ਕੀ ਕੋਈ ਬੀਬੀ ਬਣੇਗੀ ਪੰਜਾਬ ਵਿਧਾਨ ਸਭਾ ਦੀ ਸਪੀਕਰ ਪਹਿਲੀ ਵਾਰ ?
ਕੌਣ ਹੋਵੇਗਾ ਪੰਜਾਬ ਵਿਧਾਨ ਸਭਾ ਦਾ ਅਗਲਾ ਸਪੀਕਰ ?ਪੜ੍ਹੋ ਵੇਰਵਾ
ਚੰਡੀਗੜ੍ਹ, 14 ਮਾਰਚ, 2022: ਕੀ ਕੋਈ ਬੀਬੀ ਬਣੇਗੀ ਪੰਜਾਬ ਵਿਧਾਨ ਦੀ ਸਪੀਕਰ ਪਹਿਲੀ ਵਾਰ ? ਇਹ ਸਵਾਲ ਸਿਆਸੀ ਹਲਕਿਆਂ ਵਿੱਚ ਚਰਚਾ ਦਾ ਵਿਸ਼ ਹੈ ਕਿਓਂਕਿ ਆਪ ਦੀਆਂ ਦੋ ਐਮ ਐਲ ਏਜ਼ ਬੀਬੀਆਂ ਦੂਜੀ ਵਾਰ ਜਿੱਤੀਆਂ ਹਨ । ਇਨ੍ਹਾਂ ਵਿੱਚ ਬਲਜਿੰਦਰ ਕੌਰ ਅਤੇ ਸਰਬਜੀਤ ਕੌਰ ਮਾਣੂਕੇ .
ਪੰਜਾਬ ਵਿਧਾਨ ਸਭਾ ਦੇ ਨਵੇਂ ਸਪੀਕਰ ਦੀ ਚੋਣ ’ਤੇ ਸਾਰਿਾਆਂ ਦੀਆਂ ਨਜ਼ਰਾਂ ਟਿਕ ਗਈਆਂ ਹਨ। ਉਂਝ ਵਿਧਾਨ ਸਭਾ ਦਾ ਸਪੀਕਰ ਦੇ ਅਹੁਦੇ ਲਈ ਵਿਰੋਧੀ ਧਿਰ ਦੇ ਨੇਤਾ ਰਹੇ ਐਡਵੋਕੇਟ ਹਰਪਾਲ ਚੀਮਾ ਸਭ ਤੋਂ ਵੱਡਾ ਦਾਅਵੇਦਾਰ ਹੋ ਸਕਦੇ ਹਨ। ਉਹਨਾਂ ਤੋਂ ਇਲਾਵਾ ਕੁਲਤਾਰ ਸੰਧਵਾਂ, ਅਮਨ ਅਰੋੜਾ ਤੇ ਬਲਜਿੰਦਰ ਕੌਰ ਦੇ ਨਾਂ ਵੀ ਇਸ ਅਹੁਦੇ ਲਈ ਸਭ ਤੋਂ ਅੱਗੇ ਹਨ। ਆਮ ਤੌਰ ਤੇ ਕਿਸੇ ਸੀਨੀਅਰ ਵਿਧਾਇਕ ਨੂੰ ਹੀ ਸਪੀਕਰ ਬਣਾਇਆ ਜਾਂਦਾ ਹੈ ਪਰ ਇਹ ਕੋਈ ਨਿਯਮ ਨਹੀਂ ਹੈ ਸਿਰਫ਼ ਰਵਾਇਤ ਹੈ .
17 ਮਾਰਚ ਨੂੰ ਵਿਧਾਨ ਸਭਾ ਦਾ ਪਹਿਲਾ ਇਜਲਾਸ ਸ਼ੁਰੂ ਹੋਵੇਗਾ। ਪਹਿਲਾਂ ਪ੍ਰੋਟੈਮ ਸਪੀਕਰ ਦੀ ਚੋਣ ਹੋਵੇਗੀ ਤੇ ਫਿਰ ਸਪੀਕਰ ਦੀ ਚੋਣ ਹੋਵੇਗੀ। ਇਸ ਸੀਟ ’ਤੇ ਕੌਣ ਬੈਠੇਗਾ, ਇਸ ਨੂੰ ਲੈ ਕੇ ਸਭ ਵਿਚ ਉਤਸੁਕਤਾ ਬਣੀ ਹੋਈ ਹੈ। ਆਮ ਤੌਰ ਤੇ ਕਿਸੇ ਸੀਨੀਅਰ ਵਿਧਾਇਕ ਨੂੰ ਹੀ ਇਸ ਕੁਰਸੀ ਤੇ ਬਿਠਾਇਆ ਜਾਂਦਾ ਹੈ ਜੋ ਕਿ ਵਿਰੋਧੀ ਪਾਰਟੀ ਦਾ ਵੀ ਹੋ ਸਕਦਾ ਹੈ .