾਂ ਨੇ ਬਿਨਾਂ ਡਰ ਤੋਂ ਵੋਟਾਂ ਪਾਉਣ ਦੀ ਦੀ ਸ਼ੁਰੂਆਤ ਕਦੋ ਕੀਤੀ ਸੀ ਤਾਂ ਉੱਤਰ ਵਿੱਚ ਹੋਵੇਗਾ 20 ਫਰਵਰੀ ਨੂੰ ਵੋਟਾਂ ਅਤੇ 10 ਮਾਰਚ ਗਿਣਤੀ ਵਲੇ ਸਟੇਜ ਤੋਂ ਬੋਲ ਦਿਆਂ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਸੁਪਰੀਂਮ ਕੇਜਰੀਵਾਲ ਦਾ ਧੰਨਵਾਦ ਕੀਤਾ ਅਤੇ ਅਖੀਰ ਵਿੱਚ ਭਗਵੰਤ ਮਾਨ ਨੇ ਇੱਕ ਸ਼ੇਅਰ ਬੋਲਦੇ ਆ ਦੱਸਿਆ ਕਿ ਹਕੂਮਤ ਤੋਂ ਵੋ ਕਰਤੇ ਹੈਂ ਜਿਨ ਕਾ ਦਿਲ ਪਰ ਰਾਜ ਹੋਤਾ ਹੈ ਨਹੀਂ ਤੋ ਮੁਰਗੇ ਕੇ ਸਿਰ ਪੇ ਵੀ ਤਾਜ ਹੋਤਾ ਹੈ।